ਪਟਿਆਲਾ

ਜਵੇਂ ਕਰੋਨਾ ਵੈਕਸੀਨ ਕੈਂਪ ਵਿੱਚ ਲਗਾਏ 250 ਟੀਕੇ

ਪਟਿਆਲਾ (ਮਧੂਸਾਰ ਬਿਊਰੋ) ਸ਼ਹਿਰ ਦੀ ਵਾਰਡ ਨੰਬਰ 35 ਤੋਂ ਕੌਂਸਲਰ ਸਰੋਜ ਸ਼ਰਮਾ, ਸਮਾਜ ਸੇਵਕ ਅਮਰਜੀਤ ਸ਼ਰਮਾ ਅਤੇ ਉਹਨਾਂ ਦੇ ਸਪੁੱਤਰ ਸੰਜੇ ਸ਼ਰਮਾ ਵੱਲੋਂ ਪੰਜਵੇਂ ਕਰੋਨਾ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਨ ਦੀ ਟੀਮ ਨੇ ਪਹੁੰਚ ਕੇ ਢਾਈ ਸੌ ਦੇ ਕਰੀਬ ਪਹਿਲੀ ਅਤੇ ਦੂਜੀ ਡੋਜ ਦੇ ਟੀਕੇ ਲਗਾਏ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਕੇ. ਕੇ ਮਲਹੋਤਰਾ ਅਤੇ ਉਹਨਾਂ ਦੀ ਟੀਮ ਨੇ ਪਹੁੰਚ ਕੇ ਟੀਕਾ ਲਗਵਾ ਰਹੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਉਹਨਾਂ ਦੀ ਹੋਂਸਲਾ ਅਫਜਾਈ ਵੀ ਕੀਤੀ। ਇਸ ਮੌਕੇ ਸੰਜੇ ਸ਼ਰਮਾ ਨੇ ਕਿਹਾ ਕਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਹਰ ਇਕ ਵਿਅਕਤੀ ਨੂੰ ਪਹਿਲੀ ਅਤੇ ਦੂਜੀ ਡੋਜ਼ ਦੇ ਨਾਲ ਬੂਸਟਰ ਦਾ ਟੀਕਾ ਲਗਾਉਣਾ ਵੀ ਜ਼ਰੂਰੀ ਹੈ ਤਾਂ ਜੋ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਇਸ ਮੌਕੇ ਗੋਪੀ ਰੰਗੀਲਾ, ਰਾਜੀਵ ਸ਼ਰਮਾ, ਸੰਦੀਪ ਸ਼ਰਮਾ, ਰਜਨੀਸ਼ ਪਾਂਧੀ, ਅਮਰਜੀਤ ਸਿੰਘ ਮਾਨ, ਰਵੀ ਅਤੇ ਪੁਨੀਤ ਤੋਂ ਇਲਾਵਾ ਹੋਰ ਵੀ ਮੈਂਬਰ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *