ਕ੍ਰਿਸ਼ਚੀਅਨ ਭਾਈਚਾਰੇ ਵੱਲੋ ਬਿੱਟੂ ਚੱਠਾ ਨੂੰ ਸਮਰਥਨ ਦੇਣ ਦਾ ਐਲਾਨ
ਡਾ ਮਨਪ੍ਰੀਤ ਸਿੰਘ ਚੱਢਾ ਨੇ ਕ੍ਰਿਸ਼ਚੀਅਨ ਭਾਈਚਾਰੇ ਦੀਆ ਹਰ ਸੰਭਵ ਮੁਸ਼ਕਿਲਾ ਬਿੱਟੂ ਚੱਠਾ ਦੀ ਜਿਤ ਤੋ ਬਾਅਦ ਹਲ ਕਰਨ ਦਾ ਦਿਤਾ ਭਰੋਸਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕ੍ਰਿਸ਼ਚੀਅਨ ਭਾਈਚਾਰੇ ਗੋਲਡੀ ਜੋਅਲ ਵਲੋਂ ਰਖੇ ਅਬਚਲ ਨਗਰ ਵਾਰਡ ਨੰਬਰ 20 ਵਿਖੇ ਰਖੇ ਸਮਾਗਮ ਵਿਚ ਪਟਿਆਲਾ ਦਿਹਾਤੀ ਤੋਂ ਸ਼੍ਰੋ.ਅ.ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੂੰ (ਦਾਸ) ਡਾ.ਮਨਪ੍ਰੀਤ ਸਿੰਘ ਚੱਢਾ ਜਰਨਲ ਸਕੱਤਰ ਸ਼੍ਰੋ.ਅ.ਦਲ ਇੰਚਾਰਜ ਵਾਰਡ ਨੰਬਰ ਸੱਤ ਨੇ ਇਸਾਈ ਭਾਈਚਾਰੇ ਦੇ ਇਲਾਕਾ ਨਿਵਾਸੀਆ ਨਾਲ ਰੂਬਰੂ ਕਰਵਾਇਆ।
ਬਿੱਟੂ ਚੱਠਾ ਨੇ ਇਸਾਈ ਭਾਈਚਾਰੇ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨ ਬਧਤਾ ਕੀਤੀ, ਉਨਾ ਨੂੰ ਆਪਣਾ ਵੋਟ ਸਪੋਟ ਕਰਨ ਲਈ ਅਪੀਲ ਕੀਤੀ।ਡਾ. ਚੱਢਾ ਨੇ ਬੋਲਦਿਆ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ “ਸਭੈ ਸਾਂਝੀਵਾਲ ਸਦਾਇਨ ਕੋਇ ਨਾ ਦਿਸੈ ਬਾਹਰਾ ਜੀਉ” ਦਾ ਉਪਦੇਸ਼ ਦਿਤਾ ਹੈ ਅਤੇ ਇਹੀ ਮਾਰਗ ਤੇ ਚਲਣ ਦਾ ਯਤਨ ਸ੍ਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਜਿਨਾ ਹਰ ਵਕਤ ਇਹੋ ਨਾਅਰਾ ਦਿਤੈ ਕਿ ਭਾਈਚਾਰਕ ਸਾਂਝ ਹਰ ਹਿਲੇ ਕਾਇਮ ਰਹੇ ਉਸ ਲਈ ਉਹ ਵਡੀ ਤੋ ਵਡੀ ਕੁਰਬਾਨੀ ਕਰਨ ਨੂੰ ਤਿਆਰ ਹਨ।
ਡਾ.ਮਨਪ੍ਰੀਤ ਸਿੰਘ ਚੱਢਾ ਨੇ ਗੋਲਡੀ ਜੋਅਲ ਅਤੇ ਸੰਮੂਹ ਭਾਈਚਾਰੇ ਦੀਆ ਬਿੱਟੂ ਚੱਠਾ ਦੀ ਜਿੱਤ ਤੋ ਬਾਅਦ ਹਲ ਕਰਨ ਦਾ ਵਿਸ਼ਵਾਸ ਦਿਵਾਇਆ। ਅਤੇ ਸਮੂਹ ਭਾਈਚਾਰੇ ਨੇ ਬਾਹਵਾ ਖੜੀਆਂ ਕਰਕੇ ਬਿੱਟੂ ਚੱਠਾ ਨੂੰ ਵੋਟਾ ਪਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਮਨੀਸ਼ ਕੁਮਾਰ ਸੈਣੀ ਮੀਤ ਪ੍ਰਧਾਨ ਬੀ ਸੀ ਵਿੰਗ ਸ਼੍ਰੋ.ਅ.ਦਲ, ਅਸ਼ੌਕ ਕੁਮਾਰ ਉਘੇ ਸਮਾਜ ਸੇਵਕ, ਜਸਵਿੰਦਰ ਸਿੰਘ ਪ੍ਰਧਾਨ ਆਈ ਟੀ ਵਿੰਗ, ਜਸਪਾਲ ਢਿਲੋ, ਅਮਰਜੀਤ ਸਿੰਘ ਭੋਲਾ ਵੀ ਹਾਜ਼ਰ ਸਨ।

