ਅੰਮ੍ਰਿਤਸਰ

ਹਲਕਾ ਅਟਾਰੀ ਦੇ ਲੋਕਾਂ ਦੇ ਪਿਆਰ ਸਦਕਾ ‘ਆਪ‘ ਦੀ ਜਿੱਤ ਯਕੀਨੀ – ਪ੍ਰਭਾ ਸਿਧੂ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ)) – ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਉਮੀਦਵਾਰ ਜਸਵਿੰਦਰ ਸਿੰਘ ਰਮਦਾਸ ਦੀ ਜਿੱਤ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਧਰਮਪਤਨੀ ਮੈਡਮ ਪ੍ਰਭਾ ਸਿਧੂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਤਾਬੜਤੋੜ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਉਹ ਅਪਣੇ ਪਤੀ ਲਈ ਲੋਕਾਂ ਤੋਂ ਵੋਟਾਂ ਮੰਗਦੇ ਹੋਏ ਅਪੀਲ ਕਰਦੇ ਹਨ ਕਿ ਇਕ ਵਾਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ। ਅੱਜ ਹਲਕਾ ਅਟਾਰੀ ਪਿੰਡ ਗੋਸਾਬਾਦ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਭਾ ਸਿਧੂ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਸਰਹੱਦੀ ਹਲਕਾ ਅਟਾਰੀ ‘ਚ ਸਕੂਲਾਂ, ਕਾਲਜਾਂ, ਹਸਪਤਾਲਾਂ ਦੀ ਤਰੱਕੀ ਲਈ ਕੋਈ ਕਦਮ ਨਹੀਂ ਚੁੱਕਿਆ ਜਿਸ ਕਾਰਨ ਇਹ ਹਲਕਾ ਪਛੜਾ ਰਹਿ ਗਿਆ ਹੈ

ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਸ ਇਲਾਕੇ ਦਾ ਵਿਕਾਸ ਜੰਗੀ ਪੱਧਰ ਤੇ ਹੋਵੇਗਾ ਇਥੋਂ ਦੇ ਲੋਕਾਂ ਨੂੰ ਉਹ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਜਿਸਦੇ ਉਹ ਹੱਕਦਾਰ ਹਨ। ਇਥੇ ਉਦਯੋਗਾਂ ਨੂੰ ਸਥਾਪਤ ਕਰਨ ਲਈ ਵਿਸ਼ੇਸ਼ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਅਟਾਰੀ ਦੇ ਲੋਕਾਂ ਦੇ ਪਿਆਰ ਸਦਕਾ ‘ਆਪ‘ ਦੀ ਜਿੱਤ ਪੂਰੀ ਤਰ੍ਹਾਂ ਯਕੀਨੀ ਹੈ। ਇਸ ਮੌਕੇ ਰਣਦੀਪ ਕੌਰ, ਪਰਮਿੰਦਰ ਕੌਰ, ਮਨਿੰਦਰ ਕੌਰ ਖਾਲਸਾ, ਰੋਨ ਸਿੰਘ, ਹਰਜੋਤ ਸਿੰਘ, ਸਰਕਲ ਇੰਚਾਰਜ ਬਲਵਿੰਦਰ ਸਿੰਘ ਗੋਮਾਬਾਦ, ਵਾਇਸ ਸਰਕਲ ਇੰਚਾਰਜ ਵਰਿੰਦਰ ਸਿੰਘ ਲਾਡੀ, ਨੰਬਰਦਾਰ ਮੇਜਰ ਸਿੰਘ, ਹਰਮਿੰਦਰ ਸਿੰਘ ਢਿਲੋਂ, ਨਿਸ਼ਾਨ ਸਿੰਘ, ਰਜਿੰਦਰ ਸਿੰਘ ਸੰਧੂ, ਕਸ਼ਮੀਰ ਸਿੰਘ, ਸੁਰਿੰਦਰਪਾਲ ਚੱਢਾ, ਗਜਣ ਸਿੰਘ, ਹਰਪ੍ਰੀਤ ਸਿੰਘ ਸੰਧੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *