ਪੰਜਾਬਪਟਿਆਲਾ

ਪਟਿਆਲਾ ਦਿਹਾਤੀ ਚ ਜੰਗੀ ਪੱਧਰ ਤੇ ਵਿਕਾਸ ਜਾਰੀ ਰਹੇਗਾ: ਮੋਹਿਤ

ਮੋਹਿਤ ਮਹਿੰਦਰਾ ਨੇ ਅੱਜ ਪਟਿਆਲਾ ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ; ਸਤਬੀਰ ਖਟੜਾ ਕਾਂਗਰਸ ਪਾਰਟੀ ਸ਼ਾਮਲ; ਮੋਹਿਤ ਨੂੰ ਪੂਰਾ ਸਮਰਥਨ ਦਾ ਭਰੋਸਾ ਦਿੱਤਾ

ਪਟਿਆਲਾ, 1 ਫ਼ਰਵਰੀ (ਮਧੂਸਾਰ ਬਿਊਰੋ) : ਵਿਕਾਸ ਮੇਰਾ ਇੱਕਮਾਤਰ ਏਜੰਡਾ ਹੈ। ਬੀਤੇ ਪੰਜ ਸਾਲਾਂ ਦੌਰਾਨ ਪਟਿਆਲਾ ਦਿਹਾਤੀ ਹਲਕੇ ਚ ਇੱਕ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ ਪੂਰੇ ਹੋਏ ਨੇ ਜਾਂ ਫਿਰ ਚੱਲ ਰਹੇ ਹਨ। ਪਟਿਆਲਾ ਮਿਨੀ ਸਕੱਤਰੇਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੋਹਿਤ ਨੇ ਕਿਹਾ ਕਿ ਸਾਡਾ ਪਰਿਵਾਰ ਸਾਲਾਂ ਤੋਂ ਹਲਕੇ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਬ੍ਰਹਮ ਮਹਿੰਦਰਾ ਨੇ ਆਪਣੇ ਪੂਰੀ ਜਿੰਦਗੀ ਪਾਰਟੀ ਨੂੰ ਦਿੱਤੀ ਹੈ। ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਨੇ ਹਲਕੇ ਤੇ ਵਿਕਾਸ ਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਵੇਂ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੋਵੇ ਜਾਂ ਨਵੇਂ ਬੱਸ ਸਟੈਂਡ ਦਾ ਨਿਰਮਾਣ ਜਾਂ ਛੋਟੀ ਨਦੀ ਅਤੇ ਵੱਡੀ ਨਦੀ ਦਾ ਵਿਕਾਸ ਜਾਂ ਸੀਵਰੇਜ ਪ੍ਰਾਜੈਕਟ ਲਿਆਉਣ ਜਾਂ ਫਿਰ ਪਿੰਡਾਂ ਦਾ ਵਿਕਾਸ, ਅਸੀਂ ਲੋਕਾਂ ਲਈ ਸਰਵੋਤਮ ਕੰਮ ਕੀਤਾ ਹੈ। ਪਟਿਆਲਾ ਦੇ ਲੋਕਾਂ ਨੇ ਸਿਰਫ਼ ਕਾਂਗਰਸ ਨੂੰ ਹੀ ਵੋਟ ਦੇਣ ਦਾ ਮਨ ਬਣਾ ਲਿਆ ਹੈ।

ਮੋਹਿਤ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਰਿਟਰਨਿੰਗ ਅਫਸਰ ਕਮ ਏਡੀਸੀ ਡੀ ਗੌਤਮ ਜੈਨ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹਨਾਂ ਨਾਲ ਪਿਤਾ ਬ੍ਰਹਮ ਮਹਿੰਦਰਾ, ਮਾਂ ਹਰਪ੍ਰੀਤ ਮਹਿੰਦਰਾ, ਭਰਾ ਬਖ਼ਸ਼ ਮਹਿੰਦਰਾ ਤੇ ਰਿਸ਼ਤੇਦਾਰ ਕੈਪਟਨ ਮਹਿੰਦਰਾ ਵੀ ਸ।ਨ ਸਿਆਸਤ ਚ ਨਵੀਂ ਪੀੜ੍ਹੀ ਦੇ ਪ੍ਰਵੇਸ਼ ਨੂੰ ਲੈ ਕੇ ਮੋਹਿਤ ਮੋਹਿਤ ਨੇ ਕਿਹਾ ਕਿ ਭਾਰਤੀ ਸਿਆਸਤ ਲਈ ਚੰਗੀ ਗੱਲ ਹੈ ਕਿ ਨੌਜਵਾਨ ਪੀਡ਼੍ਹੀ ਨੂੰ ਸੀਨੀਅਰਾਂ ਦੀ ਕਾਬਿਲ ਅਗਵਾਈ ਚ ਮੌਕਾ ਮਿਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਸਿਆਸੀ ਦਲਾਂ ਦੇ ਉਮੀਦਵਾਰਾਂ ਵਿਚਾਲੇ ਅਸਲੀ ਮੁੱਦਿਆਂ ਤੇ ਚਰਚਾ ਦੀ ਲੋੜ ਤੇ ਬਲ ਦਿੱਤਾ ।

ਮੀਡੀਆ ਨੂੰ ਸੰਬੋਧਨ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਚ ਕਾਂਗਰਸ ਪਾਰਟੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸ਼ਾਨਦਾਰ ਬਹੁਮਤ ਨਾਲ ਅਗਲੀ ਸਰਕਾਰ ਬਣਾਏਗੀ। ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਉਹ ਸੂਬੇ ਦੇ ਵਿਕਾਸ ਲਈ ਕਾਂਗਰਸ ਮੁੜ ਸੱਤਾ ਚ ਲਿਆਉਣਗੇ। ਪਟਿਆਲਾ ਦਿਹਾਤੀ ਦੇ ਲੋਕਾਂ ਨੇ ਮੋਹਿਤ ਨੂੰ ਵੋਟ ਦੇਣ ਦਾ ਮਨ ਬਣਾ ਲਿਆ ਹੈ ਤੇ ਨਿਸ਼ਚਿਤ ਤੌਰ ਤੇ ਜਿੱਤ ਹੋਵੇਗੀ।

ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਮੋਹਿਤ ਦੇ ਪ੍ਰਚਾਰ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਸਾਲ 2017 ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਪਟਿਆਲਾ ਦਿਹਾਤੀ ਤੋਂ ਚੋਣ ਲੜਨ ਵਾਲੇ ਸੀਨੀਅਰ ਅਕਾਲੀ ਆਗੂ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਤੇ ਆਉਂਦੀਆਂ ਚੋਣਾਂ ਚ ਮੋਹਿਤ ਮਹਿੰਦਰਾ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਤਬੀਰ ਦੇ ਨਾਲ ਰਣਬੀਰ ਖੱਟੜਾ ਵੀ ਮੌਜੂਦ ਰਹੇ।

Leave a Reply

Your email address will not be published. Required fields are marked *