ਪੰਜਾਬਪਟਿਆਲਾ

ਹਲਕੇ ਦੀਆਂ ਸੰਗਤਾਂ ਦੇ ਮਿਲ ਰਹੇ ਪਿਆਰ ਸਦਕਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਡੀ ਜਿੱਤ ਦਰਜ਼ ਕਰੇਂਗਾ:– ਰਾਜੂ ਖੰਨਾ।

ਅਮਲੋਹ ਸ਼ਹਿਰ ਦੇ ਵਾਰਡ ਨੰਬਰ 01 ਤੇ 05 ਵਿੱਚ ਹੋਈਆ ਭਰਵੀਆਂ ਮੀਟਿੰਗਾਂ।

ਅਮਲੋਹ,14 ਫਰਵਰੀ (ਮਧੂਸਾਰ ਬਿਊਰੋ) ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਸਤਿਕਾਰ ਸਦਕਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਹਲਕੇ ਤੋਂ ਵੱਡੀ ਜਿੱਤ ਦਰਜ਼ ਕਰਕੇ ਹਲਕੇ ਦੀਆਂ ਸੰਗਤਾਂ ਦੀਆਂ ਆਸਾਂ ਤੇ ਉਮੀਦਾਂ ਤੇ ਖ਼ਰਾ ਉੱਤਰੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੇ ਵਾਰਡ ਨੰਬਰ 01 ਤੇ 05 ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਜੋ ਵਿਕਾਸ ਸ਼ਹਿਰ ਅਮਲੋਹ ਦਾ ਹੋਇਆ ਹੈ। ਉਹ ਸਿਰਫ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ। ਕਿਉਂਕਿ ਜਿਥੇ ਅਕਾਲੀ ਸਰਕਾਰ ਸਮੇਂ ਅਮਲੋਹ ਸ਼ਹਿਰ ਅੰਦਰ ਮੁਕੰਮਲ ਸੀਵਰੇਜ ਪਾਇਆ ਗਿਆ। ਉਥੇ ਐਲ ਈ ਡੀ ਲਾਈਟਾਂ ਤੇ ਸਮੁੱਚੇ ਸ਼ਹਿਰ ਦੀਆਂ ਗਲੀਆਂ ਨੂੰ ਵੀ ਐਟਰਲਾਕਿੰਗ ਟਾਇਲਾਂ ਲਗਾ ਕਿ ਨਵੀ ਦਿੱਖ ਪ੍ਰਦਾਨ ਕੀਤੀ ਗਈ। ਰਾਜੂ ਖੰਨਾ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਨਗਰ ਕੌਂਸਲ ਅਮਲੋਹ ਤੇ ਕਾਬਜ ਹੋਈ ਹੈ ਉਦੋਂ ਤੋ ਸ਼ਹਿਰ ਦਾ ਹਾਲ ਬਦ ਤੋਂ ਬੱਤਰ ਹੋ ਚੁੱਕਾ ਹੈ।

ਕਿਉਂਕਿ ਕਾਂਗਰਸ ਦੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਸ਼ਿਵਾਏ ਭ੍ਰਿਸ਼ਟਾਚਾਰ ਤੋਂ ਕੁਝ ਨਹੀਂ ਕੀਤਾ ਗਿਆ।ਜੋ ਕੰਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਉਹ ਵੀ ਨਗਰ ਕੌਂਸਲ ਅਮਲੋਹ ਸੰਭਾਲ ਨਹੀ ਸਕੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਤੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ, ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਤਾ ਜੋ ਹਲਕੇ ਦੀ ਹਰ ਸਮੱਸਿਆ ਦਾ ਹੱਲ ਹੋ ਸਕੇ। ਇਸ ਮੌਕੇ ਤੇ ਜਿਥੇ ਵਾਰਡ ਨੰਬਰ 01 ਵਿੱਚ ਭਰਵਾਂ ਸਵਾਗਤ ਕਰਦੇ ਹੋਏ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਦਿੱਤਾ ਉਥੇ ਵਾਰਡ ਨੰਬਰ 05,ਦੇ ਵਾਸੀਆਂ ਵੱਲੋਂ ਲੱਡੂਆਂ ਨਾਲ ਤੋਲਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਹਨਾਂ ਮੀਟਿੰਗਾਂ ਵਿੱਚ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸੀਨੀਅਰ ਆਗੂ ਬਹਾਦਰ ਸਿੰਘ, ਕੌਂਸਲਰ ਰਾਜਵਿੰਦਰ ਕੌਰ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਸੀਨੀਅਰ ਆਗੂ ਰਣਜੀਤ ਸਿੰਘ ਘੋਲਾ,ਸੀਨੀਅਰ ਆਗੂ ਕਾਲਾ ਗੋਸਲ,ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਬੰਸ ਸਿੰਘ ਬਡਾਲੀ, ਇਕਬਾਲ ਸਿੰਘ ਰਾਏ, ਵਿੱਕੀ ਮਿੱਤਲ,ਡਾ ਅਰਜੁਨ ਸਿੰਘ, ਰੂਪ ਸਿੰਘ, ਪ੍ਰਿਥੀਪਾਲ ਸਿੰਘ, ਚੈਰੀ ਭਾਂਬਰੀ,ਸ਼ਾਸਤਰੀ ਗੁਰੂ ਦੱਤ, ਸੁਸ਼ੀਲ ਕੁਮਾਰ,ਸਤੀਸ਼ ਕੁਮਾਰ,ਰਾਣਾ ਵਰਮਾ, ਵਿਸ਼ਾਲ ਕੁਮਾਰ,ਹੈਪੀ ਵਰਮਾ, ਗਗਨਦੀਪ ਸਿੰਘ, ਨੀਟਾ ਸੰਧੂ,ਨਵਦੀਪ ਸਿੰਘ ਟਿਵਾਣਾ, ਯੂਥ ਆਗੂ ਮਹਾ ਸਿੰਘ, ਕੇਵਲ ਖਾ ਧਰਮਗੜ,ਗੁਰਤੇਜ ਸਿੰਘ, ਸੁਖਵੀਰ ਸਿੰਘ,ਬੌਬੀ ਅਮਲੋਹ,ਲੱਖੀ ਬਾਜਵਾ, ਯੂਥ ਆਗੂ ਜੋਰਾਵਰ ਸਿੰਘ, ਜਥੇਦਾਰ ਗੁਰਦਿਆਲ ਸਿੰਘ,ਛੀਨੂੰ ਅਮਲੋਹ, ਦਵਿੰਦਰ ਸਿੰਘ ਗੋਸਲ,ਬੱਬੀ ਸਿੰਘ, ਜਰਨੈਲ ਸਿੰਘ ਜੈਲਾ,ਪੰਮੀ ਕਰਕਰਾ, ਮਿੰਟੂ ਅਰੌੜਾ, ਗੁਰਜੀਤ ਸਿੰਘ,ਰੁਘਬੀਰ ਸਿੰਘ, ਲਵਪ੍ਰੀਤ ਸਿੰਘ,ਬੀਬੀ ਜਸਵਿੰਦਰ ਕੌਰ ਬੇਬੀ,ਬੀਬੀ ਊਸ਼ਾ ਪੇਸ਼ੀ,ਸਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਾਰਡਾਂ ਦੇ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *