ਪੰਜਾਬ

ਜਰਨੈਲ ਸਿੰਘ ਨੇ ਆਪਣੇ ਖਿਲਾਫ ਪਵਿੱਤਰ ਸਿੰਘ ਦੇ ਦੋਸ਼ਾਂ ਨੂੰ ਨਕਾਰਿਆ

-ਪਵਿੱਤਰ ਦੇ ਦੋਸ਼ ਸਾਡੇ ਸਿਆਸੀ ਵਿਰੋਧੀਆਂ ਦੀ ਨਿਰਾਸ਼ਾ ਦੀ ਝਲਕ- ਜਰਨੈਲ ਸਿੰਘ
ਚੰਡੀਗੜ•,21 ਸਤੰਬਰ (ਮਧੂਸਾਰ ਬਿਊਰੋ)
ਪਵਿੱਤਰ ਸਿੰਘ ਦੁਆਰਾ ਆਮ ਆਦਮੀ ਪਾਰਟੀ ਪੰਜਾਬ ਦੇ ਕੋ-ਇੰਚਾਰਜ ਜਰਨੈਲ ਸਿੰਘ ਉਤੇ ਪੈਸੇ ਲੈਣ ਦੇ ਦੋਸ਼ਾਂ ਨੂੰ ਨਕਾਰਦਿਆਂ ਜਰਨੈਲ ਸਿੰਘ ਨੇ ਇਸਨੂੰ ਵਿਰੋਧੀ ਪਾਰਟੀਆਂ ਦੀ ਸਾਜਿਸ਼ ਕਰਾਰ ਦਿੱਤਾ ਹੈ।

ਪ੍ਰੈਸ ਬਿਆਨ ਜਾਰੀ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਉਸ ਖਿਲਾਫ ਹੋਰ ਕੋਈ ਦੋਸ਼ ਨਾ ਹੋਣ ਦੀ ਸੂਰਤ ਵਿਚ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੁਆਰਾ ਆਮ ਆਦਮੀ ਪਾਰਟੀ ਨੂੰ ਦਿੱਲੀ ਅਤੇ ਪੰਜਾਬ ਵਿਚ ਵੰਡਣ ਵਿਚ ਨਾਕਾਮ ਰਹਿਣ ‘ਤੇ ਅਜਿਹੀ ਹਰਕਤ ਕੀਤੀ ਹੈ। ਉਨ•ਾਂ ਕਿਹਾ ਕਿ ਉਨ•ਾਂ ਦੇ ਪੰਜਾਬ ਦੇ ਕੋ-ਕਨਵੀਨਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਵਿਰੋਧੀਆਂ ਦੀ ਆਪ ਨੂੰ ਦਿੱਲੀ ਅਤੇ ਪੰਜਾਬ ਦੇ ਧੜਿਆਂ ਵਿਚ ਵੰਡਣ ਦੀ ਸਾਜਿਸ਼ ਠੁਸ ਹੋ ਗਈ ਸੀ।
ਉਨ•ਾਂ ਪੁੱਛਿਆ ਕਿ ਪਵਿੱਤਰ ਨੇ ਹੁਣ ਤੱਕ ਅਜਿਹੇ ਇਲਜ਼ਾਮ ਕਿਉਂ ਨਾ ਲਗਾਏ ਅਤੇ ਸਿਰਫ ਟਿਕਟ ਨਾ ਮਿਲਣ ਤੋਂ ਬਾਅਦ ਹੀ ਉਨ•ਾਂ ਨੇ ਅਜਿਹਾ ਕਿਉਂ ਕੀਤਾ। ਜਰਨੈਲ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਦੀ ਮਜਬੂਤੀ ਲਈ ਕਾਰਜ ਕਰਦੇ ਰਹਿਣਗੇ। ਉਨ•ਾਂ ਕਿਹਾ ਕਿ ਉਹ ਪੰਜਾਬ ਨੂੰ ਬਚਾਉਣ ਲਈ ਭਵਿੱਖ ਵਿਚ ਵੀ ਅਜਿਹੇ ਹਮਲੇ ਸਹਿਣ ਲਈ ਤਿਆਰ ਰਹਿਣਗੇ।

Leave a Reply

Your email address will not be published. Required fields are marked *