ਹਿਊਮਨ ਵੈਲਫੇਅਰ ਮੰਚ ਪੰਜਾਬ ਨੇ ਚੌਣ ਕਮਿਸ਼ਨ ਪੰਜਾਬ ਨੂੰ ਦਿੱਤਾ ਮੰਗ ਪੱਤਰ,
ਚੌਣਾਂ ਚ ਖੜ੍ਹੇ ਉਮੀਦਵਾਰਾਂ ਦੇ ਡੋਪ ਟੈਸਟ, ਅਤੇ ਪਾਰਟੀਆਂ ਦੇ ਚੌਣ ਮੈਨੀਫ਼ੈਸਟੋ ਨੂੰ ਕਨੂੰਨੀ ਦਾਇਰੇ ਵਿੱਚ ਲਿਆਂਦਾ ਜਾਵੇ : ਅਜੇ ਸ਼ਰਮਾ

ਪਟਿਆਲਾ 29 ਜਨਵਰੀ (ਮਧੂਸਾਰ ਬਿਊਰੋ)-:ਹਿਊਮਨ ਵੈਲਫੇਅਰ ਮੰਚ ਪੰਜਾਬ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਮੌਕੇ ਚੌਣ ਕਮਿਸ਼ਨ ਪੰਜਾਬ ਦੇ ਡਾ.ਐਸ ਕਰੁਣਾ ਰਾਜੂ ਨੂੰ ਮੰਚ ਦੇ ਮੈਂਬਰਾਂ ਚੌਣ ਕਮਿਸ਼ਨ ਇੰਡੀਆ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜ਼ੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਆਵਾਜ਼ ਨੂੰ ਲੈ ਕੇ ਅਤੇ ਹਿਊਮਨ ਵੈਲਫੇਅਰ ਮੰਚ ਪੰਜਾਬ ਦੋ ਮੰਗਾਂ ਲੈ ਕੇ ਚੰਡੀਗੜ੍ਹ ਪੁਹੰਚੇ ਹਾਂ, ਉਨ੍ਹਾਂ ਕਿਹਾ ਕਿ ਪਹਿਲੀ ਮੰਗ ਹੈ ਕਿ ਜੋ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ 2022 ਦੀਆਂ ਚੌਣਾਂ ਲੜ ਰਹੇ ਹਨ ਉਨ੍ਹਾਂ ਉਮੀਦਵਾਰਾਂ ਦੇ ਡੋਪ ਟੈਸਟ ਫ਼ਾਰਮ ਭਰਨ ਸਮੇਂ ਲਾਜ਼ਮੀ ਕੀਤਾ ਜਾਵੇ।
ਸਾਡੀ ਦੂਜੀ ਮੰਗ ਹੈ ਕਿ ਜੋ ਪਾਰਟੀਆਂ ਆਪਣੇ ਚੌਣ ਮੈਨੀਫੈਸਟੋ ਜਾਰੀ ਕਰਦਿਆਂ ਹਨ ਉਨ੍ਹਾਂ ਨੂੰ ਕਨੂੰਨੀ ਦਾਇਰੇ ਵਿੱਚ ਲਿਆਂਦਾ ਜਾਵੇ, ਕਿਉਂਕਿ ਇਹ ਪਾਰਟੀਆਂ ਚੌਣਾਂ ਦੌਰਾਨ ਲੋਕਾਂ ਨਾਲ ਵਾਅਦੇ ਕਰ ਦਿੰਦਿਆਂ ਹਨ ਪਰ ਜਦੋ ਪਾਰਟੀ ਸੱਤਾ ਵਿਚ ਆ ਜਾਂਦੀਆਂ ਹੈ ਫਿਰ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ। ਇਨ੍ਹਾਂ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਕਰਨ ਤੇ ਇਹ ਹਿਊਮਨ ਵੈਲਫੇਅਰ ਮੰਚ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਪਾਰਟੀਆਂ ਦੇ ਚੌਣ ਮੈਨੀਫ਼ੈਸਟੋ ਨੂੰ ਕਨੂੰਨੀ ਦਾਇਰੇ ਵਿੱਚ ਲਿਆਂਦਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ. ਮੀਤ ਪ੍ਰਧਾਨ ਸਵਤੰਤਰ ਰਾਜ ਪਾਸੀ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸ਼ਰਮਾ, ਖਜਾਨਚੀ ਯਾਦਵਿੰਦਰ ਸ਼ਰਮਾ, ਚੈਅਰਮੈਨ ਆਰਟੀਆਈ ਸੈਲ ਨਿਰਮਲ ਸਿੰਘ ਸਾਹੀ, ਇੰਦਰਮੋਹਨ ਸਿੰਘ, ਬੱਗਾ ਸਮਸ਼ਪੁਰ, ਗੁਰਜੋਤ ਸਿੰਘ, ਹਰਨੇਕ ਮਹਿਲ, ਸਰਬਜੀਤ ਹੈਪੀ, ਅਵੀਨਾਸ਼ ਮਨੀ, ਆਦਿ ਸ਼ਾਮਲ ਸਨ।

