ਪਟਿਆਲਾ

ਆਤਮਾ ਰਾਮ ਕੁਮਾਰ ਸਭਾ ਸਕੂਲ ਵਿਖੇ ਮਨਾਈ ਗਈ ਲੋਹੜੀ

ਪਟਿਆਲਾ (ਮਧੂਸਾਰ ਬਿਊਰੋ) ਸ਼ਹਿਰ ਵਿੱਚ ਵਿਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵੱਲੋਂ ਅੱਜ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਵਕੇ ਸਿਆਲ ਅਤੇ ਸਕੂਲ ਮੈਨੇਜਮੈਂਟ ਵਲੋਂ ਅਧਿਆਪਕਾਂ ਨਾਲ ਅਤੇ ਸਕੂਲ ਦੇ ਵਿਦਿਆਰਥੀਆਂ ਨਾਲ ਸਭ ਤੋਂ ਪਹਿਲਾਂ ਆਨ ਲਾਈਨ ਲੋਹੜੀ ਮਨਾਈ ਗਈ। ਜਿਸ ਵਿੱਚ ਵਿਦਿਆਰਥੀਆਂ ਅਤੇ ਇਸ ਸਕੂਲ ਵਿਚੋਂ ਰਿਟਾਇਰ ਹੋਏ ਅਧਿਆਪਕਾਂ ਦੇ ਨਾਲ ਨਾਲ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ

ਅਤੇ ਜਿਹਨਾਂ ਵਿਦਿਆਰਥੀਆਂ ਦੀ ਉਮਰ ਵੈਕਸੀਨੇਸ਼ਨ ਵਾਲੀ ਹੋ ਗਈ ਹੈ ਉਹਨਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਮਾਸਕ ਪਾਉਣ ਅਤੇ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਯਕੀਨੀ ਬਣਾਉਣ ਲਈ ਕਿਹਾ ਜਾ ਰਿਹਾ ਹੈ। ਉਸ ਤੋਂ ਬਾਅਦ ਸਕੂਲ ਦੇ ਮੈਨੇਜਰ ਸ੍ਰੀ ਐਨ.ਕੇ. ਜੈਨ, ਪ੍ਰਿੰਸੀਪਲ ਸ੍ਰੀ ਵਿਵੇਕ ਸਿਆਲ ਅਤੇ ਸਕੂਲ ਦੇ ਸਮੂੰਹ ਸਟਾਫ ਵਲੋਂ ਸਕੂਲ ਦੇ ਵਿਹੜੇ ਵਿੱਚ ਸ਼ੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਹੜੀ ਮਨਾਈ ਗਈ। ਸਕੂਲ ਪ੍ਰਿੰਸੀਪਲ ਵਲੋਂ ਸਾਰੇ ਸਟਾਫ, ਮੈਨੇਜਮੈਂਟ ਮੈਂਬਰਾਂ ਅਤੇ ਦੇਸ਼ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ।

Leave a Reply

Your email address will not be published. Required fields are marked *