ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਸਿਆਸੀ ਪਾਰਟੀਆਂ ਖਿਲਾਫ ਕੀਤੀ ਨਾਅਰੇਬਾਜੀ
ਪੰਜਾਬ ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜਾ ਉਤਾਰਨ ਲਈ ਸਿਆਸੀ ਪਾਰਟੀਆਂ ਵੱਲੋਂ ਕੀ ਕਦਮ ਚੁੱਕੇ ਜਾ ਰਹੇ — ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਜੁਮਲੇਬਾਜ ਸਿਆਸੀ ਪਾਰਟੀਆਂ ਵਿਰੁੱਧ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜਾਹਿਰ ਕਰਦਿਆ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਦੇ ਕਰਜੇ ਮੁਆਫ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ। ਇਹ ਪਾਰਟੀਆਂ ਪੰਜਾਬ ਨੂੰ ਬਰਬਾਦੀ ਵਲ ਲੈ ਜਾ ਰਹੀਆਂ ਹਨ। ਪੰਜਾਬ ਦੇ ਉਪਰ ਵੱਡੇ ਕਰਜੇ ਕਰਕੇ ਪਹਿਲਾਂ ਹੀ ਪੰਜਾਬ ਦੀ ਬਹੁਤ ਬਦਨਾਮੀ ਹੋ ਰਹੀ ਹੈ। ਇਸ ਕਰਕੇ ਪੰਜਾਬ ਬਹੁਤ ਪਿੱਛੇ ਰਹਿ ਚੁੱਕਾ ਹੈ ਸਿਆਸੀ ਪਾਰਟੀਆਂ ਪੰਜਾਬ ਦੀ ਜਨਤਾ ਨਾਲ ਧੋਖਾ ਕਰਦਿਆਂ ਆ ਰਹੀਆਂ ਹਨ, ਹੁਣ ਇਹ ਪਾਰਟੀਆਂ ਆਪਣਾ ਵਿਸ਼ਵਾਸ਼ ਖੋਹ ਚੁੱਕਆਂ ਹਨ, ਪੰਜਾਬ ਦੀਆਂ ਸਰਕਾਰੀ ਜਮੀਨਾਂ ਨੂੰ ਵੇਚ ਕੇ ਨਗਦ ਰਾਸ਼ੀ ਵੱਖ—ਵੱਖ ਯੋਜਨਾਵਾਂ ਤੇ ਮੁਫ਼ਤ ਸੁਵਿਧਾਵਾਂ ਅਤੇ ਰਾਸ਼ਨ ਆਦਿ ਨਾ ਦਿੱਤਾ ਜਾਵੇ, ਪੰਜਾਬ ਦੀਆਂ ਬਹੁਤ ਸਾਰੀਆਂ ਜਮੀਨਾਂ ਤਾਂ ਪਹਿਲਾਂ ਹੀ ਵਿੱਕ ਚੁੱਕੀਆਂ ਹਨ, ਇਨ੍ਹਾਂ ਪਾਰਟੀਆਂ ਤੋਂ ਹੁਣ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਸਿਆਸੀ ਪਾਰਟੀਆਂ ਨੌਕਰੀਆਂ ਰੁਜਗਾਰ ਨਹੀਂ ਦੇਣਗੀਆਂ ਜਿਹੜੀਆਂ ਯੋਜਨਾਵਾਂ, ਸੁਵਿਧਾਵਾਂ ਜਾਂ ਮੁਫਤ ਰਾਸ਼ਨ ਦੇ ਰਹੇ ਹਨ ਇਹ ਜਨਤਾ ਨੂੰ ਗਰੀਬ ਰੱਖਣ ਵਾਲੀਆਂ ਹਨ ਪੰਜਾਬ ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜਾ ਹੈ ਉਸ ਨੂੰ ਉਤਾਰਨ ਲਈ ਸਿਆਸੀ ਪਾਰਟੀਆਂ ਵੱਲੋਂ ਕਿ ਕਦਮ ਚੁੱਕੇ ਜਾ ਰਹੇ ਹਨ। ਜਨਤਾ ਨੂੰ ਇਹ ਵੀ ਜਾਨਣਾ ਬਹੁਤ ਜਰੂਰੀ ਹੈ
ਸਿਆਸੀ ਪਾਰਟੀਆਂ ਵਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾ ਆਪਣੇ ਆਪਣੇ ਹੱਕ ਵਿੱਚ ਭੁਗਤਾਉਣ ਲਈ ਤੇ ਆਪਣੀ ਜਿੱਤ ਪ੍ਰਾਪਤੀ ਲਈ ਸਿਆਸੀ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਜਾਣ ਵਾਲੇ ਚੋਣ ਘੋਸ਼ਣਾ ਪੱਤਰ ਵਿੱਚ ਲੋਕ ਲੁਭਾਉ ਵੱਡੇ—ਵੱਡੇ ਵਾਅਦਿਆਂ ਦੀ ਝੜੀ ਲਾਈ ਜਾ ਰਹੀ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਅਕਸਰ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਜਾਦੀ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨਯੋਗ ਚੋਣ ਕਮਿਸ਼ਨਰ ਜੀ ਤੋਂ ਪੁਰਜੋਰ ਮੰਗ ਕਰਦਿਆ ਕਿਹਾ ਕਿ ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਤੌਰ ਤੇ ਦਸਤਾਵੇਜ ਵਜੋਂ ਮੰਨਣ ਲਈ ਪ੍ਰਬੰਦ ਕੀਤਾ ਜਾਵੇ ਤਾ ਜੋ ਸਿਆਸੀ ਪਾਰਟੀਆਂ ਚੋਣਾਂ ਦੌਰਾਨ ਕਿਸੇ ਕਿਸਮ ਦੇ ਹੱਥਕੰਡੇ ਇਸਤੇਮਾਲ ਨਾ ਕਰ ਸਕਣ ਤੇ ਭ੍ਰਿਸ਼ਟਾਚਾਰ, ਗਰੀਬੀ ਤੇ ਬੇਰੁਜਗਾਰੀ ਖਤਮ ਕਰਨ ਲਈ ਮਦਦ ਮਿਲ ਸਕਦੀ ਹੈ ਜਦੋਂ ਤੱਕ ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਘੇਰੇ *ਚ ਨਹੀਂ ਆਉਂਦਾ ਕਲੱਬ ਵੱਲੋਂ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਗੁਰਜੰਟ ਸਿੰਘ, ਗੁਰਦੇਵ ਸਿੰਘ ਖੁਹਟੀ, ਸਤਵੰਤ ਸਿੰਘ, ਭੋਲਾ ਸਿੰਘ, ਭਿੰਦਾ ਸਿੰਘ, ਦਲਵਾਰਾ ਸਿੰਘ, ਬਿੰਦਰ, ਭੁਪਿੰਦਰ ਸਿੰਘ, ਬਾਬੂ ਰਾਮ, ਦਰਸ਼ਨ ਸਿੰਘ, ਮੋਹਨ ਲਾਲ, ਜੋਗਿੰਦਰ ਸਿੰਘ, ਸ਼ੰਕਰ ਯਾਦਵ, ਬਲਬੀਰ ਸਿੰਘ, ਅਜੈਬ ਸਿੰਘ ਆਦਿ ਹਾਜਰ ਸਨ।

