ਪਟਿਆਲਾ

ਪੰਜਾਬ ਲੋਕ ਕਾਂਗਰਸ ਦੇ ਸਮਰਥੱਕ ਦਰਜਨਾਂ ਸਾਥੀਆਂ ਸਮੇਤ ਬਲਕਾਰ ਸਿੰਘ ਬਡੂੰਗਰ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਵਾਰਡ ਨੰ: 57 ਦੇ ਬਡੂੰਗਰ ਵਿਖੇ ਇੰਡੀਅਨ ਕਾਂਗਰਸ ਪਾਰਟੀ ਵੱਲੋਂ ਵਾਰਡ ਇੰਚਾਰਜ ਅਤੇ ਜਿਲ੍ਹਾਂ ਜਨਰਲ ਸੱਕਤਰ ਬਲਕਾਰ ਸਿੰਘ ਬਡੂੰਗਰ ਦੀ ਅਗਵਾਈ ਵਿੱਚ ਆਯੋਜਿਤ ਇੱਕ ਮੀਟਿੰਗ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਰਾਕੇਸ਼ ਆਰੀਅਨ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਪੰਜਾਬ ਲੋਕ ਕਾਂਗਰਸ ਸਮਰੱਥਕ ਮਾਇਆ ਰਾਣੀ, ਤਰਲੋਚਨ ਸਿੰਘ ਅਤੇ ਗਰੀਬੂ ਆਪਣੇ-ਆਪਣੇ ਦਰਜਨਾਂ ਸਾਥੀਆਂ ਸਮੇਤ ਮੁੜ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਘਰ ਵਾਪਸੀ ਕਰ ਗਏ।

ਇਸ ਮੌਕੇ ਬਲਕਾਰ ਸਿੰਘ ਬਡੂੰਗਰ, ਨਰੇਸ਼ ਆਰੀਅਨ ਵੱਲੋਂ ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲੇ ਇਨ੍ਹਾਂ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਕਾਰ ਸਿੰਘ ਬਡੂੰਗਰ ਨੇ ਦੱਸਿਆ ਕਿ ਰੋਜ਼ਾਨਾ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਸਮਰੱਥਕ ਵਲੋਂ ਰੋਜ਼ਾਨਾ ਕਾਂਗਰਸ ਵਿਚ ਸ਼ਾਮਲ ਹੋਣਾ ਪਟਿਆਲਾ ਸ਼ਹਿਰੀ ਕਾਂਗਰਸ ਉਮੀਦਵਾਰ ਵਿਸ਼ਨੂੰ ਸ਼ਰਮਾ ਦੀ ਜਿੱਤ ਨੂੰ ਯਕੀਨੀ ਬਣਾਉਣ ਅਤੇ ਕਾਂਗਰਸ ਦੀ ਮਜਬੂਤੀ ਦੇ ਸ਼ੰਕੇਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਡੋਰ-ਟੂ-ਡੋਰ ਦੌਰਾਨ ਵੀ ਲੋਕਾਂ ਵੱਲੋਂ ਕਾਂਗਰਸ ਪਾਰਟੀ ਪ੍ਰਤੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਹੁਣ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀਆਂ 111 ਦਿਨਾਂ ਦੀਆਂ ਸਲਾਘਾਯੋਗ ਕਾਰਗੁਜਾਰੀਆਂ ਸਦਕਾ ਹੀ ਲੋਕ ਕਾਂਗਰਸ ਦੇ ਹੱਕ ਵਿੱਚ ਰੋਜਾਨਾ ਨਿੱਤਰ ਰਹੇ ਹਨ। ਇਸ ਮੌਕੇ ਡਾ. ਰਾਕੇਸ਼ ਕੁਮਾਰ, ਮਹਿੰਦਰਪਾਲ, ਸੰਜੀਵ ਕੁਮਾਰ ਸੰਜੂ, ਜੋਗਿੰਦਰ ਸਿੰਘ ਬੜਾ, ਕੌਰ ਸਿੰਘ, ਰੂਪ ਸਿੰਘ, ਮਘੱਰ ਸਿੰਘ ਮੱਟੂ, ਮਹਿੰਦਰ ਸਿੰਘ ਬਡੂੰਗਰ, ਜਸਵਿੰਦਰ ਕੌਰ, ਉਮ ਪ੍ਰਕਾਸ਼ ਸਿੰਘ ਪਾਠੀ, ਗੀਤਾ ਦੇਵੀ, ਪਰਮਜੀਤ ਕੌਰ, ਦਲਜੀਤ ਸਿੰਘ ਚੀਕੂ, ਅਮਰਜੀਤ ਕੌਰ, ਮਹਿੰਦਰ ਕੌਰ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *