ਕਰਮਚਾਰੀ ਦਲ (ਭਗੜਾਨਾ) ਦਾ ਸਾਲ 2022 ਸਬੰਧੀ ਕੈਲੰਡਰ ਸੂਬਾ ਪ੍ਰਧਾਨ ਭਗੜਾਣਾ ਵਲੋਂ ਰੀਲੀਜ਼
ਪਟਿਆਲਾ (ਮਧੂਸਾਰ ਬਿਊਰੋ) : ਕਰਮਚਾਰੀ ਦਲ ਪੰਜਾਬ (ਭਗੜਾਣਾ) ਵਲੋਂ ਹਰ ਸਾਲ ਦੀ ਤਰ੍ਹਾਂ ਸਾਲ 2022 ਦਾ ਕਲੰਡਰ ਯੂਨੀਅਨ ਦੇ ਹੈਡ ਆਫਿਸ ਬੱਘੀ ਖਾਨਾ ਵਿਖੇ ਕਰਮਜੀਤ ਸਿੰਘ ਭਗੜਾਣਾ ਸੂਬਾ ਪ੍ਰਧਾਨ ਵਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਕੁੱਝ ਸਟੇਟ ਬਾਡੀ ਦੇ ਨੁਮਾਇੰਦੇ ਅਤੇ ਵੱਖ—ਵੱਖ ਜਿਲਿਆਂ ਤੋਂ ਨੁਮਾਇੰਦੇ ਸ਼ਾਮਲ ਹੋਏ।
ਮੀਟਿੰਗ ਵਿੱਚ ਬੋਲਦਿਆਂ ਭਗੜਾਣਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਮੁਲਾਜਮਾਂ ਮੰਗਾਂ ਪ੍ਰਤੀ ਬਿਲਕੁਲ ਨਖਿੱਧ ਸਾਬਤ ਹੋਈ ਹੈ ਕਿਉਂਕਿ ਇਸ ਸਰਕਾਰ ਨੂੰ ਹੋਂਦ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾਂ ਪ੍ਰਤੀ ਜੋ ਵਾਅਦੇ ਕੀਤੇ ਸੀ, ਉਨ੍ਹਾਂ ਵਿਚੋਂ ਜਿਵੇਂ ਪੰਜਾਬ ਮੁਲਾਜਮਾਂ ਨੂੰ ਛੇਵਾ ਪੇਅ ਕਮਿਸ਼ਨ ਤੁਰੰਤ ਦੇਣਾ, ਠੇਕਾ ਆਧਾਰਤ ਕਾਮੇ, ਆਊਟ ਸੋਰਸਿੰਗ ਕਾਮੇ, ਡੇਲੀਵੇਜਿਜ਼ ਕਾਮੇ ਆਦਿ ਨੂੰ ਬਿਨਾਂ ਕਿਸੇ ਦੇਰੀ ਤੋਂ ਪੱਕਾ ਕਰਨਾ, ਵੱਖ—ਵੱਖ ਵਿਭਾਗਾਂ ਵਿੱਚ ਬੰਦ ਪਈਆਂ ਪ੍ਰਮੋਸ਼ਨਾ ਨੂੰ ਲਾਗੂ ਕਰਨਾ ਆਦਿ ਮੰਗਾਂ ਹੁਣ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ ਸਗੋ ਮੁਲਾਜਮਾਂ ਤੇ 200/— ਡਿਵੈਲਪਮੈਂਟ ਚਾਰਜ ਦੇ ਨਾਂ ਤੇ ਜਜੂਆ ਟੈਕਸ ਲਗਾ ਦਿੱਤਾ ਹੈ। ਸਰਕਾਰ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ ਖਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣ ਲਈ ਤਿਆਰ ਰਹੇ।
ਭਗੜਾਣਾ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਸਕੱਤਰ ਜਨਰਲ ਸੁਸ਼ੀਲ ਕੁਮਾਰ ਚੋਪੜਾ, ਮੁੱਖ ਸਲਾਹਕਾਰ ਦਲਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਰੈਲੋ, ਸੂਬਾ ਵਿੱਤ ਸਕੱਤਰ ਗੁਰਚਰਨ ਸਿੰਘ, ਸੂਬਾ ਜਨਰਲ ਸਕੱਤਰ ਹੀਰਾ ਲਾਲ, ਸੂਬਾ ਪ੍ਰੈਸ ਸਕੱਤਰ ਅਨੂਪ ਸਿੰਘ ਬਾਵਾ, ਸੂਬਾ ਸੀਨੀਅਰ ਮੀਤ ਪ੍ਰਧਾਨ ਉਜਾਗਰ ਸਿੰਘ ਦੁਬਾਲੀ, ਦਫਤਰ ਸਕੱਤਰ ਸੁਰਜੀਤ ਸਿੰਘ ਸੈਣੀ, ਅਸ਼ੋਕ ਕੁਮਾਰ ਜਿਲਾ ਪ੍ਰਧਾਨ ਫਤਿਹਗੜ੍ਹ ਸਾਹਿਬ, ਰਣਧੀਰ ਸਿੰਘ ਮੈੜਾ ਸੀਨੀਅਰ ਮੀਤ ਪ੍ਰਧਾਨ ਫਤਿਹਗੜ੍ਹ ਸਾਹਿਬ, ਪੱਪੁ ਪ੍ਰਿਥੀ ਅਟਵਾਲ ਡਵੀਜਨ ਪ੍ਰਧਾਨ ਪਟਿਆਲਾ, ਵਰਿੰਦਰ ਸਿੰਘ ਸੈਣੀ ਜਿਲਾ ਪ੍ਰਧਾਨ ਸਕੱਤਰ ਪਟਿਆਲਾ, ਹਰਪ੍ਰੀਤ ਸਿੰਘ ਪ੍ਰੈਸ ਸਕੱਤਰ ਪੰਜਾਬ, ਵਰਿੰਦਰ ਸਿੰਘ ਸੈਣੀ ਜਿਲਾ ਜਨਰਲ ਸਕੱਤਰ ਪਟਿਆਲਾ, ਹਰਪ੍ਰੀਤ ਸਿੰਘ ਪ੍ਰੈਸ ਸਕੱਤਰ ਪੰਜਾਬ, ਰਮਨ ਕੁਮਾਰ ਢੀਂਗਰਾ ਪਟਿਆਲਾ, ਬਲਬੀਰ ਸਿੰਘ ਸਬ ਕੈਸ਼ੀਅਰ ਪੰਜਾਬ, ਜਰਨੈਲ ਸਿੰਘ ਰਾਮ ਖਾਸ ਬਾਗ ਕੈਸ਼ੀਅਰ ਜਿਲਾ ਫਤਿਹਗੜ੍ਹ ਸਾਹਿਬ, ਸ਼ਿਵ ਪ੍ਰਸਾਦ ਮਕੈਲੀਕਲ ਵਿੰਗ ਪਟਿਆਲਾ।

