ਯੂਥ ਅਕਾਲੀ ਦਲ ਨੇ ਰੋਸ ਮਾਰਚ ਕੱਢ ਕੇ ਡੀ.ਸੀ. ਦਫਤਰ ਦਾ ਕੀਤਾ ਘਿਰਾਉ
ਬਿਕਰਮ ਮਜੀਠੀਆ ਦੇ ਖਿਲਾਫ ਰਾਜਨੀਤੀ ਬਦਲਾਖੋਰੀ ਦੇ ਤਹਿਤ ਦਰਜ ਕੀਤਾ ਕੇਸ ਰੱਦ ਕੀਤਾ ਜਾਵੇ: ਹੈਪੀ, ਸੱਤਾ
ਪਟਿਆਲਾ, 31 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ ਕੀਤੇ ਗਏ ਕੇਸ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਵੱਲੋਂ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਸੱਤਾ ਦੀ ਅਗਵਾਈ ਹੇਠ ਰੋਸ ਮਾਰਚ ਕੱਢ ਕੇ ਡੀ.ਸੀ. ਦਫਤਰ ਦਾ ਘਿਰਾਉ ਕੀਤਾ ਗਿਆ ਅਤੇ ਸ੍ਰ. ਮਜੀਠੀਆ ਦੇ ਖਿਲਾਫ ਦਰਜ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਵਿਸ਼ੇਸ ਤੌਰ ’ਤੇ ਯੂਥ ਅਕਾਲੀ ਦਲ ਦੇ ਬੁਲਾਰੇ ਅਮਿਤ ਸਿੰਘ ਰਾਠੀ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਵਿਕਰਮਜੀਤ ਸਿੰਘ ਚੌਹਾਨ ਅਤੇ ਸੱਕੂ ਗਰੋਵਰ ਵੀ ਵਿਸ਼ੇਸ ਤੌਰ ’ਤੇ ਰੋਸ ਮਾਰਚ ਵਿਚ ਭਾਗ ਲੈਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਰਾਜਨੀਤਕ ਬਦਲਾਖੋਰੀ ਦੇ ਤਹਿਤ ਕੀਤਾ ਗਿਆ ਹੈ। ਜਿਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ।
ਕਾਂਗਰਸ ਨੂੰ ਪੰਜ ਸਾਲ ਸੱਤਾ ਵਿਚ ਆਈ ਨੂੰ ਹੋ ਗਏ ਤਾਂ ਕਾਂਗਰਸ ਨੂੰ ਕੇਸ ਯਾਦ ਨਹੀਂ ਆਇਆ ਅਤੇ ਹੁਣ ਜਦੋਂ ਸੱਤਾ ਹੱਥ ਤੋਂ ਜਾਂਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਲੋਕਾਂ ਨੇ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣਾ ਦਾ ਮਨ ਬਣਾ ਲਿਆ ਹੈ ਤਾਂ ਕਾਂਗਰਸ ਸਰਕਾਰ ਨੇ ਰਾਜਨੀਤਕ ਬਦਲਾਖੋਰੀ ਅਤੇ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਢਾਹ ਲਗਾਉਣ ਲਈ ਸਰਕਾਰੀ ਸ਼ਕਤੀ ਦਾ ਗਲਤ ਇਸਤੇਮਾਲ ਕਰਕੇ ਸ੍ਰ. ਮਜੀਠੀਆ ਦੇ ਖਿਲਾਫ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਦੀਆਂ ਅਜਿਹੀਆ ਝੂਠੀਆਂ ਕਾਰਵਾਈਆਂ ਤੋਂ ਨਹੀਂ ਡਰਦਾ। ਉਨ੍ਹਾਂ ਕਿਹਾ ਕਿ ਸ੍ਰ.ਮਜੀਠੀਆ ਨੂੰ ਇੱਕ ਸਾਜਿਸ਼ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਦਾ ਹਿਸਾਬ ਸੂਬੇ ਦੇ ਲੋਕ ਉਨ੍ਹਾਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੈਣਗੇ।
ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਤੋਂ ਲੋਕਾਂ ਨੇ ਪਿਛਲੇ ਪੰਜ ਸਾਲਾਂ ਦੀ ਕਾਰਗੁਜਾਰੀ ਦਾ ਹਿਸਾਬ ਲੈਣਾ ਸ਼ੁਰੂੁ ਕੀਤਾ ਤਾਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਕਾਂਗਰਸ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਸਪਿੰਦਰ ਸਿੰਘ ਰੰਧਾਵਾ, ਹਰਫੂਲ ਸਿੰਘ ਬੋਸਰ, ਕੁਲਦੀਪ ਸਿੰਘ ਕਕਰਾਲਾ, ਸਤੀਸ ਕਲਵਾਣੂ, ਸ਼ਿਵਰਾਜ ਵਿਰਕ, ਧਰਮਿੰਦਰ ਸਿੰਘ ਭੋਜੇਮਾਜਰੀ, ਸੋਨੀ ਦੋਧੀਮਾਜਰਾ, ਜਗਦੀਪ ਜੱਗਾ, ਤਰਨਵੀਰ ਮੰਡੀ, ਅਮਿਤ ਲੰਗ, ਸਵੈਣੀ, ਨਰਇੰਦਰ ਤਖਤੂਮਾਜਰਾ, ਲਵਲੀ ਤਖਤੂਮਾਜਰਾ, ਕੁਲਦੀਪ ਸਿੰਘ ਪਿੰਡ ਚੌਰਾ, ਭੁਪਿੰਦਰ ਸਿੰਘ ਪਿੰਡ ਚੌਰਾ, ਹਰਵਿੰਦਰ ਰੋਹਟੀ, ਪ੍ਰਮੋਦ ਸਿਕੰਦਰ, ਪਰਮਜੀਤ ਥੂਹੀ, ਮਨਪ੍ਰੀਤ ਸਿੰਘ ਚੱਢਾ, ਗੋਬਿੰਦ ਬਡੁੰਗਰ, ਨੀਰਜ ਠਾਕੁਰ, ਗੁਰਿੰਦਰ ਸਿੰਘ ਚੱਢਾ, ਹਿਮਾਂਸ਼ੂ ਸ਼ਰਮਾ, ਦੀਪ ਰਾਜਪੂਤ, ਵਿਜੈ ਪਵਾਰ, ਐਸ.ਪੀ. ਢਿੱਲੋਂ, ਅਜੀਤਪਾਲ ਸਿੰਘ, ਅਮਨਜੀਤ ਸਿੰਘ, ਹਰਪ੍ਰੀਤ ਸਿੰਘ, ਗੋਲੂ ਪੰਡਿਤ, ਸ਼ਿਵਮ, ਅਮਿਤ ਕੁਮਾਰ, ਰੋਹਿਤ, ਤਰੁਣ ਬਰਾੜ, ਨਿਖਿਲ, ਨਵਦੀਪ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਦਮਨ, ਮਾਨਵ, ਜਸਜੋਤ ਸਿੰਘ, ਜਸਕੀਰਤ ਸਿੰਘ, ਕਸ਼ਿਸ਼ ਗੁਪਤਾ, ਇਮਨ, ਸਾਹਿਜ ਮੱਕੜ, ਅਮਰਜੀਤ ਸਿੰਘ, ਮਨੀਸ਼ ਸ਼ੈਣੀ ਵਿਸ਼ੇਸ ਤੌਰ ਹਾਜ਼ਰ ਸਨ।

