ਭਾਰਤੀ ਚੋਣ ਕਮਿਸ਼ਨ ਨੇ ਸਮੂਹ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਪੰਜਾਬ ‘ਚ ਵਿਆਪਕ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
ਚੋਣ ਕਮਿਸ਼ਨ ਵਲੋਂ ਚੋਣਾ ਨਿਰਪੱਖ ਅਤੇ ਨਿਰਭੈ ਕਰਵਾਉਣ ਦਾ ਭਰੋਸਾ
ਚੰਡੀਗੜ੍ਹ, 25 ਅਕਤੂਬਰ (ਮਧੂਸਾਰ ਬਿਊਰੋ)
ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜ਼ੈਦੀ ਦੀ ਪ੍ਰਧਾਨਗੀ ਵਿਚ ਦੋ ਹੋਰ ਚੋਣ ਕਮਿਸ਼ਨਰਾਂ ਸ੍ਰੀ ਏ.ਕੇ. ਜੋਤੀ ਅਤੇ ਸ੍ਰੀ ਓ.ਪੀ. ਰਾਵਤ ਆਪਣੇ ਤਿੰਨ ਦਿਨਾਂ ਦੌਰੇ ਤੇ ਚੰਡੀਗੜ੍ਹ ਆਏ ਹੋਏ ਹਨ। ਇਸ ਦੌਰੇ ਦਾ ਮੁੱਖ ਉਦੇਸ਼ ਸੂਬੇ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬਣਾਈ ਗਈ ਅਗੇਤੀ ਯੋਜਨਾ ਅਤੇ ਸੂਬੇ ‘ਚ ਚੋਣਾਂ ਦੇ ਲਈ ਸਰਕਾਰੀ ਮਸ਼ੀਨਰੀ ਦਾ ਨੇੜੇ ਤੋਂ ਮੁਲਾਂਕਣ ਕਰਨਾ ਹੈ।
ਆਪਣੇ ਇਸ ਦੌਰੇ ਦੇ ਅੱਜ ਇੱਥੇ ਸਮਾਪਨ ਦੇ ਮੌਕੇ ਤੇ ਆਯੋਜਿਤ ਕੀਤੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ. ਜ਼ੈਦੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਚੋਣ ਪ੍ਰਕ੍ਰਿਆ ਵਿਚ ਹਿੱਸਾ ਲੈ ਰਹੇ ਸਮੂਹ ਅਧਿਕਾਰੀਆਂ ਨੂੰ ਬਿਨਾ ਕਿਸੇ ਡਰ ਤੋਂ, ਨਿਰਪੱਖ ਤੇ ਨਿੱਗਰ ਰਹਿੰਦੇ ਹੋਏ ਅਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ, ਵਿਸ਼ੇਸ਼ ਤੌਰ ਤੇ ਸਿਆਸੀ ਤੌਰ ਤੇ ਆਜ਼ਾਦ ਹੋ ਕੇ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ ਦਾ ਵਿਵਹਾਰ ਅਤੇ ਫਰਜ਼ਾਂ ਦਾ ਇਸਤੇਮਾਲ ਤੇ ਚੋਣ ਕਮਿਸ਼ਨ ਲਗਾਤਾਰ ਨਿਗਰਾਨੀ ਹੇਠ ਹੈ। ਜੇਕਰ ਉਹ ਇਨ੍ਹਾਂ ਮਾਪਦੰਡਾ ਤੇ ਖਰੇ ਨਹੀ ਉਤਰਨਗੇਂ ਤਾਂ ਉਸ ਤੇ ਕਮਿਸ਼ਨ ਦੀ ਸਖਤ ਕਾਰਵਾਈ ਤੈਅ ਹੈ। ਸਿਆਸੀ ਪਾਰਟੀਆਂ ਅਤੇ ਮੀਡੀਆ ਨੇ ਪੰਜਾਬ ਵਿਚ ਹੋਣ ਜਾ ਰਹੇ ਵਿਧਾਨ ਸਭਾ ਦੌਰਾਨ ਨਸ਼ੀਲੇ ਪਦਾਰਥਾਂ , ਪੈਸੇ ਅਤੇ ਤਾਕਤ ਦੇ ਪ੍ਰਭਾਵ ਸਬੰਧੀ ਵੀ ਪਹਿਲਾਂ ਤੋਂ ਹੀ ਸ਼ੰਕਾ ਪ੍ਰਗਟ ਕੀਤੀ ਹੈ। ਕਮਿਸ਼ਨ ਨੇ ਚੋਣ ਜਾਬਤਾ ਲਾਗੂ ਕਰਨ, ਵੋਟਰਾਂ ਨੂੰ ਸਿੱਖਿਅਤ ਅਤੇ ਨੈਤਿਕ ਪੱਧਰ ਤੇ ਵੋਟਿੰਗ ਕਰਨ ਸੂਚਨਾ ਅਤੇ ਸੰਚਾਰ ਤਕਨਾਲੋਜੀ ਦਾ ਭਰਪੂਰ ਇਸਤੇਮਾਲ ਕੀਤਾ ਜਾਵੇਗਾ। ਇਸੇ ਪ੍ਰਕਾਰ ਚੋਣ ਪ੍ਰਕ੍ਰਿਆ ਤੇ ਹਰ ਪਹਿਲੂ ਨਾਲ ਨਜਰ ਰੱਖਣ ਜਿਸ ਵਿਚ ਯੋਜਨਾ ਬਣਾਉਣਾ ਵੋਟਰ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਚੋਣ ਕਰਨ ਤੱਕ ਤਕਨੀਕ ਦਾ ਪ੍ਰਯੋਗ ਕੀਤਾ ਜਾਵੇਗਾ। ਗੈਰ ਸਮਾਜਿਕ ਤੱਤਾਂ, ਚੋਣ ਖਰਚੇ ਅਤੇ ਪੇਡ ਨਿਊਜ਼ ਦੀ ਨਿਗਰਾਨੀ ਕਰਦੇ ਹੋਏ ਇਨ੍ਹਾਂ ਵਿਰੁੱਧ ਕੀਤੀ ਜਾਣ ਵਾਲੀ ਪ੍ਰਭਾਵੀ ਕਾਰਵਾਈ ਦੀ ਨਿਗਰਾਨੀ ਵਿਚ ਵੀ ਸੂਚਨਾ ਤੇ ਸੰਚਾਰ ਤਕਨੀਕ ਦਾ ਸਾਰੇ ਖੇਤਰਾਂ ਵਿਚ ਇਸਤੇਮਾਲ ਕੀਤਾ ਜਾਵੇਗਾ।
ਪੇਡ ਨਿਊਜ਼ ਦੇ ਮਸਲੇ ਤੇ ਸਮੂਹ ਪਾਰਟੀਆਂ ਨੇ ਇਕ ਮੱਤ ਸਨ ਕਿ ਪੇਡ ਨਿਊਜ਼ ਸੂਬੇ ਵਿਚ ਇਕ ਚੂਨੌਤੀ ਹੈ ਅਤੇ ਉਨ੍ਹਾਂ ਨੇ ਇਸ ਚੂਨੌਤੀ ਨੂੰ ਦੂਰ ਕਰਨ ਲਈ ਇਕ ਵਿਆਪਕ ਪ੍ਰਣਾਲੀ ਨੂੰ ਕਾਰਜਸ਼ੀਲ ਕਰਨ ਦੀ ਲੋੜ ਤੇ ਜੋਰ ਦਿੱਤਾ।
ਸਿਆਸੀ ਪਾਰਟੀਆਂ ਨੇ ਸਮਰੀ ਰਵੀਜ਼ਨ ਪੀਰੀਅਡ ਦੌਰਾਨ ਰਿਟਰਨਿੰਗ ਅਧਿਕਾਰੀਆਂ ਨੂੰ ਤਬਦੀਲ ਕਰਨ ਸਬੰਧੀ ਕਮਿਸ਼ਨ ਦਾ ਧਿਆਨ ਦਿਵਾਉਂਦਿਆ ਮੰਗ ਕੀਤੀ ਕਿ ਇਸ ਸਮੇਂ ਦੇ ਦੌਰਾਨ ਉਨ੍ਹਾਂ ਦੀ ਬਦਲੀ ਨਹੀ ਹੋਣੀ ਚਾਹੀਦੀ। ਉਨ੍ਹਾਂ ਨੇ ਸੁਚਾਰੂ ਮੁਹਿਮ ਅਤੇ ਪ੍ਰਬੰਧਾਂ ਦੀ ਲੋੜ ਤੇ ਜੋਰ ਦਿੱਤਾ ਤਾਂ ਜੋ ਆਉਣ ਵਾਲੀਆਂ ਚੋਣਾਂ ਦੌਰਾਨ ਨੌਜਵਾਨ ਯੋਗ ਵੋਟਰਾਂ ਨੂੰ ਸ਼ਾਮਿਲ ਕੀਤਾ ਜਾ ਸਕੇ।
ਸਿਆਸੀ ਪਾਰਟੀਆਂ ਦੇ ਸੁਝਾਵਾਂ ਸਬੰਧੀ ਕਮਿਸ਼ਨ ਵਲੋਂ ਯਕੀਨ ਦਿਵਾਇਆ ਗਿਆ ਕਿ ਸਮੂਹ ਚੋਣ ਪ੍ਰਕ੍ਰਿਆ ਨੂੰ ਆਜਾਦ, ਨਿਰਪੱਖ, ਸ਼ਾਂਤੀ ਤੇ ਅਮਨ ਭਰਪੂਰ ਕਰਵਾਉਣ ਲਈ ਪ੍ਰਭਾਵਸ਼ਾਲੀ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਵੇਗਾ।
ਕਮਿਸ਼ਨ ਵਲੋਂ ਸੂਬੇ ਦੀ ਚੋਣ ਮਸ਼ੀਨਰੀ ਨੂੰ ਸਮੂਹ ਪੱਧਰਾਂ ਤੇ ਬਿਹਤਰ ਨਿਗਰਾਨੀ ਅਤੇ ਵਿਜੀਲੈਂਸ, ਵਿਆਪਕ ਯੋਜਨਾਬੰਦੀ ਅਤੇ ਅਨੁਸ਼ਾਸ਼ਨ ਨੂੰ ਯਕੀਨੀ ਬਣਾਉਣ ਲਈ ਹਿਦਾਇਤ ਕੀਤੀ ਤਾਂ ਜੋ ਚੋਣ ਦੇ ਕਾਰਜ ਨੂੰ ਬਿਨਾ ਕਿਸੇ ਡਰ ਨਾਲ ਸ਼ਾਂਤੀ ਭਰਪੂਰ ਤਰੀਕੇ ਨਾਲ ਕਰਵਾਇਆ ਜਾ ਸਕੇ।
ਕਮਿਸ਼ਨ ਨੇ ਗਲਤੀ ਰਹਿਤ ਚੋਣ ਸੂਚੀਆਂ ਤੇ ਜੋਰ ਦਿੱਤਾ ਅਤੇ ਹਰੇਕ ਯੋਗ ਵਿਅਕਤੀ ਨੂੰ ਵੋਟਰ ਵਜੋਂ ਸੂਚੀ ਵਿਚ ਸ਼ਾਮਿਲ ਕਰਨ ਲਈ ਕਿਹਾ ਅਤੇ ਕਿਸੇ ਨਾਮ ਨੂੰ ਬਿਨਾ ਯੋਗ ਪ੍ਰਕ੍ਰਿਆ ਤੋਂ ਨਾ ਹਟਾਉਣ ਲਈ ਕਿਹਾ।
ਮੁੱਖ ਚੋਣ ਅਧਿਕਾਰੀ ਸ੍ਰੀ ਵੀ. ਕੇ ਸਿੰਘ ਨੇ ਦੱਸਿਆ ਕਿ 7-9-2016 ਤੱਕ 1,92,14509 ਵੋਟਰ ਚੋਣ ਸੂਚੀ ਵਿਚ ਸ਼ਾਮਿਲ ਹਨ। ਜਿਨ੍ਹਾਂ ਵਿਚ 273 ਥਰਡ ਜੇਂਡਰ ਤੋਂ ਇਲਾਵਾ 1,01,62170 ਮਰਦ ਅਤੇ 90,52,066 ਮਹਿਲਾ ਵੋਟਰ ਹਨ।
ਹਾਲ ਹੀ ਵਿਚ ਵਿਸ਼ੇਸ਼ ਚੋਣ ਸੂਚੀ ਸੁਧਾਈ ਮੁਹਿਮ ਸਬੰਧੀ ਉਨ੍ਹਾਂ ਨੇ ਦੱਸਿਆ ਕਿ 1-1-2017 ਸਬੰਧੀ ਸੂਚੀ ਵਿਚ 6,19073 ਨਵੇਂ 6 ਨੰਬਰ ਫਾਰਮ ਪ੍ਰਾਪਤ ਕੀਤੇ ਗਏ, ਇਨ੍ਹਾਂ ਵਿਚੋਂ 2,25000 ਵੋਟਰ ਹਨ ਜੋ ਕਿ 18-19 ਵਰ੍ਹਿਆ ਦੇ ਵਿਚਕਾਰ ਹਨ। ਇਸੇ ਸਮੇਂ ਦੌਰਾਨ 185645 ਫਾਰਮ 7 ਪ੍ਰਾਪਤ ਕੀਤੇ ਗਏ ਜਿਨ੍ਹਾਂ ਵਿਚ ਮ੍ਰਿਤਕ ਵੋਟਰਾਂ ਨੂੰ ਹਟਾਇਆ ਗਿਆ ਹੈ। ਕਮਿਸ਼ਨ ਨੇ ਸਮੂਹ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਈ-ਰੋਲ ਦੇ ਗੈਪ ਵਿਸ਼ਲੇਸ਼ਣ ਅਤੇ ਪ੍ਰਭਾਵਸ਼ਾਲੀ ਸਵੀਪ ਰਣਨੀਤੀ ਨੂੰ ਲਿਆਉਣ ਲਈ ਵਿਸ਼ੇਸ਼ ਮੁਹਿਮ ਤੇ ਧਿਆਨ ਦੇਣ ਲਈ ਕਿਹਾ ਤਾਂ ਜੋ ਯੋਗ ਨਾਗਰਿਕਾਂ ਨੂੰ ਇਸ ਪ੍ਰਕ੍ਰਿਆ ਵਿਚ ਸ਼ਾਮਿਲ ਕੀਤਾ ਜਾ ਸਕੇ।
ਇੱਥੇ ਇਹ ਵੀ ਦੱਸਿਆ ਕਿ ਯੋਗ ਨਾਗਰਿਕ ਜੋ ਅਜੇ ਤੱਕ ਵਿਸ਼ੇਸ਼ ਚੋਣ ਸੁਧਾਈ ਦੌਰਾਨ ਆਪਣੀ ਅਰਜ਼ੀ ਜਮਾਂ ਨਹੀ ਕਰ ਸਕੇ ਹਨ ਉਹ ਹੁਣ ਫਾਰਮ 6 ਨੂੰ ਸ਼ਾਮਿਲ ਕਰਦਿਆਂ ਆਨਲਾਇਨ ਜਾ ਬੀ.ਐਲ.À, ਈ.ਆਰ.À ਜਾਂ ਡੀ.ਈ.À ਰਾਹੀਂ ਆਪਣੀ ਅਰਜ਼ੀ ਭੇਜ ਸਕਦੇ ਹਨ ਅਤੇ ਉਨ੍ਹਾਂ ਦੇ ਨਾਵਾਂ ਨੂੰ ਤਸਦੀਕ ਤੋਂ ਬਾਦ ਸੂਚੀ ਵਿਚ ਸ਼ਾਮਿਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣ ਸੂਚੀ ਵਿਚ 100 ਫ਼ੀਸਦੀ ਫੋਟੋ ਕਵਰੇਜ਼ ਹੈ ਅਤੇ ਈ.ਪੀ.ਆਈ.ਸੀ ਵੀ 100 ਫ਼ੀਸਦੀ ਹੈ।
ਰਾਜਨੀਤਿਕ ਪਾਰਟੀਆਂ ਨੂੰ ਸ਼ਾਮਿਲ ਕਰਨ/ਹਟਾਉਣ ਸਬੰਧੀ ਪ੍ਰਾਪਤ ਅਰਜ਼ੀਆਂ ਦੀ ਲਿਸਟ ਦਿੱਤੀ ਜਾਵੇਗੀ ਤਾਂ ਜੋ ਉਹ ਵੀ ਅੰਤ ਤੇ ਤਸਦੀਕ ਕਰ ਸਕਣ।ਅੰਤਿਮ ਵੋਟਰ ਸੂਚੀ ਨੂੰ ਸੀ.ਈ.À ਦੀ ਵੈਬਸਾਇਟ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਅੰਤਿਮ ਸੂਚੀ ਦੀਆਂ ਫੋਟੋ ਕਾਪੀਆਂ ਕੌਮੀ ਅਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਦਿੱਤੀ ਜਾਵੇਗੀ। ਕਮਿਸ਼ਨ ਵਲੋਂ ਹਟਾਉਣ/ਰੱਦ ਕਰਨ ਦੇ ਸਾਰੇ ਮਾਮਲਿਆਂ ਬਾਰੇ ਸਬੰਧਤ ਵਿਅਕਤੀਆਂ ਨੂੰ ਸੂਚਨਾ ਭੇਜਣ ਬਾਰੇ ਹਿਦਾਇਤ ਕੀਤੀ।ਇਸ ਕਾਰਜ ਵਿਚ ਪਾਰਦਰਸ਼ਿਤਾ ਲਿਆਉਣ ਦੇ ਉਦੇਸ਼ ਤਹਿਤ ਸਮੂਹ ਹਟਾਏ/ਰੱਦ ਕੀਤੇ ਵੋਟਰਾਂ ਦੇ ਮਾਮਲਿਆਂ ਦੀ ਲਿਸਟ ਰਾਜਨੀਤਿਕ ਪਾਰਟੀਆਂ ਨੂੰ ਦਿੱਤੀ ਜਾਵੇਗੀ ਅਤੇ ਇਹ ਸੂਚੀ ਸੀ.ਈ.ਓ ਅਤੇ ਡੀ.ਈ.ਓ ਦੀ ਵੈੱਬਸਾਇਟ ਤੇ ਵੀ ਉਪਲੱਬਧ ਹੋਵੇਗੀ। ਸੀ.ਈ.ਓ. ਦੀ ਵਿਸਤਿਰਤ ਚੋਣ ਸੂਚੀ ਨੂੰ ਵੇਖਣ ਸਬੰਧੀ ਐਸ.ਐਮ.ਐਸ ਕੀਤੇ ਜਾ ਸਕਦੇ ਹਨ ਇਸਤੋਂ ਇਲਾਵਾ ਕੇਂਦਰ ਤੇ ਟੋਲ ਫ੍ਰੀ ਕਾਲ ਸੈਂਟਰ ਵੀ ਚਾਲੂ ਕੀਤਾ ਜਾਵੇਗਾ। ਸਮੂਹ ਚੋਣ ਦਫਤਰਾਂ ਵਿਖੇ ਰੋਜਾਨਾ ਸਮੀਖਿਆ ਕੀਤੀ ਜਾਵੇਗੀ ਕਮਿਸ਼ਨ ਵਲੋਂ ਹਿਦਾਇਤ ਕੀਤੀ ਗਈ ਕਿ ਸਰਕਾਰੀ ਅਮਲੇ ਨੂੰ ਬੀ.ਐਲ.ਓ ਵਜੋਂ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਮੌਜੂਦਾ ਸਮੇਂ 14354 ਪੋਲਿੰਗ ਠਿਕਾਣਿਆਂ ਤੇ 22600 ਪੋਲਿੰਗ ਸਟੇਸ਼ਨ ਹਨ ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਪੀਣ ਵਾਲੇ ਪਾਣੀ, ਪਖਾਨੇ ਅਤੇ ਬਿਜਲੀ ਤੋਂ ਇਲਾਵਾ ਵੇਟਿੰਗ ਰੂਮ ਜਿਹੀਆਂ ਬੁਨਿਆਦੀ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਕਮਿਸ਼ਨ ਵਲੋਂ ਚੋਣ ਪ੍ਰਕ੍ਰਿਆ ਵਿਚ ਸੰਭਵ ਮਹਿਲਾ ਹਿੱਸੇਦਾਰੀ ਲੈਣ ਲਈ ਕਿਹਾ ਗਿਆ ਤਾਂ ਜੋ ਚੋਣ ਪ੍ਰਕ੍ਰਿਆ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਨੂੰ ਪ੍ਰੇਰਿਤ ਕੀਤਾ ਜਾ ਸਕੇ।
ਵੋਟਰ ਵੇਰੀਫੀਏਬਲ ਪੇਪਰ ਆਡਿਟ ਟ੍ਰੇਲ ( ਵੀ.ਵੀ.ਪੀ.ਏ.ਟੀ.) ਜਿਸ ਨੂੰ 2014 ਲੋਕ ਸਭਾ ਚੋਣਾਂ ਦੌਰਾਨ ਇਸਤੇਮਾਲ ਕੀਤਾ ਗਿਆ ਸੀ ( ਨੂੰ ਕੁਝ ਚੁਣੇ ਵਿਧਾਨ ਸਭਾ ਹਲਕਿਆਂ ਵਿਚ ਇਸਤੇਮਾਲ ਕਰਨ ਲਈ ਕਿਹਾ ਗਿਆ। ਕਮਿਸ਼ਨ ਵਲੋਂ ਜਿਲ੍ਹਾ ਚੋਣ ਮਸ਼ੀਨਰੀ ਨੂੰ ਵੀ.ਵੀ.ਪੀ.ਏ.ਟੀ. ਸਬੰਧੀ ਵਿਆਪਕ ਜਾਗਰੂਕਤਾ ਲਿਆਉਣ ਲਈ ਹਿਦਾਇਤ ਕੀਤੀ ਗਏ ਤਾਂ ਜੋ ਵੀ.ਵੀ.ਪੀ.ਏ.ਟੀ. ਦੇ ਲਾਭਦਾਇਕ ਵਿਸ਼ੇਸ਼ਤਾਵਾਂ ਸਬੰਧੀ ਵੋਟਰਾਂ ਨੂੰ ਦੱਸਿਆ ਜਾ ਸਕੇ।
ਕਮਿਸ਼ਨ ਵਲੋਂ ਸਮੂਹ ਵਰਗਾਂ ਵਿਸ਼ੇਸ਼ ਕਰ ਬਜੁਰਗ, ਬਿਮਾਰ ਅਤੇ ਅਪੰਗ ਵਿਅਕਤੀਆਂ ਨੂੰ ਚੋਣ ਪ੍ਰਕ੍ਰਿਆ ਦੀ ਪਹੁੰਚ ਤੱਕ ਯਕੀਨੀ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰਨ ਹਿਤ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇਂ ਤਾਂ ਜੋ ਉਨ੍ਹਾਂ ਨੂੰ ਚੋਣ ਸਥਾਨ ਤੇ ਜਾਣ ਲਈ ਕੋਈ ਕਠਿਨਾਈ ਪੇਸ਼ ਨਾ ਆਵੇ ਇਸ ਪ੍ਰਬੰਧ ਅਧੀਨ ਉਚਿਤ ਸੜਕ ਪ੍ਰਬੰਧਾਂ ਤੋਂ ਇਲਾਵਾ ਹੋਰ ਪ੍ਰਬੰਧਾਂ ਸਬੰਧੀ ਕੀਤੇ ਜਾਣ ਤੇ ਜੋਰ ਦਿੱਤਾ ਗਿਆ।
ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਨੂੰ ਪਹਿਲ ਦਿੰਦਿਆ ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀ ਅਮਨ ਨਾਲ ਕਰਵਾਉਣ ਲਈ ਬਿਹਤਰ ਵਾਤਾਵਰਣ ਬਣਾਉਣ ਨੂੰ ਦੁਹਰਾਇਆ। ਸੂਬੇ ਅਤੇ ਜਿਲ੍ਹਾ ਪੱਧਰੀ ਅਮਲੇ ਨੂੰ ਹੇਠਲੇ ਪੱਧਰ ਤੱਕ ਵਿਆਪਕ ਸੁਰੱਖਿਆ ਪ੍ਰਬੰਧ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤ। ਗਏ ਹਨ। ਕਮਿਸ਼ਨ ਵਲੋਂ ਵਿਆਪਕ ਸੁਰੱਖਿਆ ਪ੍ਰਬੰਧਨ ਲਈ ਵਿਸਤ੍ਰਿਤ ਮਾਇਕਰੋ ਪਲਾਨਿੰਗ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਸੁਚਾਰੂ ਚੋਣ ਪ੍ਰਕ੍ਰਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸੂਬੇ ਦੇ ਜਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲਾਇਸੈਂਸ ਹੋਲਡਰਾਂ ਕੋਲੋਂ ਹਥਿਆਰ ਜਮਾਂ ਕਰਵਾਉਣ ਅਤੇ ਕੇਵਲ ਉਨ੍ਹਾਂ ਲਾਈਸੈਂਸ ਹੋਲਡਰਾਂ ਨੂੰ ਹਥਿਆਰ ਰੱਖਣ ਦੀ ਪ੍ਰਵਾਨਗੀ ਦੇਣ ਜੋ ਜਿਲ੍ਹਾ ਪੱਧਰੀ ਕਮੇਟੀ ਤੋਂ ਪ੍ਰਵਾਨਤ ਹਨ ।
ਕਮਿਸ਼ਨ ਵਲੋਂ ਸਮੂਹ ਜਿਲ੍ਹਾ ਚੋਣ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਸਬੰਧਤ ਖੇਤਰਾਂ ਵਿਚ ਬਿਹਤਰ ਅਤੇ ਵਿਆਪਕ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਚੋਣ ਪ੍ਰਕ੍ਰਿਆ ਦੇ ਕਾਰਜ ਨੂੰ ਬਿਹਤਰ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ ਇਸ ਤੋਂ ਇਲਾਵਾ ਕਮਿਸ਼ਨ ਵਲੋਂ ਗੁਆਂਢੀ ਸੂਬਿਆਂ ਦੀਆਂ ਸੀਮਾਵਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਕਠੋਰ ਨਿਗਰਾਨੀ ਕਰਨ ਦੀ ਹਿਦਾਇਤ ਕੀਤੀ ਗਈ ਹੈ।
ਕਮਿਸ਼ਨ ਵਲੋਂ ਵਿਆਪਕ 360 ਡਿਗਰੀ ਮਲਟੀ ਮਾਡਲ ਸਵੀਪ ਪ੍ਰੋਗ੍ਰਾਮ ਨੂੰ ਸੂਬੇ ਵਿਚ ਲਾਗੂ ਕਰਨ ਲਈ ਹਿਦਾਇਤ ਕੀਤੀ ਗਈ ਹੈ ਅਤੇ ਜਿਲ੍ਹਾ ਪੱਧਰ ਤੇ ਚੋਣ ਸੂਚੀਆਂ ਸਬੰਧੀ ਸੰਪੂਰਣ ਕਾਰਜ ਕਰਨ ਅਤੇ ਰਾਜ ਦੇ ਹਰੇਕ ਵੋਟਰ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਵੀਪ ਮੁਹਿਮ ਨੂੰ ਰਾਜ ਵਿਚ ਵਿਵਹਾਰਿਕ ਪਹੁੰਚ ਰਾਹੀਂ ਇਸਦਾ ਸੰਦੇਸ਼ ਪਹੁੰਚਾਇਆ ਜਾਵੇਗਾ।
ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਅਤੇ ਭਾਰਤ ਦਾ ਓਲੰਪਿਕ ਗੋਲਡ ਮੈਡਲ ਜੇਤੂ ਅਭਿਨਵ ਬਿੰਦਰਾ ਨੂੰ ਸੂਬੇ ਵਿਚ ਆਈਕਾਨ ਵਜੋਂ ਲਿਆ ਗਿਆ ਹੈ ਅਤੇ ਇਨ੍ਹਾਂ ਵਲੋਂ ਸੂਬੇ ਦੇ ਵੋਟਰਾਂ ਨੂੰ ਚੋਣ ਪ੍ਰਕ੍ਰਿਆ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਮਨੁੱਖੀ ਸਰੋਤ ਸਬੰਧੀ ਟ੍ਰੇਨਿੰਗ ਲੈਣ ਲਈ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਕਿਹਾ ਗਿਆ ਹੈ ।
ਡਾ. ਜੈਦੀ ਨੇ ਸੂਚਨਾ ਟੈਕਨੋਲੋਜੀ ਦੀਆਂ ਪਹਿਲਕਦਮੀਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵਲੋਂ ਸੂਚਨਾ ਟੈਕਨੋਲੋਜੀ ਤੇ ਆਧਾਰਿਤ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਸਮੂਹ ਅਮਲੇ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਬਾਇਲ ਐਪਸ ਅਤੇ ਆਈ.ਟੀ. ਐਪਲੀਕੇਸ਼ਨਾਂ ਤੋਂ ਇਲਾਵਾ ਜੀ.ਪੀ.ਐਸ. ਅਤੇ ਹੋਰ ਤਕਨੀਕਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ।

