ਪੀ•ਐਸ•ਪੀ•ਸੀ• ਐਲ/ਪੀ•ਐਸ•ਟੀ•ਸੀ•ਐਲ ਦੀ ਮੀਟਿੰਗ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਬਾਂਰਾਦਰੀ ਪਾਰਕ ਵਿਖੇ ਹੋਈ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਪੀ•ਐਸ•ਪੀ•ਸੀ• ਐਲ/ਪੀ•ਐਸ•ਟੀ•ਸੀ•ਐਲ ਦੀ ਮੀਟਿੰਗ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਬਾਂਰਾਦਰੀ ਪਾਰਕ ਵਿਖੇ ਹੋਈ। ਉਸ ਤੋਂ ਬਾਅਦ ਸਾਥੀਆਂ ਦੀਆਂ ਮੰਗਾਂ ਸੰਬੰਧੀ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਗਗਨਦੀਪ ਸਿੰਘ ਜੌਲੀ, ਡਿਪਟੀ ਸੈਕਟਰੀ ਆਈ ਆਰ ਬੀ ਐਸ ਗੁਰਮ ਨਾਲ ਮੁੱਖ ਮੰਗਾਂ ਸੰਬੰਧੀ ਗੱਲਬਾਤ ਹੋਈ ਜਿਸ ਵਿੱਚ ਰਹਿੰਦੇ ਸਹਾਇਕ ਲਾਈਨਮੈਨ ਸਾਥੀਆਂ ਨੂੰ, 42+ ਸਾਲ ਵਾਲੇ ਸਹਾਇਕ ਲਾਈਨਮੈਨ ਸਾਥੀਆਂ ਨੂੰ ਅਤੇ ਹੈਂਡੀਕੈਪਡ ਸਹਾਇਕ ਲਾਈਨਮੈਨ ਸਾਥੀਆਂ ਨੂੰ ਜਲਦੀ ਨਿਯੁਕਤੀ ਪੱਤਰ ਦੇਣ ਸੰਬੰਧੀ, ਪਰਖਕਾਲ ਸਮਾਂ ਖਤਮ ਕੀਤਾ ਜਾਵੇ ਜੀ ਅਤੇ ਪਰਖਕਾਲ ਵਾਲੇ ਮੁਲਾਜ਼ਮਾ ਨੂੰ ਤਨਖਾਹ ਸੋਧੇ ਹੋਏ ਸਕੇਲਾਂ ਦੇ ਅਨੁਸਾਰ ਦੇਣ ਸੰਬੰਧੀ, ਪੰਜਾਬ ਸਰਕਾਰ ਵਲੋਂ ਜਾਰੀ 15% ਵਾਧੇ ਦਾ ਨੋਟੀਫੀਕੇਸ਼ਨ ਜਾਰੀ ਕਰਨ ਸੰਬੰਧੀ ,ਤਿੰਨ ਸਾਲ ਪੂਰੇ ਕਰ ਚੁਕੇ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਬਣਾਉਣ ਸੰਬੰਧੀ, ਡਿਪਲੋਮਾ ਹੋਲਡਰਾਂ ਨੂੰ ਦੋ ਸਾਲ ਬਾਅਦ ਲਾਈਨਮੈਨ ਬਣਾਉਣ ਸੰਬੰਧੀ ,ਜਿਹੜੇ ਸਹਾਇਕ ਲਾਈਨਮੈਨ ਸਾਥੀ 150 ਤੋਂ 200 ਕਿਲੋਮੀਟਰ ਦੂਰ ਆਪਣੇ-ਆਪਣੇ ਘਰਾਂ ਤੋਂ ਲੁਧਿਆਣਾ ਜੋਨ ਅਤੇ ਜਲੰਧਰ ਜੋਨ ਦੇ ਅਧੀਨ ਨੌਕਰੀ ਕਰ ਰਹੇ ਨੇ ਉਹਨਾਂ ਦੀਆਂ ਬਦਲੀਆਂ ਕਰਨ ਸੰਬੰਧੀ ਰੋਕ ਲੱਗੀ ਹੈ ਉਸ ਨੂੰ ਹਟਾਇਆ ਜਾਵੇ ,ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਫੈਮਲੀ ਪੈਨਸ਼ਨ ਦਾ ਨੋਟੀਫੀਕੇਸ਼ਨ ਜਾਰੀ ਕਰਨ ਸੰਬੰਧੀ , ਮੈਡੀਕਲ ਬੀਮਾ ਕੈਸ਼ਲੈਸ ਪਾਲਿਸੀ ਅਧੀਨ ਮੁਲਾਜ਼ਮਾਂ ਦੇ ਕਰਨ ਸੰਬੰਧੀ, 1700 ਸਹਾਇਕ ਲਾਈਨਮੈਨਾਂ ਦਾ ਟੈਸਟ ਰੱਦ ਕਰਨ ਸੰਬੰਧੀ, ਔਥਰਾਈਜ਼ ਵਾਲਾ ਨੋਟੀਫੀਕੇਸ਼ਨ ਰੱਦ ਕਰਨ ਸੰਬੰਧੀ,ਸੀ ਆਰ ਏ 267/11 ਅਤੇ 281/13 ਦੇ ਅਧੀਨ ਭਰਤੀ ਹੋਏ ਲਾਈਨਮੈਨਾਂ ਦਾ ਕੰਟਰੈਕਟ (ਪਰਖਕਾਲ) ਦੇ ਸਮੇਂ ਨੂੰ ਸਰਵਿਸ ਵਿੱਚ ਜੋੜਨ ਸਬੰਧੀ , ਸਾਰੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਘਰੇਲੂ ਬਿਜਲੀ ਯੂਨਿਟਾਂ ਦੀ ਛੋਟ ਸੰਬੰਧੀ,ਇਹਨਾਂ ਸਭ ਮੰਗਾਂ ਨੂੰ ਸੁਣਨ ਤੋਂ ਬਾਅਦ ਡਾਇਰੈਕਟਰ ਪ੍ਰਬੰਧਕੀ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਭਰੋਸਾ ਦਿੱਤਾ ।
ਇਸ ਮੌਕੇ ਉੱਪਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਜਖੇਪਲ, ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੇਵਾ ਸਿੰਘ ਮੀਮਸਾ,ਸੂਬਾ ਜਰਨਲ ਸਕੱਤਰ ਹਿਤੇਸ਼ ਕੁਮਾਰ ਫਿਰੋਜ਼ਪੁਰ, ਸੂਬਾ ਮੁੱਖ ਸਲਾਹਕਾਰ ਨਿਸ਼ਾਨ ਸਿੰਘ,ਸੂਬਾ ਖਜ਼ਾਨਚੀ ਸ਼ਸ਼ੀਕਾਂਤ ਸ਼ਰਮਾ, ਸੂਬਾ ਪ੍ਰੈੱਸ ਸਕੱਤਰ ਚੌਧਰੀ ਵਿਨੈ ਧਰਵਾਲ ਹੁਸ਼ਿਆਰਪੁਰ,ਹਰਜਿੰਦਰ ਸਿੰਘ ਰੁੜੇਕੇ,ਜ਼ਿਲਾ ਪ੍ਰਧਾਨ ਪਟਿਆਲਾ ਅਹਿਮਦ,ਜਿਲਾ ਪ੍ਰਧਾਨ ਮਾਲੇਰਕੋਟਲਾ ਸਾਬਰ ਅਲੀ,ਜਿਲਾ ਪ੍ਰਧਾਨ ਬਠਿੰਡਾ ਸ਼ਮਿੰਦਰ ਕਣਕਵਾਲ,ਮਨਜਿੰਦਰ ਸ਼ਰਮਾ, ਸੰਤੋਖ ਸ਼ਰਮਾ,ਹਰਦੀਪ ਭੁਪਾਲ, ਗੁਰਪ੍ਰੀਤ ਢੀਂਗੀ, ਚੇਤਨ ਜਲਾਲਾਬਾਦ, ਕੁਲਦੀਪ ਜਲਾਲਾਬਾਦ,ਮਦਨ ਰੋਪੜ,ਹਰਦੀਪ ਪੰਨੂ,ਸ਼ਮੀ ਕਪੂਰਥਲਾ,ਸੰਜੂ , ਹਰਜਿੰਦਰ,ਅਮਨਦੀਪ ਜਲੰਧਰ, ਆਦਿ ਹਾਜਰ ਸਨ

