ਕਸਬਾ ਚੋਗਾਵਾਂ ਚ ਕਾਂਗਰਸ ਨੂੰ ਵੱਡਾ ਝਟਕਾ 70 ਪਰਿਵਾਰ ਅਕਾਲੀ ਦਲ ਚ ਸ਼ਾਮਲ।
ਅਕਾਲੀ ਦਲ ਪੰਜਾਬ ਦੀ ਪਹਿਰੇਦਾਰ ਪਾਰਟੀ, ਆਪ, ਕਾਂਗਰਸ ਤੇ ਭਾਜੜਾਂ ਲੋਟੂ ਪਾਰਟੀਆਂ
ਅੰਮ੍ਰਿਤਸਰ/ਚੋਗਾਵਾਂ (ਸੋਨੂ ਨਰੂਲਾ/ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਰਾਜਾਸਾਂਸੀ ਤੋਂ ਉਮੀਦਵਾਰ ਵੀਰ ਸਿੰਘ ਲੋਪੋਕੇ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆਂ ਜਦੋਂ ਕਸਬਾ ਚੋਗਾਵਾਂ ਅਜਨਾਲਾ ਰੋਡ ਉੱਪਰ ਵੱਸੀ ਵੱਡੀ ਕਲੋਨੀ ਜਿਸ ਵਿੱਚ ਪਿੰਡ ਟਪਿਆਲਾ, ਚੋਗਾਵਾਂ, ਠੱਠਾ ਦੇ ਲੋਕ ਵੀ ਸ਼ਾਮਲ ਹਨ ਦੇ 70 ਤੋਂ ਉੱਪਰ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਜ਼ੋਨ ਇੰਨਃ ਜਤਿੰਦਰ ਸਿੰਘ ਕਾਲਾ ਦੀ ਪ੍ਰੇਰਨਾਂ ਸਦਕਾ ਟਕਸਾਲੀ ਕਾਂਗਰਸੀ ਜੋ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਗੁਰਦੀਪ ਸਿੰਘ, ਰਿੰਪਲ, ਹਰਜਿੰਦਰ ਸਿੰਘ ਵਲੋਂ ਕਰਵਾਈ ਗਈ ਵਿਸ਼ਾਲ ਚੋਣ ਮੀਟਿੰਗ ਵਿੱਚ ਆਏ ਇਨ੍ਹਾਂ ਪਰਿਵਾਰ ਮੁਖੀਆਂ ਜਿਨ੍ਹਾਂ ਵਿੱਚ ਪ੍ਰਮੁੱਖ ਤਰਸੇਮ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ, ਬੈਲਦਾਰ, ਸੋਨੀ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਸੁਖਵੰਤ ਸਿੰਘ, ਸੁੱਖਾ ਸਿੰਘ, ਮੁਖਤਿਆਰ ਸਿੰਘ, ਜਸਵੰਤ ਸਿੰਘ, ਬਖ਼ਸ਼ੀਸ਼ ਸਿੰਘ, ਨਿਰਮਲ ਸਿੰਘ, ਗਿਆਨ ਸਿੰਘ, ਗੁਰਮੀਤ ਸਿੰਘ, ਬਿੱਟੂ ਨੰਬਰਦਾਰ, ਪ੍ਰਸ਼ੋਤਮ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ ਟਪਿਆਲਾ, ਲਾਲੀ, ਬੀਰ ਸਿੰਘ, ਗੁਰਦਿਆਲ ਸਿੰਘ, ਰੋਸ਼ਨ ਸਿੰਘ ਰੋਸੀ ਆਦਿ ਸ਼ਾਮਲ ਸਨ ਦਾ ਯੂਥ ਅਕਾਲੀ ਦਲ ਪੰਜਾਬ ਦੇ ਮੁੱਖ ਬੁਲਾਰੇ ਅਤੇ ਵੀਰ ਸਿੰਘ ਲੋਪੋਕੇ ਦੇ ਪੁੱਤਰ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਜਿੱਤ ਸਿਰਫ਼ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਹੀ ਸੁਰੱਖਿਅਤ ਹੈ ਤੇ ਇਹੋ ਪਾਰਟੀ ਹੀ ਹਿੱਕ ਤਾਣ ਕੇ ਲੜਦੀ ਆਈ ਹੈ।
ਆਪ, ਕਾਂਗਰਸ ਤੇ ਭਾਜਪਾ ਪੰਜਾਬ, ਪੰਜਾਬੀਅਤ ਦੀਆਂ ਸਿਰਫ਼ ਵੋਟਾਂ ਬਟੋਰਨ ਲਈ ਹੀ ਝੂਠੇ ਲਾਰੇ ਲਾ ਰਹੀਆਂ ਹਨ। ਇਸ ਮੌਕੇ ਇਨ੍ਹਾਂ ਨਾਲ ਐਸ਼. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਵਣੀਏਕੇ, ਚੇਅਰਮੈਨ ਜਤਿੰਦਰ ਸਿੰਘ ਕਾਲਾ, ਸਰਪੰਚ ਗੁਲਯਾਰ ਸਿੰਘ ਵਣੀਏਕੇ, ਡਾ. ਸੋਨੂੰ ਖੱਤਰੀ, ਨੰਬਰਦਾਰ ਵਲੈਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾਂ ਚੋਗਾਵਾਂ, ਦੇਸ ਰਾਜ, ਅਮਨ ਸਿੰਘ, ਜਪਿੰਦਰ ਸਿੰਘ ਜੇ.ਪੀ, ਮਨਪ੍ਰੀਤ ਸਿੰਘ ਪ੍ਰਧਾਨ ਭੁੱਲਰ, ਦਿਲਬਾਗ ਸਿੰਘ ਸਰਪੰਚ ਓਡਰ, ਨੰਬਰਦਾਰ ਭੁਪਿੰਦਰ ਸਿੰਘ ਗੋਰਾ, ਸਾਬਕਾ ਸਰਪੰਚ ਨਿਰਮਲ ਸਿੰਘ ਠੱਠਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ। ਇਸ ਮੌਕੇ ਗੁਰਦੀਪ ਸਿੰਘ, ਰਿੰਪਲ, ਹਰਜਿੰਦਰ ਸਿੰਘ ਵਪਾਰੀ ਨੇ ਰਾਣਾ ਰਣਬੀਰ ਸਿੰਘ ਲੋਪੋਕੇ ਤੇ ਹੋਰਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਹੁਣ ਅਕਾਲੀ ਦਲ ਦੀ ਜਿੱਤ ਪੱਕੀ ਹੈ।

