ਪੰਜਾਬਪਟਿਆਲਾ

ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪਟਿਆਲਵੀ ਕਦੇ ਨਹੀਂ ਬਖਸ਼ਣਗੇ:ਹਰਪਾਲ ਜੁਨੇਜਾ

ਪਟਿਆਲਾ, 6 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਪਟਿਆਲਾ ਸ਼ਹਿਰੀ ਸੀਟ ਤੋਂ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿਚ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਦੀ ਅਗਵਾਈ ਹੇਠ ਇੱਕ ਵਿਸਾਲ ਮੀਟਿੰਗ ਸ਼ਹਿਰ ਦੇ ਅਰਜੁਨ ਨਗਰ ਵਿਖੇ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਭਾਗ ਲਿਆ ਅਤੇ ਲੋਕਾਂ ਨੇ ਹੱਥ ਖੜੇ ਕਰਕੇ ਹਰਪਾਲ ਜੁਨੇਜਾ ਨੂੰ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਤਾਉਣ ਦਾ ਫੈਸਲਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਹਰਪਾਲ ਜੁਨੇਜਾ ਨੇ ਕਿਹਾ ਕਿ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪਟਿਆਲਾ ਦੇ ਲੋਕ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਣਗੇ। ਜਿਹੜੇ ਲੋਕ ਵੋਟਾਂ ਲੈ ਕੇ ਮੁੜ ਕਦੇ ਪਟਿਆਲਾ ਵਿਚ ਦਿਖਾਈ ਨਹੀਂ ਦਿੰਦੇ ਅਤੇ ਇਥੇ ਲੋਕ ਕੋਰੋਨਾ ਮਹਾਂਮਾਰੀ ਨਾਲ ਜੁਝਦੇ ਰਹੇ, ਪਰ ਕਿਸੇ ਨੇ ਸਾਰ ਨਹੀਂ ਲਈ।

ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਤਾਂ ਮਹਿਲਾਂ ਦੇ ਗੇਟ ਬੰਦ ਕਰਕੇ ਭੱਜ ਗਏ ਅਤੇ ਦੂੁਜਿਆਂ ਨੇ ਘਰ ਦਾ ਦਰਵਾਜ਼ਾ ਹੀ ਨਹੀਂ ਖੋਲਿਆ। ਅਜਿਹੇ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਜੁਨੇਜਾ ਪਰਿਵਾਰ ਸ਼ਹਿਰ ਦੇ ਲੋਕਾਂ ਨਾਲ ਖੜਾ ਰਿਹਾ। ਉਨਾਂ ਕਿਹਾ ਕਿ ਬੜੀ ਦੇਰ ਪਟਿਆਲਾ ਦੇ ਲੋਕਾਂ ਨੂੰ ਗੁੰਮਰਾਹ ਕੀਤਾ, ਹੁਣ ਪਟਿਆਲਾ ਦੇ ਲੋਕ ਗੁੰਮਰਾਹ ਨਹੀਂ ਹੋਣਗੇ। ਹਰਪਾਲ ਜੁਨੇਜਾ ਨੇ ਕਿਹਾ ਕਿ ਉਹ ਪਟਿਆਲਾ ਦੇ ਲੋਕਾਂ ਦੇ ਸੇਵਾਦਰ ਹਨ ਅਤੇ ਸੇਵਾਦਾਰ ਰਹਿਣਗੇ। ਉਨਾਂ ਕਿਹਾ ਕਿ ਲੋਕਤੰਤਰ ਦੀ ਪਰਿਭਾਸ਼ਾ ਵੀ ਇਹੀ ਕਹਿੰਦੀ ਹੈ ਕਿ ਲੋਕ ਆਪਣੇ ਵਿਚਕਾਰ ਰਹਿਣ ਵਾਲੇ ਨੁੰਮਾਇੰਦੇ ਨੂੰ ਚੁਣਨ ਤਾਂ ਉਹ ਉਨ੍ਰਾਂ ਦੀ ਗੱਲ ਸੁਣ ਕੇ ਵਿਧਾਨ ਸਭਾ ਵਿਚ ਰੱਖ ਸਕੇ। ਰਵਿੰਦਰਪਾਲ ਸਿੰਘ ਜੋਨੀ ਕੋਹਲੀ ਨੇ ਕਿਹਾ ਕਿ ਹਰਪਾਲ ਜੁਨੇਜਾ ਲੋਕਾਂ ਦਾ ਆਪਣਾ ਉਮੀਦਵਾਰ ਹੈ ਅਤੇ ਨਿਸ਼ਚਿਤ ਤੌਰ ’ਤੇ ਲੋਕ ਸਿਰਫ ਹਰਪਾਲ ਜੁਨੇਜਾ ਨੂੰ ਹੀ ਆਪਣਾ ਵੋਟ ਦੇਣਗੇ।

Leave a Reply

Your email address will not be published. Required fields are marked *