ਉਦਯੋਗਪਤੀਆਂ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਦੀ ਲੁੱਟ ਗੱਠਜੋੜ ਦੀ ਸਰਕਾਰ ਬਣਦੇ ਹੀ ਬੰਦ ਹੋਵੇਗੀ :– ਰਾਜੂ ਖੰਨਾ।
ਮੰਡੀਗੌਬਿੰਦਗੜ ਦੇ ਵਾਰਡ ਨੰਬਰ 19 ਵਿੱਚ ਕਾਂਗਰਸ ਨੂੰ ਵੱਡਾ ਝੱਟਕਾ, ਵੱਡੀ ਗਿਣਤੀ ਬੀਬੀਆਂ ਪਰਿਵਾਰਾਂ ਸਮੇਤ ਕਾਂਗਰਸ ਛੱਡ, ਸ਼੍ਰੋਮਣੀ ਅਕਾਲੀ ਦਲ ਵਿੱਚ ਹੋਈਆਂ ਸ਼ਾਮਿਲ।
ਬੀਬੀ ਸੁਖਵਿੰਦਰ ਸੁੱਖੀ ਮੀਤ ਪ੍ਰਧਾਨ ਬਣੀ
ਮੰਡੀ ਗੌਬਿੰਦਗੜ,3 ਫਰਵਰੀ (ਮਧੂਸਾਰ ਬਿਊਰੋ) ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਤੇ ਅਫ਼ਸਰਸ਼ਾਹੀ ਵੱਲੋਂ ਮੰਡੀਗੌਬਿੰਦਗੜ ਦੇ ਉਦਯੋਗਪਤੀਆਂ ਦੀ ਕੀਤੀ ਗਈ ਲੁੱਟ ਨੂੰ ਜਿਥੇ ਗੱਠਜੋੜ ਦੀ ਸਰਕਾਰ ਬਣਦੇ ਹੀ ਹਲਕੇ ਦੇ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਉਥੇ ਨਗਰ ਕੌਂਸਲ ਮੰਡੀਗੌਬਿੰਦਗੜ ਜੋ ਕਿ ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਵਜੋਂ ਜਾਣੀ ਜਾਂਦੀ ਹੈ।ਉਸ ਨੂੰ ਵਿਕਾਸ ਦੇ ਨਾਂ ਤੇ ਦੋਵੀ ਹੱਥੀ ਲੁੱਟਿਆਂ ਗਿਆ। ਉਹਨਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿੰਦਗੜ ਦੇ ਵਾਰਡ ਨੰਬਰ 19 ਦੀ ਡਾ ਗੁਰਮੁਖ ਸਿੰਘ ਕਾਲੋਨੀ ਵਿੱਚ ਵਾਰਡ ਦੀਆਂ ਵੱਡੀ ਗਿਣਤੀ ਬੀਬੀਆਂ ਨੂੰ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿਥੇ ਕਾਕਾ ਰਣਦੀਪ ਸਿੰਘ ਨਾਭਾ ਤੇ ਉਸ ਦੀ ਟੀਮ ਵੱਲੋਂ ਨਗਰ ਕੌਂਸਲ ਚੋਣਾਂ ਸਮੇਂ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰਕੇ ਜੇਤੂ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਨਗਰ ਕੌਂਸਲ ਮੰਡੀਗੌਬਿੰਦਗੜ ਤੇ ਕਬਜ਼ਾ ਕੀਤਾ ਗਿਆ।
ਉਸ ਤੋਂ ਸ਼ਹਿਰ ਦਾ ਬੱਚਾ ਬੱਚਾ ਜਾਣੂ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਮੰਡੀਗੌਬਿੰਦਗੜ ਭਾਵੇਂ ਅਮੀਰ ਨਗਰ ਕੌਂਸਲ ਵਜੋਂ ਜਾਣੀ ਜਾਂਦੀ ਹੈ ਪਰ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਸ਼ਹਿਰ ਦਾ ਵਿਕਾਸ ਕਰਨ ਦੀ ਥਾਂ ਅਪਣਾ ਤੇ ਅਪਣੇ ਪਰਿਵਾਰ ਦਾ ਵਿਕਾਸ ਹੀ ਗਿਆ ਹੈ। ਜਿਸ ਨੂੰ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਸੱਚ ਸ਼ਹਿਰ ਵਾਸੀਆਂ ਅੱਗੇ ਲਿਆਦਾ ਜਾਵੇਗਾ। ਰਾਜੂ ਖੰਨਾ ਨੇ ਕਿਹਾ ਕਿ ਜਿਸ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕਾਂਗਰਸ ਦਾ ਏਜੰਟ ਬਣ ਕੇ ਚੋਣਾ ਵਿੱਚ ਧਾਂਦਲੀਆਂ ਕੀਤੀਆਂ ਹਨ ਤੇ ਵਿਕਾਸ ਕਾਰਜਾਂ ਦੇ ਨਾਮ ਤੇ ਵੱਡੀ ਲੁੱਟ ਕੀਤੀ ਹੈ। ਉਹਨਾਂ ਨੂੰ ਵੀ ਸਰਕਾਰ ਬਣਦੇ ਹੀ ਪਾਈ ਪਾਈ ਦਾ ਹਿਸਾਬ ਦੇਣਾ ਪਵੇਗਾ। ਰਾਜੂ ਖੰਨਾ ਵੱਲੋਂ ਸਾਮਿਲ ਹੋਏ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ ਗਿਆ।ਇਸ ਮੌਕੇ ਤੇ ਬੀਬੀ ਸੁਖਵਿੰਦਰ ਕੌਰ ਸੁੱਖੀ ਨੂੰ ਇਸਤਰੀ ਅਕਾਲੀ ਦਲ ਮੰਡੀਗੌਬਿੰਦਗੜ ਸ਼ਹਿਰੀ ਦੀ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।ਇਸ ਮੌਕੇ ਤੇ ਸੀਨੀਅਰ ਆਗੂ ਹਰਜੀਤ ਸਿੰਘ ਸੋਨੂੰ,ਸ ਰਾਮ ਸਿੰਘ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ, ਸੀਨੀਅਰ ਆਗੂ ਸੁਖਦੇਵ ਸਿੰਘ ਸੋਢੀ, ਚਰਨਜੀਤ ਸਿੰਘ ਰਾਜੂ,ਹਰਪਾਲ ਸਿੰਘ ਮੰਡੀ, ਗੁਰਬਖਸ਼ ਸਿੰਘ, ਅਮਰਜੀਤ ਸਿੰਘ,ਲਾਲ ਮੁਹੰਮਦ, ਕੁਲਵਿੰਦਰ ਕੌਰ, ਬਲਵੀਰ ਕੌਰ, ਕੁਲਵੰਤ ਕੌਰ, ਜਗਜੀਵਨ ਸਿੰਘ ਊੱਭੀ,ਬਲਜੀਤ ਕੌਰ,ਸਿੰਦਰ ਕੌਰ,ਭਿੰਦਰ ਕੌਰ, ਗੁਰਪ੍ਰੀਤ ਸਿੰਘ ਨੋਨੀ, ਜਗਰੂਪ ਸਿੰਘ ਜੱਸੜਾ,ਰੌਕੀ ਮੰਡੀ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

