ਹਲਕੇ ਅੰਦਰ ਕਾਂਗਰਸ ਵੱਲੋਂ ਕੀਤੀਆ ਧੱਕੇਸ਼ਾਹੀਆਂ ਤੇ ਫੈਲਾਇਆ ਭਿ੍ਰਸ਼ਟਾਚਾਰ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣੇਗਾ – ਰਾਜੂ ਖੰਨਾ।
ਕਾਂਗਰਸ ਦੇ ਸਾਬਕਾ ਸਰਪੰਚ ਸਤਨਾਮ ਸਿੰਘ ਢਿੱਲੋਂ ਤੇ ਗੁਰਦੀਪ ਸਿੰਘ ਚੈਹਿਲਾਂ ਹੋਏ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ।
ਅਮਲੋਹ, 26 ਜਨਵਰੀ,(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਅਮਲੋਹ ਅੰਦਰ ਕਾਂਗਰਸ ਦੇ ਆਗੂਆਂ ਤੇ ਕਾਕਾ ਰਣਦੀਪ ਸਿੰਘ ਵੱਲੋਂ ਹਲਕੇ ਦੇ ਲੋਕਾਂ ਨਾਲ ਕੀਤੀਆਂ ਧੱਕੇਸ਼ਾਹੀਆਂ ਤੇ ਹਲਕੇ ਅੰਦਰ ਫੈਲਾਇਆ ਭਿ੍ਰਸ਼ਟਾਚਾਰ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣੇਗਾ। ਕਿਉਂਕਿ ਅੱਜ ਹਲਕੇ ਦਾ ਹਰ ਵਾਸੀ ਕਾਂਗਰਸ ਦਾ ਸਤਾਇਆ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪਿੰਡ ਚੈਹਿਲਾਂ ਦੇ ਸਾਬਕਾ ਕਾਂਗਰਸੀ ਸਰਪੰਚ ਸਤਨਾਮ ਸਿੰਘ ਢਿੱਲੋਂ ਤੇ ਗੁਰਦੀਪ ਸਿੰਘ ਚੈਹਿਲਾਂ ਨੂੰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਅੱਜ ਹਰ ਮੁਕਾਮ ਤੇ ਬੂਰੀ ਤਰਾਂ ਫੇਲ ਹੋ ਚੁੱਕੀ ਹੈ।
ਭਾਵੇਂ ਕਿ ਕਾਂਗਰਸ ਦੇ ਸਿੱਧੁ ਤੇ ਚੰਨੀ ਵੱਲੋਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਗਿਆ ਪਰ ਪੰਜਾਬ ਦੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਕਿਉਂਕਿ ਕਾਂਗਰਸ ਦੇ ਆਗੂ ਝੂਠ ਦੀਆਂ ਪੌੜੀਆਂ ਰਾਹੀਂ ਸੱਤਾ ਹਾਂਸਿਲ ਕਰਨੀ ਚਾਹੁੰਦੇ ਹਨ ਜਿਹਨਾਂ ਨੂੰ ਪੰਜਾਬ ਦਾ ਹਰ ਵਰਗ ਨਕਾਰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਲਈ ਉਤਾਵਲਾ ਹੈ। ਉਹਨਾਂ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਵੱਲੋਂ ਹਲਕਾ ਅਮਲੋਹ ਅੰਦਰ ਕੀਤੀਆਂ ਧੱਕੇਸ਼ਾਹੀਆਂ ਤੇ ਫੈਲਾਏ ਭਿ੍ਰਸ਼ਟਾਚਾਰ ਨੂੰ ਨੱਥ ਪਾਉਣ ਲਈ ਆਪਣੀ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਦੇਣ ਤਾਂ ਜੋ ਕਾਂਗਰਸ ਨੂੰ ਸਰਕਾਰ ਬਣਦੇ ਹੀ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਤੇ ਕਾਂਗਰਸ ਛੱਡ ਕੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਾਬਕਾ ਕਾਂਗਰਸੀ ਸਰਪੰਚ ਸਤਨਾਮ ਸਿੰਘ ਢਿੱਲੋਂ ਤੇ ਗੁਰਦੀਪ ਸਿੰਘ ਚੈਹਿਲਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਪਾਰਟੀ ਅੰਦਰ ਬਣਦਾ ਮਾਣ ਸਤਕਾਰ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਤੇ ਜੱਥੇ ਰਘੁਬੀਰ ਸਿੰਘ ਚੈਹਿਲਾਂ, ਸ਼ਿੰਦਰਪਾਲ ਸਿੰਘ ਜਮਲਾ, ਗੁਰਪ੍ਰੀਤ ਸਿੰਘ ਚੈਹਿਲਾਂ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਹੁੰਦਲ, ਮਲਕੀਤ ਸਿੰਘ, ਜੱਥੇ ਕਰਮਜੀਤ ਸਿੰਘ ਭਗੜਾਣਾ, ਜੱਥੇ ਕੁਲਦੀਪ ਸਿਘ ਮੁੱਢੜੀਆਂ, ਡਾ ਅਰਜਨ ਸਿੰਘ, ਪਰਮਿੰਦਰ ਸਿੰਘ ਨੀਟਾ ਸੰਧੂ, ਗੁਰਦੀਪ ਸਿੰਘ ਮੰਡੋਫਲ, ਹਰਵਿੰਦਰ ਸਿੰਘ ਬਿੰਦਾ, ਡਾ ਰਾਮ ਚੰਦ, ਜੱਥੇ ਸ਼ਰਧਾ ਸਿੰਘ ਛੰਨਾ, ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਬਡਾਲੀ, ਕਰਮ ਸਿੰਘ ਘੁਟੀਂਡ, ਕੇਵਲ ਖਾਂ ਧਰਮਗੜ, ਸੁਰਜੀਤ ਸਿੰਘ ਬਰੋਂਗਾ, ਜੀਵਨ ਸਹੋਤਾ ਤੋਂ ਇਲਾਵਾ ਸਮੱੁਚੀ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਹਾਜਰ ਸੀ।

