ਪੰਜਾਬਪਟਿਆਲਾ

ਹਲਕੇ ਅੰਦਰ ਸਾਫ਼ ਸੁਥਰਾ ਪ੍ਰਸ਼ਾਸਨ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਗੱਠਜੋੜ ਨੂੰ ਜਿਤਾਉਣਾ ਜ਼ਰੂਰੀ:– ਰਾਜੂ ਖੰਨਾ।

ਪਿੰਡ ਜਲਾਲਪੁਰ ਤੇ ਕੁੰਭ ਵਿੱਚ ਹੋਇਆ ਭਰਵੀਆਂ ਮੀਟਿੰਗਾਂ।

ਮੰਡੀਗੌਬਿੰਦਗੜ,16 ਜਨਵਰੀ (ਮਧੂਸਾਰ ਬਿਊਰੋ) ਹਲਕਾ ਅਮਲੋਹ ਅੰਦਰ ਸਾਫ਼ ਸੁਥਰਾ ਪ੍ਰਸ਼ਾਸਨ ਤੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣਾ ਜਰੂਰੀ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਜਲਾਲਪੁਰ ਤੇ ਕੁੰਭ ਵਿਖੇ ਭਰਵੀਆਂ ਮੀਟਿੰਗਾਂ ਕਰਨ ਸਮੇ ਕੀਤਾਂ। ਰਾਜੂ ਖੰਨਾ ਨੇ ਕਿਹਾ ਕਿ ਅੱਜ ਜੋ ਹਲਕੇ ਅੰਦਰ ਕਾਂਗਰਸ ਪਾਰਟੀ ਤੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਹਾਲਾਤ ਪੈਦਾ ਕੀਤੇ ਗਏ ਹਨ ਉਹਨਾਂ ਤੋਂ ਹਲਕੇ ਦਾ ਬੱਚਾ ਬੱਚਾ ਜਾਣੂ ਹੈ। ਜੋ ਪੰਜ ਸਾਲਾਂ ਵਿੱਚ ਹਲਕੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਉਹ ਵੀ ਕਿਸੇ ਤੋਂ ਲੁਕਿਆ ਨਹੀ। ਜਿਥੇ ਸਰਪੰਚੀ ਚੋਣਾ,ਨਗਰ ਕੌਂਸਲ ਚੋਣਾਂ,ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਧੱਕੇਸ਼ਾਹੀ ਕਰਕੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰਕੇ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਉਸ ਤੋਂ ਵੀ ਹਰ ਵਰਗ ਭਲੀ ਭਾਂਤ ਜਾਣੂ ਹੈ। ਰਾਜੂ ਖੰਨਾ ਨੇ ਕਿਹਾ ਕਿ ਹਰ ਵਿਭਾਗ ਹਰ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਫ਼ੈਲਿਆ ਹੋਇਆ ਹੈ। ਬਿਨਾਂ ਪੈਸੇ ਕੋਈ ਕੰਮ ਨਹੀਂ ਹੋ ਰਿਹਾ।

ਉਹਨਾਂ ਕਿਹਾ ਕਿ ਜੇਕਰ ਹਲਕਾ ਅਮਲੋਹ ਦੇ ਲੋਕ ਚੰਗਾ ਤੇ ਸਾਫ਼ ਸੁਥਰਾ ਪ੍ਰਸ਼ਾਸਨ ਚਾਹੁੰਦੇ ਹਨ,ਤੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਚਾਹੀਦੈ ਹਨ।ਤਾ ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਤਾ ਜੋ ਹਲਕੇ ਨੂੰ ਤਰੱਕੀ ਵੱਲ ਲਿਜਾਇਆ ਜਾ ਸਕੇ। ਰਾਜੂ ਖੰਨਾ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਿਸ ਵੀ ਵਿਅਕਤੀ ਨਾਲ ਕਿਸੇ ਵੀ ਕਾਂਗਰਸੀ ਆਗੂ ਜਾ ਪ੍ਰਸ਼ਾਸਨ ਅਧਿਕਾਰੀ ਵੱਲੋਂ ਵਧੀਕੀ ਕਰਕੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਨ੍ਹਾਂ ਦਾ ਹਿਸਾਬ ਕਿਤਾਬ ਗੱਠਜੋੜ ਦੀ ਸਰਕਾਰ ਬਣਦੇ ਹੀ ਕੀਤਾ ਜਾਵੇਗਾ।ਤੇ ਜਿਸ ਵੀ ਅਧਿਕਾਰੀ ਦੀ ਅਣਗਹਿਲੀ ਪਾਈ ਗਈ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਹਲਕੇ ਦੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਇਹਨਾਂ ਮੀਟਿੰਗਾਂ ਵਿੱਚ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਪਿੰਡ ਜਲਾਲਪੁਰ ਤੇ ਕੁੰਭ ਵਾਸੀਆਂ ਵੱਲੋਂ ਭਰਵਾਂ ਸਵਾਗਤ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ।

ਇਹਨਾਂ ਮੀਟਿੰਗਾਂ ਨੂੰ ਸੂਬਾ ਜੱਥੇਬੰਧਕ ਸਕੱਤਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ,ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਬਸਪਾ ਆਗੂ ਡਾ ਰਾਮ ਚੰਦ, ਮਾਸਟਰ ਚਰਨ ਸਿੰਘ ਸੌਟੀ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਜਸ਼ਨਦੀਪ ਸਿੰਘ ਸ਼ਾਹਪੁਰ,ਪ੍ਰਧਾਨ ਗੁਰਚਰਨ ਸਿੰਘ ਖਨਿਆਣ, ਸਰਕਲ ਪ੍ਰਧਾਨ ਯੂਥ ਵਿੰਗ ਗੁਰਿੰਦਰਪਾਲ ਸਿੰਘ ਗਰਚਾ ਤੇ ਜਥੇਦਾਰ ਸੁਰਜੀਤ ਸਿੰਘ ਬਰੌਗਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਤੇ ਚਰਨ ਸਿੰਘ ਜਲਾਲਪੁਰ, ਇੰਦਰਜੀਤ ਸਿੰਘ, ਮਨਜੀਤ ਸਿੰਘ, ਡਾ ਲਖਵਿੰਦਰ ਸਿੰਘ ਕੁੰਭ,ਗੁਰਮੇਲ ਸਿੰਘ, ਪ੍ਰਧਾਨ ਜਤਿੰਦਰ ਸਿੰਘ ਜਲਾਲਪੁਰ,ਸੋਨੀ ਜਲਾਲਪੁਰ, ਯੂਥ ਆਗੂ ਬੌਬੀ ਕੁੰਭ,ਸਮਿਤ ਸਿੰਘ,ਚੋਬਰ ਸਿੰਘ ਕੁੰਭ, ਜਸਪਾਲ ਸਿੰਘ, ਜਥੇਦਾਰ ਨਰਿੰਦਰ ਸਿੰਘ,ਅਵਤਾਰ ਸਿੰਘ,ਮਹਿੰਦਰ ਸਿੰਘ ਕੁੰਭ, ਜਗਦੀਪ ਸਿੰਘ ਕੁੰਭ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *