ਆਪ ਦੀ ਸਰਕਾਰ ਆਉਣ ‘ਤੇ ਮਹਿਲਾ ਸਸਕਤੀਕਰਨ ਨੂੰ ਮਜਬੂਤ ਕੀਤਾ ਜਾਏਗਾ- ਸਿਮਰਤ ਕੋਹਲੀ
ਮਹਾਰਾਣੀ ਮਹਿਲਾ ਕਲੱਬ ਵੱਲੋਂ ਅਜੀਤਪਾਲ ਸਿੰਘ ਕੋਹਲੀ ਨੂੰ ਸਮਰਥਨ ਦਾ ਐਲਾਨ

ਪਟਿਆਲਾ, 10 ਫਰਵਰੀ (ਮਧੂਸਾਰ ਬਿਊਰੋ) ਅੱਜ ਇਥੇ ਇਕ ਸਾਦੇ ਸਮਾਗਮ ਦੋਰਾਨ ਮਹਾਰਾਣੀ ਮਹਿਲਾ ਕਲੱਬ ਵੱਲੋਂ ਆਮ ਆਦਮੀ ਪਾਰਟੀ ਦੇ ਪਟਿਆਲਾ ਸਹਿਰੀ ਤੋਂ ਉਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਅੱਜ ਇਸ ਸਾਦੇ ਸਮਾਗਮ ਦੋਰਾਨ ਸ. ਅਜੀਤਪਾਲ ਸਿੰਘ ਕੋਹਲੀ ਦੀ ਪਤਨੀ ਸਿਮਰਤ ਕੋਹਲੀ ਦਾ ਸਨਮਾਨ ਕੀਤਾ। ਇਸ ਦੋਰਾਨ ਸ੍ਰੀਮਤੀ ਕੋਹਲੀ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮਹਿਲਾ ਸਸਕਤੀਕਰਨ ਨੂੰ ਮਜਬੂਤ ਕੀਤਾ ਜਾਏਗਾ। ਉਨਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਉਨਾ ਨੇ ਮਹਿਲਾਵਾਂ ਨੂੰ ਕੋਈ ਸਤਿਕਾਰ ਨਹੀਂ ਦਿੱਤਾ। ਇਸ ਲਈ ਹੁਣ ਆਪ ਦੀ ਸਰਕਾਰ ਆਊਣ ਤੇ ਮਹਿਲਾਵਾਂ ਨੂੰ ਹਰ ਸਹੂਲਤ ਦਿੱਤੀ ਜਾਏਗਾ। ਸ੍ਰੀਮਤੀ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਲਕੁੱਲ ਆਖਰੀ ਮਹੀਨੇ ਵਿਚ ਹੀ ਮਹਿਲਾਵਾਂ ਦਾ ਕਿਰਾਇਆ ਮਾਫ ਕੀਤਾ ਹੈ, ਜਦਕਿ ਦਿੱਲੀ ਦੀ ਆਮ ਆਦਮੀ ਪਾਰਟੀ ਅਗਵਾਈ ਵਾਲੀ ਸਰਕਾਰ ਨੇ ਆਊਦਿਆਂ ਹੀ ਮਹਿਲਾਵਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਸਨ।
ਇਸ ਲਈ ਹੁਣ ਪੰਜਾਬ ਵਿਚ ਜੋ ਵੀ ਵਾਅਦੇ ਆਪ ਨੇ ਕੀਤੇ ਹਨ, ਉਹ ਸਾਰੇ ਸਰਕਾਰ ਬਣਦਿਆਂ ਹੀ ਪੂਰੇ ਕਰ ਦਿੱਤੇ ਜਾਣਗੇ। ਸ੍ਰੀਮਤੀ ਕੋਹਲੀ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਪੰਜਾਬ ਪ੍ਰਧਾਨ ਸ੍ਰੀ ਭਗਵੰਤ ਮਾਨ ਨੇ ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੇ 18 ਸਾਲ ਤੋਂ ਉਪਰ ਹਰ ਲੜਕੀ ਅਤੇ ਮਹਿਲਾ, ਬਜੁਰਗ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਉਨਾ ਦੱਸਿਆ ਕਿ ਇਸ ਵਿਚ ਕਿਸੇ ਵੀ ਮਹਿਲਾ ਦੀ ਜਾਤ ਪਾਤ ਨਹੀਂ ਵੇਖੀ ਜਾਏਗੀ ਇਹ ਸਕੀਮ ਹਰ ਇਕ ਮਹਿਲਾ ਦੇ ਹਿੱਸੇ ਆਏਗੀ। ਇਸ ਮੋਕੇ ਰਜਨੀਤ ਕੌਰ ਕੋਹਲੀ,ਰੇਨੂੰ ਅਰੋੜਾ, ਪਿੰਕੀ ਚੰਨੀ ਪ੍ਰਧਾਨ ਮਾਹਾਰਾਨੀ ਮਹਿਲਾ ਕਲੱਬ, ਵੰਦਨਾ ਭਰਤ ਸਹਿ ਪ੍ਰਧਾਨ ਮਾਹਾਰਾਨੀ ਮਹਿਲਾ ਕਲੱਬ, ਵੀਰਪਾਲ ਕੌਰ ਚਹਿਲ, ਲਾਡੀ ਵਾਦੀ, ਸੁਭ ਸੋਢੀ, ਹਨੀ ਭੁਟਾਨੀ, ਅੰਜੂ ਸੋਢੀ, ਸ੍ਰੀਮਤੀ ਮੋਂਗਾ, ਡੋਲੀ ਸੇਠੀ, ਪਰਮਜੀਤ ਕੋਰ, ਸੋਨੀਆਂ ਦਾਸ, ਰੂਬੀ ਭਾਟੀਆ, ਰੀਤੀਕਾ ਸਿਂਘ, ਮੀਨਾਕਸੀ, ਸੋਨੀਆਂ ਸਰਮਾ, ਸਾਰਦਾ, ਮਨਪ੍ਰੀਤ ਕੌਰ, ਕਾਂਤਾ ਸਿੱਧੁ, ਲਾਲੀ ਅਤੇ ਸੁਨੀਤਾ ਰਾਵਤ ਵੀ ਮੌਜੂਦ ਸਨ।

