ਹਲਕੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਤੇ ਸਾਫ਼ ਸੁਥਰੇ ਪ੍ਰਸ਼ਾਸਨ ਲਈ ਮੰਡੀਗੌਬਿੰਦਗੜ ਦੇ ਵਾਸੀ ਰਾਜੂ ਖੰਨਾ ਦੇ ਹੱਕ ਵਿੱਚ ਹੋਏ ਇੱਕਜੁਟ।
ਜਿਸ ਉਮੀਦ ਨਾਲ ਹਲਕੇ ਦੇ ਲੋਕਾਂ ਮੈਨੂੰ ਪਿਆਰ ਦੇ ਰਹੇ ਹਨ,ਹਰ ਆਸ ਦੇ ਖਰਾ ਉੱਤਰਾਗਾ:– ਰਾਜੂ ਖੰਨਾ।
ਮੰਡੀਗੌਬਿੰਦਗੜ,7 ਫਰਵਰੀ (ਮਧੂਸਾਰ ਬਿਊਰੋ) ਹਲਕਾ ਅਮਲੋਹ ਦੇ ਵਾਸੀਆਂ ਵੱਲੋਂ ਇੱਕ ਉਮੀਦ ਤਹਿਤ ਜੋ ਪਿਆਰ ਤੇ ਸਤਿਕਾਰ ਮੈਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਆਸਾਂ ਤੇ ਉਮੀਦਾਂ ਨੂੰ ਠੇਸ ਨਹੀ ਲੱਗਣ ਦਵਾਂਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿੰਦਗੜ ਵਿਖੇ ਸ਼ਹਿਰ ਦੇ ਉਦਯੋਗਪਤੀਆਂ ਤੇ ਸੀ ਏ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜੋ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਕਾਂਗਰਸ ਦੇ ਕਾਕਾ ਰਣਦੀਪ ਸਿੰਘ ਨੇ ਹਲਕੇ ਅੰਦਰ ਕੀਤੀ ਉਸ ਤੋਂ ਹਲਕੇ ਦਾ ਬੱਚਾ ਬੱਚਾ ਜਾਣੂ ਹੈ।ਕਰੋੜਾ ਰੁਪਏ ਦਾ ਵਿਕਾਸ ਕਰਨ ਦੇ ਦਾਅਵੇ ਕਰਨ ਵਾਲਾ ਕਾਕਾ ਰਣਦੀਪ ਸਿੰਘ ਵਿਕਾਸ ਪੁਰਸ਼ ਨਹੀ ਸਗੋਂ ਹਲਕੇ ਲਈ ਵਿਨਾਸ਼ ਪੁਰਸ਼ ਸਾਬਿਤ ਹੋਇਆ। ਜੋ ਲੁੱਟ ਵਿਕਾਸ ਦੇ ਨਾਮ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਵਿਖੇ ਹੋਈ ਉਸ ਨੂੰ ਵੀ ਸਰਕਾਰ ਬਣਦੇ ਹੀ ਸ਼ਹਿਰ ਵਾਸੀਆਂ ਅੱਗੇ ਜੱਗ ਜ਼ਾਹਰ ਕੀਤਾ ਜਾਵੇਗਾ।
ਉਹਨਾਂ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਾਰਟੀ ਪਾਸ ਪੰਜਾਬ ਲਈ ਕੋਈ ਪ੍ਰੋਗਰਾਮ ਨਹੀ। ਆਪ ਦੇ ਆਗੂ ਗੁੰਮਰਾਹਕੁੰਨ ਪ੍ਰਚਾਰ ਰਾਹੀ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ।ਪਰ ਹਲਕਾ ਅਮਲੋਹ ਦੇ ਲੋਕ ਕਾਂਗਰਸ ਤੇ ਆਪ ਦੀਆਂ ਚਾਲਾਂ ਤੋਂ ਸੁਚੇਤ ਹੁੰਦੇ ਹੋਏ। ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਇਸ ਹਲਕੇ ਤੋਂ ਵੱਡੀ ਜਿੱਤ ਦਰਜ਼ ਕਰਵਾਉਣਗੇ। ਤਾ ਜੋ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕਿ ਵਿਕਾਸ ਰਾਹੀ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਤੇ ਯੋਗਿੰਦਰ ਜੋਸੀ ਸੀ ਏ,ਯੱਗਿਆ ਦੱਤ,ਸੇਖਰ ਸੁਮਨ ਦੀ ਅਗਵਾਈ ਵਿੱਚ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਮੁੱਚੇ ਉਦਯੋਗਪਤੀਆਂ, ਦੁਕਾਨਦਾਰਾਂ,ਤੇ ਵਪਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕਰਦੇ ਹੋਏ ਰਾਜੂ ਖੰਨਾ ਨੂੰ ਹਲਕਾ ਅਮਲੋਹ ਤੋਂ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ।ਇਸ ਮੌਕੇ ਤੇ ਮੁਕੇਸ਼ ਜਿੰਦਲ, ਜਗਦੀਸ਼ ਕੁਮਾਰ,ਵਰੂਣ ਬਾਂਸਲ ,ਅਸੋਕ ਕੁਮਾਰ ਗੁਪਤਾ , ਜਥੇਦਾਰ ਦਲਜੀਤ ਸਿੰਘ,ਵਿਜੈ ਖੁਰਮੀ, ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਹੈਬਤਪੁਰ, ਸਰਬਜੀਤ ਸਿੰਘ ਲਾਲਾ , ਜਥੇਦਾਰ ਜਰਨੈਲ ਸਿੰਘ ਮਾਜਰੀ, ਸੁਰਜੀਤ ਸਿੰਘ ਬਰੌਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜ਼ਰ ਸਨ।

