ਪੰਜਾਬਪਟਿਆਲਾ

ਨੌਜਵਾਨਾ ਦੇ ਜਜਬਾਤਾਂ ਨਾਲ ਖੇਡਣ ਵਾਲੀ ਕੋਈ ਵੀ ਰਾਜਨੀਤਕ ਪਾਰਟੀ ਸੱਤਾ ਦੀਆਂ ਪੌੜੀਆਂ ਨਹੀਂ ਚੜ ਸਕਦੀ – ਰਾਜੂ ਖੰਨਾ।

ਵੱਡੀ ਗਿਣਤੀ ਯੂਥ ਨੌਜਵਾਨ ਆਮ ਆਦਮੀ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ।

ਰਾਹੁਲ ਅਮਲੋਹ ਐਸ ਓ ਆਈ ਦੇ ਸ਼ਹਿਰੀ ਪ੍ਰਧਾਨ, ਗੁਰਸੇਵਕ ਭਾਂਬਰੀ, ਅਰਸ਼ਦੀਪ ਤੇ ਗੁਰਿੰਦਰ ਸਿੰਘ ਹਲਕੇ ਦੇ ਸੀਨੀ ਮੀਤ ਪ੍ਰਧਾਨ ਬਣੇ।

ਅਮਲੋਹ, 10 ਜਨਵਰੀ,(ਮਧੂਸਾਰ ਬਿਊਰੋ) ਕਾਂਗਰਸ ਪਾਰਟੀ ਵੱਲੋਂ ਭਾਵੇਂ ਪੰਜਾਬ ਦੇ ਨੌਜਵਾਨਾਂ ਨਾਲ ਘਰ ਘਰ ਨੌਕਰੀ ਦੇਣ, ਬੇਰੁਜਗਾਰੀ ਭੱਤਾ ਤੇ ਸਮਾਰਟ ਫੋਨ ਦੇਣ ਦਾ ਝੂਠਾ ਵਾਅਦਾ ਕਰ ਕੇ ਉਹਨਾਂ ਦੇ ਜਜਬਾਤਾਂ ਨਾਲ ਖਿਲਵਾੜ ਕਰ ਕੇ ਸੱਤਾ ਤਾਂ ਹਥਿਆਈ ਪਰ ਹੁਣ ਪੰਜਾਬ ਦਾ ਯੂਥ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਜਜਬਾਤਾਂ ਨਾਲ ਖਿਲਵਾੜ ਨਹੀਂ ਕਰਨ ਦੇਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ ਵਿੱਚ ਸ਼ਾਮਿਲ ਹੋਏ ਵੱਡੀ ਗਿਣਤੀ ਨੌਜਵਾਨਾਂ ਦਾ ਸਨਮਾਨ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਸੱਤਾਂ ਦੀਆਂ ਪੌੜੀਆਂ ਚੜਨ ਲਈ ਨੌਜਵਾਨ ਵਰਗ ਨੂੰ ਝੂਠੇ ਸੁਪਣੇ ਤਾਂ ਦਿਖਾ ਸਕਦੀਆਂ ਹਨ ਪਰ ਇਹਨਾਂ ਤੋਂ ਕੋਈ ਆਸ ਕਰਨੀ ਵਾਜਿਬ ਨਹੀਂ। ਉਹਨਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਨੇ ਪੰਜਾਬ ਦੇ ਯੂਥ ਨੌਜਵਾਨਾਂ ਦੀ ਬਾਂਹ ਫੜੀ ਹੈ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸ ਵੱਲੋਂ ਯੂਥ ਵਿਕਾਸ ਬੋਰਡ ਸਥਾਪਿਤ ਕਰਕੇ ਪੰਜਾਬ ਦੇ ਨੌਜਵਾਨਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਹੀ ਨਹੀਂ ਕੀਤਾ ਸਗੋਂ ਮੈਰਿਟ ਦੇ ਆਧਾਰ ਤੇ ਸਾਢੇ 3 ਲੱਖ ਦੇ ਕਰੀਬ ਨੌਜਵਾਨ ਵਰਗ ਨੂੰ ਬਿਨਾ ਪੱਖਪਾਤ ਤੋਂ ਨੌਕਰੀਆਂ ਵੀ ਦਿੱਤੀਆਂ।

ਇਸ ਤੋਂ ਇਲਾਵਾ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੀ ਵੱਡਾ ਯੋਗਦਾਨ ਪਾਉਂਦੇ ਹੋਏ ਜਿੱਥੇ ਵਰਲਡ ਕਬੱਡੀ ਕੱਪ ਕਰਵਾ ਕੇ ਕਰੋੜਾਂ ਰੁਪਏ ਦੀਆਂ ਨਗਦ ਰਾਸ਼ੀਆਂ ਦਿੱਤੀਆਂ ਗਈਆਂ ਉੱਥੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਵੀ ਪਹਿਲ ਦੇ ਆਧਾਰ ਤੇ ਦਿੱਤੀਆਂ। ਉਹਨਾਂ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਵੱਡੀ ਗਿਣਤੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੁੜ ਨੌਜਵਾਨ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਨੂੰ ਇਸ ਹਲਕੇ ਤੋਂ ਵੱਡੀ ਜਿੱਤ ਦਰਜ ਕਰਵਾਉਣ ਤਾਂ ਜੋ ਉਹਨਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਖਰਾ ਉੱਤਰਿਆ ਜਾ ਸਕੇ। ਇਸ ਮੌਕੇ ਤੇ ਰਾਹੁਲ ਅਮਲੋਹ ਨੂੰ ਐਸ ਓ ਆਈ ਦਾ ਸ਼ਹਿਰੀ ਪ੍ਰਧਾਨ, ਗੁਰਸੇਵਕ ਸਿੰਘ ਭਾਂਬਰੀ, ਅਰਸ਼ਦੀਪ ਸਿੰਘ ਤੇ ਗੁਰਿੰਦਰ ਸਿੰਘ ਨੂੰ ਐਸ ਓ ਆਈ ਜੱਥੇਬੰਦੀ ਦਾ ਸੀਨੀ ਮੀਤ ਪ੍ਰਧਾਨ ਵੀ ਨਿਯੂਕਤ ਕੀਤਾ ਗਿਆ।

ਇਸ ਮੌਕੇ ਤੇ ਸੁਬਾ ਜਰਨਲ ਸਕੱਤਰ ਹਰਜੋਤ ਸਿੰਘ ਸਲਾਣਾ, ਐਸ ਓ ਆਈ ਦੇ ਸੀਨੀ ਆਗੂ ਗੁਰਪੰਥ ਸਿੰਘ ਤੁਫਾਨ, ਸਿਮਰਜੀਤ ਸਿੰਘ ਛੀਨੂੰ, ਹਲਕਾ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਸੰਧੂ, ਅਮਨ ਮਾਲੋਵਾਲ, ਰੋਮੀਓ ਕਪੂਰਗੜ, ਨਿਰਭੈ ਸਿੰਘ, ਹਰਪ੍ਰੀਤ ਸਿੰਘ, ਵਿਪਨ ਭੱਦਲਥੂਹਾ, ਗੁਰਤੇਜ ਰੂਪ ਰਾਏ, ਕੁਲਵੀਰ ਸਿੰਘ, ਸ਼ਾਹਿਦ ਖਾ, ਅਰਸ਼ਪ੍ਰੀਤ ਸਿੰਘ, ਜਸ਼ਨ ਭਾਂਬਰੀ, ਤਰਨਪ੍ਰੀਤ ਸਿੰਘ, ਜਗਜੀਤ ਸਿੰਘ ਕਪੂਰਗੜ, ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਖਨਿਆਣ, ਅਵਤੇਜ ਸਿੰਘ, ਕਰਨ ਟਿਵਾਣਾ, ਗੁਰਪ੍ਰੀਤ ਸਿੰਘ ਗੋਪੀ, ਦਲਵੀਰ ਔਜਲਾ, ਅੰਗਰੇਜ ਸਿੰਘ ਅਮਲੋਹ, ਧਨਵੰਤ ਸਿੰਘ, ਅਰਮਾਨਦੀਪ ਸਿੰਘ, ਰਣਵੀਰ ਸਿੰਘ ਖਨਿਆਣ, ਕਾਕਾ ਅਮਲੋਹ, ਜਸ਼ਨਪ੍ਰੀਤ ਸਿੰਘ ਭਾਂਬਰੀ, ਮੰਮੂ ਅਮਲੋਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜਰ ਸਨ।

Leave a Reply

Your email address will not be published. Required fields are marked *