ਅੰਮ੍ਰਿਤਸਰਪੰਜਾਬ

ਜੋਗਿੰਦਰ ਸਿੰਘ ਅਦਲੀਵਾਲ ਮੁੜ ਚੁਣੇ ਗਏ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ

ਜੌੜਾ ਸਿੰਘਾ ਸੀਨੀਅਰ ਅਤੇ ਸ੍ਰ. ਰਾਜ ਸਿੰਘ ਬਣੇ ਮੀਤ ਪ੍ਰਧਾਨ

ਅੰਮ੍ਰਿਤਸਰ : 31 ਦਸੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ)-ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਸੇਵਾ ਤੋਂ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਦੀ ਅੱਜ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਹੋਈ ਜਨਰਲ ਮੀਟਿੰਗ ਵਿੱਚ ‘ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ’ ਦੀ ਚੋਣ ਹੋਈ ਜਿਸ ਵਿੱਚ ਸ੍ਰ. ਜੋਗਿੰਦਰ ਸਿੰਘ ਅਦਲੀਵਾਲ ਨੂੰ ਮੁੜ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।

ਗੌਰਤਲਬ ਹੈ ਕਿ ਇਹ ਐਸੋਸੀਏਸ਼ਨ 2017 ਵਿੱਚ ਬਣੀ ਸੀ ਅਤੇ 2018 ਵਿੱਚ ਰਜਿਸਟਰ ਕਰਵਾਈ ਗਈ ਸੀ ਜੋ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਸਹਿਯੋਗੀ ਸੰਸਥਾ ਵਜੋਂ ਵਿਚਰਨ ਦੇ ਨਾਲ ਨਾਲ ਰਿਟਾਇਰਡ ਕਰਮਚਾਰੀਆਂ ਨੇ ਆਪਣਾ ਇੱਕ ਭਾਈਚਾਰਾ ਬਣਾ ਕੇ ਰੱਖਿਆ ਹੋਇਆ ਹੈ ਅਤੇ ਇੱਕ ਦੂਜੇ ਦੀ ਖੁਸ਼ੀ ਗਮੀ ਵਿੱਚ ਸ਼ਰੀਕ ਹੁੰਦੇ ਹਨ । ਅੱਜ ਹੋਈ ਚੋਣ ਵਿੱਚ ਸ੍ਰ. ਕੁਲਵੰਤ ਸਿੰਘ ਸਾਬਕਾ ਸਕੱਤਰ, ਸ੍ਰ. ਦਲਮੇਘ ਸਿੰਘ ਖਟੜਾ ਸਾਬਕਾ ਸਕੱਤਰ, ਸ੍ਰ. ਰਘਬੀਰ ਸਿੰਘ ਸਾਬਕਾ ਸਕੱਤਰ, ਸ੍ਰ. ਜੋਗਿੰਦਰ ਸਿੰਘ ਅਦਲੀਵਾਲ ਸਾਬਕਾ ਸਕੱਤਰ, ਸ੍ਰ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ੍ਰ. ਰਮਿੰਦਰਬੀਰ ਸਿੰਘ ਸਾਬਕਾ ਮੈਨੇਜਰ ਸ੍ਰ. ਰਾਜ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਬਕਾ ਅਧਿਕਾਰੀ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਜੋਗਿੰਦਰ ਸਿੰਘ ਅਦਲੀਵਾਲ ਦੇ ਪ੍ਰਧਾਨ ਚੁਣੇ ਜਾਣ ਉਪ੍ਰੰਤ ਸ੍ਰ. ਬਲਵਿੰਦਰ ਸਿੰਘ ਜੌੜਾ ਸਿੰਘਾ ਅਤੇ ਸ੍ਰ. ਰਾਜ ਸਿੰਘ ਸਾਬਕਾ ਮੈਨੇਜਰ ਨੂੰ ਕ੍ਰਮਵਾਰ ਸੀਨੀਅਰ ਅਤੇ ਜੂਨੀਅਰ ਮੀਤ ਚੁਣਿਆ ਗਿਆ।ਵਰਕਿੰਗ ਕਮੇਟੀ ਦੇ ਮੈਂਬਰਾਂ ਵਜੋਂ ਸ੍ਰ. ਦਲਮੇਘ ਸਿੰਘ ਖਟੜਾ, ਸ੍ਰ. ਸੁਰਿੰਦਰ ਸਿੰਘ ਹਰਿਆਣਾ, ਸ੍ਰ. ਰਣਵੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਸ੍ਰ. ਰਣਜੀਤ ਸਿੰਘ, ਪ੍ਰਿੰ ਬਲਦੇਵ ਸਿੰਘ, ਸ੍ਰ. ਗਰਭਜਨ ਸਿੰਘ ਸੰਧੂ, ਸ੍ਰ. ਗੁਰਦਿੱਤ ਸਿੰਘ, ਸ੍ਰ. ਅੰਗਰੇਜ਼ ਸਿੰਘ, ਸ੍ਰ. ਭਰਪੂਰ ਸਿੰਘ ਬੁਢਲਾਡਾ, ਸ੍ਰ. ਕੁਲਦੀਪ ਸਿੰਘ ਬਾਵਾ, ਸ੍ਰ. ਜਗਜੀਤ ਸਿੰਘ ਡਿੱਗੀ, ਸ੍ਰ. ਜੇਠਾ ਸਿੰਘ, ਬਾਪੂ ਜਸਵੰਤ ਸਿੰਘ, ਸ੍ਰ. ਇੰਦਰਜੀਤ ਸਿੰਘ ਅਤੇ ਸ੍ਰ. ਗੁਰਚਰਨ ਸਿੰਘ ਨੂੰ ਚੁਣਿਆ ਗਿਆ ਹੈ। ਉਪਰੋਕਤ ਤੋਂ ਇਲਾਵਾ ਸ੍ਰ. ਦਿਲਜੀਤ ਸਿੰਘ ਬੇਦੀ ਨੇ ਪ੍ਰੈੱਸ ਸਕੱਤਰ ਨਿਯਤ ਕਰਦਿਆਂ ਸ੍ਰ. ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਦਾ ਸਹਿਯੋਗੀ ਬਣਾਇਆ ਗਿਆ ਹੈ ਅਤੇ ਅਕਾਉਟਸ ਅਤੇ ਆਡਿਟ ਦੇ ਕੰਮ ਦੀ ਜ਼ਿੰਮੇਵਾਰੀ ਸ੍ਰ. ਸਵਿੰਦਰ ਸਿੰਘ ਅਤੇ ਸ੍ਰ. ਮਹਿਤਾਬ ਸਿੰਘ ਨੂੰ ਸੌਂਪੀ ਗਈ ਹੈ।

Leave a Reply

Your email address will not be published. Required fields are marked *