ਅੰਮ੍ਰਿਤਸਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਨ.ਐਸ. ਵਲੰਟੀਅਰਾਂ ਵੱਲੋਂ ਕੋਵਿਡ-19 ਅਨੁਕੂਲ ਵਿਵਹਾਰ ਜਾਗਰੂਕਤਾ ਮੁਹਿੰਮ

ਅੰਮ੍ਰਿਤਸਰ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨਐਸਐਸ ਵਲੰਟੀਅਰਾਂ ਵੱਲੋਂ ‘7 ਰੋਜ਼ਾ ਐਨਐਸਐਸ ਸਪੈਸ਼ਲ ਕੈਂਪ’ ਦੇ ਹਿੱਸੇ ਵਜੋਂ ਪਿੰਡ ਰਣੀਕੇ (ਅਟਾਰੀ) ਅਤੇ ਕਟਾਹਨੀਆ (ਅਜਨਾਲਾ) ਵਿੱਚ ਕੋਵਿਡ-19 ਅਨੁਕੂਲ ਵਿਵਹਾਰ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਆਯੋਜਨ ਐਨ.ਜੀ.ਓ. ਸਚ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਮਹਿੰਮ ਦੌਰਾਨ ਵਾਲੰਟੀਅਰਾਂ ਨੇ ਸਲੋਗਨ ਪ੍ਰਦ੍ਰਸ਼ਿਤ ਕੀਤੇ ਅਤੇ ਪਿੰਡ ਵਾਸੀਆਂ ਵਿੱਚ ਕੋਵਿਡ-19 ਦੇ ਢੁਕਵੇਂ ਵਿਵਹਾਰ ਅਤੇ ਇਸਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਈ। ਪਿੰਡ ਵਾਸੀਆਂ ਨੂੰ ਪਿੰਡ ਦੀ ਡਿਸਪੈਂਸਰੀ ਵਿੱਚ ਚੱਲ ਰਹੀ ਕੋਵਿਡ-19 ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ ਅਤੇ ਇਸ ਦੇ ਲਾਭਾਂ ਤੋਂ ਜਾਣੂ ਕਰਵਾਇਆ ਗਿਆ। ਵਲੰਟੀਅਰਾਂ ਨੇ ਪਿੰਡ ਵਾਸੀਆਂ ਖਾਸ ਤੌਰ ਤੇ ਜਿਹੜੇ ਬੱਚੇ ਰਾਜ ਵਿੱਚ ਹਾਲ ਹੀ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਰਾਜ ਪ੍ਰਸ਼ਾਸਨ ਦੇ ਆਦੇਸ਼ਾਂਤੇ ਸਕੂਲ ਬੰਦ ਕੀਤੇ ਜਾਣ ਕਾਰਨ ਆਪਣੇ ਘਰਾਂ ਤੱਕ ਸੀਮਤ ਹਨ, ਨੂੰ ਫੇਸ ਮਾਸਕ ਅਤੇ ਹੋਰ ਲੋੜੀਂਦਾ ਸਾਹਿਤ ਵੀ ਵੰਡਿਆ ਗਿਆ। ਪਿੰਡ ਵਾਸੀਆਂ ਨੂੰ ਸੰਜੀਵਨੀ ਪ੍ਰੋਗਰਾਮ ਤਹਿਤ ਆਪਣੇ ਪਿੰਡਾਂ ਵਿੱਚ ਚੱਲ ਰਹੇ ਟੀਕਾਕਰਨ ਕੈਂਪ ਅਤੇ ਹੋਰਨਾਂ ਸੂਚਨਾਵਾਂ ਤੋਂ ਵੀ ਜਾਣੂ ਕਰਵਾਇਆ ਗਿਆ।

ਟੀਕਾਕਰਨ ਕੇਂਦਰ ਤੋਂ ਬਾਅਦ ਵਲੰਟੀਅਰਾਂ ਦੁਆਰਾ ਘਰ-ਘਰ ਜਾ ਕੇ ਜਾਗਰੂਕਤਾ ਪ੍ਰੋਗਰਾਮ ਵੀ ਚਲਾਇਆ ਗਿਆ ਅਤੇ ਲੋਕਾਂ ਨੂੰ ਕੋਵਿਡ-19 ਦੇ ਕੇਸਾਂ ਵਿੱਚ ਨਵੇਂ ਵਾਧੇ ਤੋਂ ਬਚਾਉਣ ਲਈ 100 ਪ੍ਰਤੀਸ਼ਤ ਟੀਕਾਕਰਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਲੋੜ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਐਨਐਸਐਸ ਯੂਨਿਟ-2 ਦੇ ਵਲੰਟੀਅਰਾਂ ਅਤੇ ਸੱਚ ਐਨ.ਜੀ.ਓ ਦੇ ਮੈਂਬਰਾਂ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰੇ ਦੇ ਵਿਹੜੇ ਵਿੱਚ ਸਹਿਤ ਪੇਸ਼ਕਾਰੀ ਵੀ ਕੀਤੀ ਗਈ। ਫੀਲਡ ਵਿਜਿਟ ਦੇ ਅੰਤ ਵਿੱਚ ਪ੍ਰੋਗਰਾਮ ਅਫਸਰ ਡਾ. ਰਾਜੇਸ਼ ਕੁਮਾਰ ਨੇ ਯੂਨੀਵਰਸਿਟੀ ਐਨਐਸਐਸ ਯੂਨਿਟ-2 ਦੇ ਸਹਿਯੋਗ ਲਈ ਸੱਚ ਸੰਸਥਾ ਦੇ ਜ਼ਿਲਾ ਕੋਆਰਡੀਨੇਟਰ ਕਿਰਨ ਸਿੰਘ ਅਤੇ ਦੋਵਾਂ ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਦਾ ਐਨਐਸਐਸ ਦੇ ਵਲੰਟੀਅਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।ਪ੍ਰੋਗਰਾਮ ਅਫ਼ਸਰ ਨੇ ਸਰਪੰਚ ਅਤੇ ਸੱਚ ਵਲੰਟੀਅਰਾਂ ਨੂੰ ਭਰੋਸਾ ਦਿਵਾਇਆ ਕਿ ਟੀਕਾਕਰਨ ਦਾ ਟੀਚਾ ਸੌ ਫ਼ੀਸਦੀ ਪੂਰਾ ਹੋਣ ਤੱਕ ਯੂਨੀਵਰਸਿਟੀ ਐਨਐੱਸਐੱਸ ਵਲੰਟੀਅਰ ਉਨ੍ਹਾਂ ਦੇ ਪਿੰਡਾਂ ਦਾ ਲਗਾਤਾਰ ਦੌਰਾ ਕਰਨਗੇ।

Leave a Reply

Your email address will not be published. Required fields are marked *