ਪਟਿਆਲਾ

ਹਰਿਆਣਾ ਦੇ ਮੁੱਖ ਮੰਤਰੀ ਦੇ ਫਲਾਇੰਗ ਦਸਤਾ ਨੇ 554 ਥਾਵਾਂ ‘ਤੇ ਕੀਤੀ ਰੇਡ

242 ਮਾਮਲੇ ਦਰਜ ਕਰ 13.89 ਕਰੋੜ ਰੁਪਏ ਕੀਤੀ ਗਈ ਰਿਕਵਰੀ

ਚੰਡੀਗੜ੍ਹ, 5 ਜਨਵਰੀ (ਮਧੂਸਾਰ ਬਿਊਰੋ)- ਹਰਿਆਣਾ ਸੀਐਮ ਫਲਾਇੰਗ ਦਸਤੇ ਦੀ ਵਿਸ਼ੇਸ਼ ਟੀਮਾਂ ਵੱਲੋਂ ਅਨਿਯਮਤਤਾਵਾਂ ਤੇ ਅਣਅਥੋਰਾਇਜਡ ਗਤੀਵਿਧੀਆਂ ‘ਤੇ ਰੋਕ ਲਗਾਉਣ ਦੇ ਲਈ 2021 ਵਿਚ ਕੀਤੀ ਗਈ ਕਾਰਵਾਈ ਦੇ ਤਹਿਤ 554 ਸਥਾਨਾਂ ‘ਤੇ ਅਚਾਨਕ ਰੇਡ ਕਰ 242 ਮਾਮਲੇ ਦਰਜ ਕਰਦੇ ਹੋਏ 340 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਛਾਪੇਮਾਰੀ ਵਿਚ ਕੁੱਲ 13.89 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਦੋਸ਼ੀ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਅਨਿਯਮਤਤਾਵਾਂ ਦੀ ਸੂਚਨਾ ਮਿਲਣ ਦੇ ਬਾਅਦ ਪੂਰੇ ਰਾਜ ਵਿਚ ਅਚਾਨਕ ਛਾਪੇ ਮਾਰੇ ਗਏ ਸਨ।

ਸੀਐਮ ਫਲਾਇੰਗ ਦਸਤਾ ਵੱਲੋਂ ਮੁੱਖ ਰੂਪ ਨਾਲ ਖਾਦ ਪ੍ਰਦਾਰਥਾਂ ਵਿਚ ਮਿਲਾਵਟ ਤੇ ਨਕਲੀ ਉਤਪਾਦਾਂ ਦੇ ਨਿਰਮਾਣ ਦੀ ਜਾਂਚ ਤੇ ਅਵੈਧ ਸ਼ਰਾਬ, ਨਕਲੀ ਕਾਲ ਸੈਂਟਰ, ਜੀਐਸਟੀ ਧੋਖਾਧੜੀ, ਬਿਜਲੀ ਚੋਰੀ, ਘਰੇਲੂ ਗੈਸ ਸਿਲੇਂਡਰ ਅਤੇ ਆਕਸੀਜਨ ਸਿਲੇਂਡਰ ਦੀ ਕਾਲਾਬਾਜਾਰੀ, ਅਵੈਧ ਖਨਨ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਓਵਰਲੋਡ ਵਾਹਨਾਂ ਦੀ ਜਾਂਚ, ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਣ ਪ੍ਰਮਾਣ ਪੱਤਰ ਜਾਰੀ ਕਰਨ ਵਿਚ ਅਨਿਯਮਤਤਾਵਾਂ ਆਦਿ ਨਾਲ ਸਬੰਧਿਤ ਛਾਪੇਮਾਰੀ ਕੀਤੀ ਗਈ। ਦਰਜ ਕੀਤੇ ਗਏ ਕੁੱਲ ਮਾਮਲਿਆਂ ਵਿੱਚੋਂ 124 ਦੀ ਗੰਭੀਰ ਜਾਂਚ ਚਲ ਰਹੀ ਹੈ, ਜਦੋਂ ਕਿ 118 ਪ੍ਰਾਥਮਿਕੀ ਵਿਚ ਚਾਲਾਨ ਸਬੰਧਿਤ ਅਦਾਲਤਾਂ ਵਿਚ ਦਿੱਤੇ ਜਾ ਚੁੱਕੇ ਹਨ। ਵਰਨਣਯੋਗ ਹੈ ਕਿ ਸੀਐਮ ਫਲਾਇੰਗ ਦਸਤਾ ਇਕ ਪ੍ਰਮੁੱਖ ਏਜੰਸੀ ਹੈ ਜੋ ਏਡੀਜੀ ਸੀਆਈਡੀ ਸ੍ਰੀ ਅਲੋਕ ਮਿੱਤਰ ਦੇ ਸਮੂਚੇ ਸੁਪਰਵਿਜਨ ਤੇ ਕੰਟਰੋਲ ਵਿਚ ਕੰਮ ਕਰ ਰਹੀ ਹੈ।

ਮਿਲਾਵਟਖੁੋਰ ਰਹੇ ਨਿਸ਼ਾਨੇ ‘ਤੇ

ਬੁਲਾਰੇ ਨੇ ਅੱਗੇ ਦਸਿਆ ਕਿ ਮਿਲਾਵਟੀ ਅਤੇ ਨਕਲੀ ਉਤਪਾਦਾਂ ਦੇ ਨਿਰਮਾਣ ‘ਤੇ ਰੋਕ ਲਗਾਉਣ ਦੇ ਲਈ ਫਲਾਇੰਗ ਦਸਤਾ ਦੀ ਟੀਮਾਂ ਨੇ 107 ਸਥਾਨਾਂ ‘ਤੇ ਛਾਪੇਮਾਰੀ ਕੀਤੀ ਅਤੇ ਇਸ ਸਬੰਧ ਵਿਚ 6 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ। ਛਾਪੇਮਾਰੀ ਵਿਚ 3.64 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਰਕਮ ਸਮੇਤ ਹੋਰ ਵਸਤੂਆਂ ਦੀ ਰਿਕਵਰੀ ਕੀਤੀ ਗਈ। ਇਸ ਤੋਂ ਇਲਾਵਾ, ਵੱਖ-ਵੱਖ ਖੁਰਾਕ ਪਦਾਰਥਾਂ ਦਾ ਨਿਰਮਾਣ ਕਰਨ ਵਾਲੇ ਕਾਰਖਾਨਿਆਂ ਤੇ ਦੁਕਾਨਾਂ ਤੋਂ ਵੀ ਸੈਂਪਲ ਇਕੱਠਾ ਕੀਤੇ ਗਏ ਅਤੇ ਲੈਬ ਵਿਚ ਜਾਂਚ ਲਈ ਭੇਜੇ ਗਏ। ਪੁਲਿਸ ਟੀਮਾਂ ਦੀ ਲਗਾਤਾਰ ਨਿਗਰਾਨੀ ਤੋਂ ਮਿਲਾਵਟਖੋਰਾਂ ‘ਤੇ ਦਬਾਅ ਬਣਾਉਂਦੇ ਹੋਏ ਪਿਛਲੇ ਪੂਰੇ ਸਾਲ ਵਿਚ ਮਿਲਾਵਟੀ ਅਨਾਜ ਪਦਾਰਥਾਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ।

ਅਵੈਧ ਸ਼ਰਾਬ ‘ਤੇ ਕਸੀ ਨਕੇਲ

ਅਵੈਧ ਸ਼ਰਾਬ ‘ਤੇ ਲਗਾਮ ਲਗਾਉਣ ਦੇ ਮੁਹਿੰਮ ਵਿਚ ਫਲਾਇੰਗ ਦਸਤਾ ਦੀ ਟੀਮਾਂ ਨੇ 98 ਅਚਾਨਕ ਛਾਪੇਮਾਰੀ ਕਰ 114 ਲੋਕਾਂ ਨੂੰ ਗਿਰਫਤਾਰ ਕੀਤਾ, ਜਿਸ ਵਿਚ ਦੋਸ਼ੀਆਂ ਤੋਂ 3.98 ਕਰੋੜ ਰੁਪਏ ਤੋਂ ਵੱਧ ਦੀ ਰਿਕਵਰੀ ਕੀਤੀ ਗਈ। ਇਸ ਤਰ੍ਹਾ, ਮੁੱਖ ਮੰਤਰੀ ਦੇ ਫਲਾਇੰਗ ਦਸਤੇ ਵੱਲੋਂ ਪਿਛਲੇ ਸਾਲ ਦੌਰਾਨ ਕੁੱਲ 623 ਜਾਂਚ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 501 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਜਾਂਚ ਦੇ ਬਾਅਦ ਕੁੱਲ 21 ਮਾਮਲੇ ਦਰਜ ਕਰਵਾਏ ਗਏ, ਜਿਨ੍ਹਾਂ ਦੀ ਜਾਂਚ ਵੱਖ-ਵੱਖ ਜਿਲ੍ਹਿਆਂ ਵਿਚ ਕੀਤੀ ਜਾ ਰਹੀ ਹੈ। ਲੋਕਾਯੁਕਤ ਦਫਤਰ ਤੋਂ ਡਿਸਕ੍ਰੀਟ ਜਾਂਚ ਕਰਨ ਬਾਰੇ ਗੁਪਤਚਰ ਵਿਭਾਗ ਵਿਚ ਪ੍ਰਾਪਤ ਇਕ ਸ਼ਿਕਾਇਤ ਦੇ ਮਾਮਲੇ ਦੀ ਜਾਂਚ ਦੇ ਲਈ ਐਸਆਈਟੀ ਦਾ ਗਠਨ ਕੀਤਾ ਗਿਆ। ਮੁੱਖ ਮੰਤਰੀ ਫਲਾਇੰਗ ਦਸਤੇ ਦੀ ਐਸਆਈਟੀ ਵੱਲੋਂ ਉਕਤ ਜਾਂਚ ਸ਼ੁਰੂ ਕਰਨ ਦੇ ਬਾਅਦ ਵੈਟ ਘੋਟਾਲੇ ਦੇ ਸਬੰਧ ਵਿਚ 142 ਪ੍ਰਾਥਮਿਕੀ ਦਰਜ ਕੀਤੀ ਗਈ।

Leave a Reply

Your email address will not be published. Required fields are marked *