ਪੰਜਾਬਪਟਿਆਲਾ

ਜਿਹੜੀ ਆਮ ਆਦਮੀ ਪਾਰਟੀ ਆਪਣੇ 20 ਵਿਧਾਇਕ ਨਹੀਂ ਸਾਂਭ ਸਕੇ ਉਹ ਪੰਜਾਬ ਕੀ ਸਾਂਭਣਗੇ : ਹਰਪਾਲ ਜੁਨੇਜਾ

ਪਟਿਆਲਾ, 8 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਨੇ ਕਿਹਾ ਕਿ ਜਿਹੜੇ ਆਪਣੀ ਪਾਰਟੀ ਦੇ 20 ਵਿਧਾਇਕ ਨਹੀਂ ਸੰਭਾਲ ਸਕੇ ਉਹ ਪੰਜਾਬ ਨੂੰ ਕੀ ਸਾਂਭਣਗੇ। ਜੁਨੇਜਾ ਨੇ ਕਿਹਾ ਕਿ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿੰਨੀ ਪੁਰਾਣੀ ਲੀਡਰਸ਼ਿਪ ਸੀ 80 ਫੀਸਦੀ ਇਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਪਾਰਟੀ ਛੱਡ ਚੁੱਕੀ ਹੈ। ਹੁਣ ਨਵੇਂ ਨਵੇਂ ਹਥਕੰਢੇ ਅਪਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਭਾਵੇਂ ਦਿੱਲੀ ਹੋਵੇ ਜਾਂ ਪੰਜਾਬ ਦੇਖਿਆ ਜਾ ਸਕਦਾ ਹੈ ਕਿ ਕਿੱਥੇ ਗਏ ਯੋਗਿੰਦਰ ਯਾਦਵ, ਕੁਮਾਰ ਵਿਸ਼ਵਾ, ਪ੍ਰਸ਼ਾਂਤ ਭੂਸ਼ਣ ਅਤੇ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ,

ਕਿਥੇ ਗਏ ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ ਤੇ ਹੋਰ। ਜੁਨੇਜਾ ਨੇ ਕਿਹਾ ਕਿ ਹੁਣ ਨਵੇਂ ਨਵੇਂ ਦਲ ਬਦਲ ਕੇ ਛਾੜੂ ਦੇ ਨਿਸ਼ਾਨ ’ਤੇ ਚੋਣ ਲੜਨ ਲਈ ਆ ਗਏ ਹਨ ਅਤੇ ਜਿਹੜੇ ਪਹਿਲਾਂ ਪਟਿਆਲਾ ਵਿਚ ਪਾਰਟੀ ਲਈ ਕੰਮ ਕਰ ਰਹੇ ਸਨ, ਉਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਇਸ ਤੋਂ ਸਪੱਸ਼ਟ ਹੈ ਕਿ ਜਿਹੜੇ ਲੋਕ ਆਪਣੇ ਵਰਕਰਾਂ ਨਾਲ ਹੀ ਇਨਸਾਫ ਨਹੀਂ ਕਰ ਸਕਦੇ ਉਹ ਪੰਜਾਬ ਦੇ ਲੋਕਾਂ ਨਾਲ ਕੀ ਇਨਸਾਫ ਕਰਨਗੇ। ਹਰਪਾਲ ਜੁਨੇਜਾ ਨੇ ਕਿਹਾ ਕਿ ਜਿੱਥੇ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਉਹ ਤਾਂ ਖੁਦ ਛੰਡੇ ਬਦਲ ਕੇ ਮੈਦਾਨ ਵਿਚ ਉਤਰੇ ਹੋਏ ਹਨ। ਪਰ ਇਸ ਤਰਾਂ ਛੰਡਿਆਂ ਦੇ ਰੰਗ ਬਦਲਣ ਨਾਲ ਪਿਛਲੇ ਪੰਜ ਸਾਲ ਦੀ ਕੀਤੀ ਗਈ ਲੁੱਟ ਖਸੁੱਟ ਨੂੰ ਪਟਿਆਲਾ ਦੇ ਲੋਕ ਕਿਵੇਂ ਭੁੱਲ ਸਕਦੇ ਹਨ।

Leave a Reply

Your email address will not be published. Required fields are marked *