ਪਟਿਆਲਾ

ਤ੍ਰਿਪੜੀ ‘ਚ ਨਵੀ ਬਣੀਆਂ ਸੜਕਾਂ ਦੇ ਘਪਲੇ ਨੂੰ ਬਿੱਟੂ ਚੱਠਾ ਨੇ ਕੀਤਾ ਉਜਾਗਰ

ਟੁੱਟੀਆਂ ਸੜਕਾਂ ਤੋਂ ਲੋਕ ਹੋ ਰਹੇ ਹਨ ਪਰੇਸ਼ਾਨ : ਵੱਖ-ਵੱਖ ਇਲਾਕਿਆਂ ਦਾ ਕੀਤਾ ਦੌਰਾ

ਪਟਿਆਲਾ, 10 ਜਨਵਰੀ :(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਤ੍ਰਿਪੜੀ ਅੰਦਰ ਨਵੀਂ ਬਣੀਆਂ ਸੜਕਾਂ ਦੇ ਘਪਲੇ ਨੂੰ ਉਜਾਗਰ ਕਰਦਿਆਂ ਥਾਂ-ਥਾਂ ਤੋਂ ਟੁੱਟੀਆਂ ਸੜਕਾਂ ਨੂੰ ਵਿਖਾਇਆ ਅਤੇ ਸਰਕਾਰ ਦੇ ਖੋਖਲੇ ਵਿਕਾਸ ਦੀ ਪੋਲ ਖੋਲੀ। ਇਸਤੋਂ ਇਲਾਵਾ ਬਿੱਟੂ ਚੱਠਾ ਨੇ ਅੱਜ ਵੱਖ-ਵੱਖ ਇਲਾਕਿਆਂ ਦਾ ਦੌਰਾ ਵੀ ਕੀਤਾ।

ਜਸਪਾਲ ਬਿੱਟੂ ਚੱਠਾ ਨੇ ਕਿਹਾ ਕਿ ਸਿਰਫ਼ ਦੋ ਦਿਨਾਂ ਦੀ ਬਰਸਾਤ ਨਾਲ ਹੀ ਇਨ੍ਹਾਂ ਨਵੀਂ ਬਣੀਆਂ ਸੜਕਾਂ ਦਾ ਇਨ੍ਹਾਂ ਮਾੜਾ ਹਾਲ ਹੈ, ਜਿਸਤੋਂ ਇੱਕ ਗੱਲ ਸਾਫ ਹੁੰਦੀ ਹੈ ਕਿ ਪੱਕਾ ਇਨ੍ਹਾਂ ਸੜਕਾਂ ਨੂੰ ਬਣਾਉਣ ਵਿੱਚ ਵੱਡਾ ਘਪਲਾ ਕੀਤਾ ਗਿਆ ਹੈ ਤਾਂਹਿਓ ਇਹ ਸੜਕਾਂ ਦੋ ਦਿਨਾਂ ਦੀ ਬਰਸਾਤ ਦੇ ਨਾਲ ਹੀ ਰੁੜ ਗਈਆਂ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਸਹੂਲਤਾਂ ਦੀ ਥਾਂ ‘ਤੇ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ, ਜਿਸ ਲਈ ਸਿੱਧੇ ਤੌਰ ‘ਤੇ ਕਾਂਗਰਸ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਕਈ ਇਲਾਕਿਆਂ ਦਾ ਦੌਰਾ ਕੀਤਾ ਗਿਆ, ਜਿਸ ਵਿੱਚ 90 ਫੀਸਦੀ ਸੜਕਾਂ ਦੀ ਹਾਲਤ ਬੇਹਦ ਮਾੜੀ ਹੋਈ ਪਈ ਹੈ। ਲੋਕ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ ਅਤੇ ਅਕਾਲੀ ਦਲ ਬਸਪਾ ਨੂੰ ਆਪਣੇ ਦੁੱਖੜੇ ਸੁਣਾ ਰਹੇ ਹਨ।

ਬਿੱਟੂ ਚੱਠਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਸਪਾ ਦੀ ਜਿੱਤ ਤੋਂ ਬਾਅਦ ਸਾਰੀਆਂ ਸੜਕਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਪਾਲ ਸਿੰਘ ਸੋਢੀ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬੱਬੂ, ਉਂਕਾਰ ਸਿੰਘ, ਦਵਿੰਦਰ ਸਿੰਘ ਟੋਕੇਵਾਲਾ, ਰਾਜਿੰਦਰ ਸਿੰਘ ਵਿਰਕ, ਗੈਰਾ ਪਲਾਈਆਂ ਵਾਲਾ, ਮਨਪ੍ਰੀਤ ਸਿੰਘ ਆਨੰਦਰ ਨਗਰ, ਤਰਲੋਚਨ ਸਿੰਘ ਬਾਗੀ, ਲਛਮਣ ਸਿੰਘ, ਕੰਵਲਜੀਤ ਸਿੰਘ ਰਾਜੂ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *