ਹਰਿਆਣਾ

ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਾਹਬਾਦ ਥਾਨੇ ਵਿਚ ਮਾਰਿਆ ਛਾਪਾ, ਐਸਐਚਓ ਸਮੇਤ ਤਿੰਨ ਸਸਪਂੈਡ

ਐਸਪੀ ਨੂੰ 15 ਦਿਨਾਂ ਦੇ ਅੰਦਰ ਲੰਬਿਤ ਕੇਸਾਂ ਦੀ ਰਿਪੋਰਟ ਸੌਂਪਣ ਦੇ ਆਦੇਸ਼

ਹਰਿਆਣਾ ਦੇ ਲੋਕਾਂ ਨੂੰ ਇੰਸਾਫ ਦੇ ਲਈ ਨਹੀਂ ਖਾਣ ਦਿੱਤੇ ਜਾਣਗੇ ਧੱਕੇ, ਪੁਲਿਸ ਨੂੰ ਕੰਮ ਕਰਨਾ ਹੋਵੇਗਾ- ਅਨਿਲ ਵਿਜ

ਚੰਡੀਗੜ੍ਹ, 5 ਜਨਵਰੀ (ਮਧੂਸਾਰ ਬਿਊਰੋ) – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਇੰਸਾਫ ਦੇ ਲਈ ਵਿਚ ਹਰਿਆਣਾ ਦੇ ਲੋਕਾਂ ਨੂੰ ਸੜਕਾਂ ‘ਤੇ ਧੱਕੇ ਨਹੀਂ ਖਾਣ ਦੂੰਗਾ ਅਤੇ ਪੁਲਿਸ ਨੂੰ ਜਨਤਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਕਾਰਜ ਪ੍ਰਣਾਲੀ ਵਿਚ ਸੁਧਾਰ ਕਰਨ ਦੇ ਨਾਲ-ਨਾਲ ਪਾਰਦਰਸ਼ਿਤਾ ਲਿਆਉਣੀ ਹੋੇਵੇਗੀ ਅਤੇ ਸਾਰੇ ਅਧਿਕਾਰੀ ਥਾਨਿਆਂ ਅਤੇ ਚੌਕੀਆਂ ਵਿਚ ਲੋਕਾਂ ਦੀ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਦੇ ਨਾਲ-ਨਾਲ ਇੰਸਾਫ ਦੇਣਾ ਯਕੀਨੀ ਕਰਣਗੇ।

ਕੜਕਦੀ ਠੰਢ ਅਤੇ ਮੀਂਹ ਦੇ ਵਿਚ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਦੁਪਹਿਰ ਕੁਰੂਕਸ਼ੇਤਰ ਜਿਲ੍ਹਾ ਦੇ ਸ਼ਾਹਬਾਦ ਥਾਨੇ ਵਿਚ ਛਾਪਾ ਮਾਰਿਆ। ਥਾਨੇ ਵਿਚ ਦਸਤਾਵੇਜਾਂ ਦੀ ਜਾਂਚ ਦੌਰਾਨ ਗ੍ਰਹਿ ਮੰਤਰੀ ਸ੍ਰੀ ਵਿਜ ਨੂੰ ਲੋਕਾਂ ਦੀ ਕਈ ਲੰਬਿਤ ਸ਼ਿਕਾਇਤਾਂ ਮਿਲੀਆਂ ਤਾਂ ਕਈਆਂ ਕੇਸਾਂ ਦੀ ਜਾਂਚ ਵੀ ਪੂਰੀ ਨਹੀਂ ਮਿਲੀ। ਥਾਨਾ ਸਟਾਫ ਦੀ ਕਾਰਵਾਈ ਤੋਂ ਖਫਾ ਹੋਏ ਗ੍ਰਹਿ ਮੰਤਰੀ ਸ੍ਰੀ ਵਿਜ ਨੇ ਮੌਕੇ ‘ਤੇ ਹੀ ਸ਼ਾਹਬਾਦ ਥਾਨੇ ਦੇ ਐਸਐਚਓ ਇੰਸਪੈਕਟਰ ਪੇ੍ਰਮ ਸਿੰਘ ਨੂੰ ਸਸਪਂੈਡ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਲਗਭਗ ਛੇ ਤੋਂ ਵੱਧ ਕੇਸਾਂ ਵਿਚ ਇੰਨਕੁਆਇਰੀ ਲੰਬਿਤ ਹੋਣ ‘ਤੇ ਉਨ੍ਹਾਂ ਨੇ ਐਸਆਈ ਰਮੇਸ਼ ਕੁਮਾਰ ਨੂੰ ਸਸਪਂੈਡ ਕੀਤਾ ਜਦੋਂ ਕਿ ਇਕ ਸਾਲ ਤੋਂ ਪੁਰਾਣੇ ਦਰਜ ਮਾਮਲੇ ਵਿਚ ਦੋਸ਼ੀ ਦੀ ਗਿਰਫਤਾਰੀ ਨਹੀਂ ਹੌਣ ‘ਤੇ ਵੁਨ੍ਹਾਂ ਨੇ ਏਐਸਆਈ ਸੁਦੇਸ਼ ਕੁਮਾਰ ਨੂੰ ਸਸਪਂੈਡ ਕਰਨ ਦੇ ਨਿਰਦੇਸ਼ ਦਿੱਤੇ।

ਐਸਪੀ ਨੂੰ ਸਾਰੇ ਲੰਬਿਤ ਮਾਮਲਿਆਂ ਵਿਚ 15 ਦਿਨ ਦੇ ਅੰਦਰ ਜਾਂਚ ਕਰ ਰਿਪੋਰਟ ਦੇਣੀ ਹੋਵੇਗੀ – ਅਨਿਲ ਵਿਜ

ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਸ਼ਾਹਬਾਦ ਥਾਨੇ ‘ ਤੇ ਛਾਪਾ ਮਾਰਿਆ ਅਤੇ ਖੁਦ ਥਾਨੇ ਦੀ ਅਲਮਾਰੀ ਖੋਲ ਕੇ ਫਾਇਲਾਂ ਨੂੰ ਚੈਕ ਕੀਤਾ ਅਤੇ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਤੋਂ ਸ਼ਾਹਬਾਦ ਥਾਨੇ ਵਿਚ ਲੰਬਿਤ ਕੇਸਾਂ ਦੀ ਰਿਪੋਰਟ ਤਲਬ ਕੀਤੀ। ਇਸ ਛਾਪੇਮਾਰੀ ਦੇ ਦੌਰਾਨ ਫਾਇਲਾਂ ਨੂੰ ਜਾਂਚਣ ਦੇ ਬਾਅਦ ਇਹ ਤੱਥ ਸਾਹਮਣੇ ਆਉਣ ਕਿ ਸ਼ਾਹਬਾਦ ਥਾਨੇ ਵਿਚ ਕਈਹ ਕੇਸ 6 ਮਹੀਨੇ ਤੋਂ ਲੈ ਕੇ 3 ਸਾਲ ਤਕ ਲੰਬਿਤ ਪਏ ਹੋਏ ਹਨ ਅਤੇ ਕਈ ਕੇਸਾਂ ਵਿਚ ਨਿਯਮਅਨੁਸਾਰ ਕਾਰਵਾਈ ਵੀ ਨਹੀਂ ਕੀਤੀ ਗਈ। ਇਸ ਵਿਸ਼ਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੁਲਿਸ ਅਧਿਕਾਰੀਆਂ ਨੂੰ ਫਟਕਾਰ ਵੀ ਲਗਾਈ ਅਤੇ ਮੌਕੇ ‘ਤੇ ਮੌਜੂਦ ਕੁਰੂਕਸ਼ੇਤਰ ਜਿਲ੍ਹੇ ਦੀ ਪੁਲਿਸ ਸੁਪਰਡੈਂਟ ਅੰਸ਼ੂ ਸਿੰਗਲਾ ਨੂੰ ਥਾਨੇ ਵਿਚ ਲੰੁਿਬਤ ਮਾਮਲਿਆਂ ਦੀ 15 ਦਿਨਾਂ ਦੇ ਅੰਦਰ ਜਾਂਚ ਕਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਇਕ-ਇਕ ਕੇਸ ਦੀ ਜਾਂਚ ਕਰਨ ਦੇ ਵੀ ਸਖਤ ਆਦੇਸ਼ ਦਿੱਤੇ।

Leave a Reply

Your email address will not be published. Required fields are marked *