ਅੰਮ੍ਰਿਤਸਰਪੰਜਾਬ

ਅਸਲ ਮੁੱਦੇ ਰਾਜਸੀ ਪਾਰਟੀਆਂ ਦੇ ਚੋਣ ਮਨੋਰਥ ‘ਚ ਗਾਇਬ:ਬਾਬਾ ਬਲਬੀਰ ਸਿੰਘ

ਨੌਜਵਾਨੀ ਬੇਰੁਜ਼ਗਾਰੀ ਕਾਰਨ ਪੰਜਾਬ ਛੱਡ ਵਿਦੇਸ਼ਾਂ ਨੂੰ ਭੱਜ ਰਹੀ ਹੈ

ਅੰਮ੍ਰਿਤਸਰ, 16 ਫਰਵਰੀ (ਮਧੂਸਾਰ ਬਿਊਰੋ)-ਨਿਹੰਗ ਸਿੰਘ ਦਲਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬ ਦੀਆਂ ਮੌਜੂਦਾ ਚੋਣਾਂ ਅਤੇ ਪੰਜਾਬ ਦੀ ਆਰਥਿਕ, ਸਮਾਜਿਕ, ਵਿਦਿਅਕ ਅਤੇ ਧਾਰਮਿਕ ਦਿਸ਼ਾ ਤੇ ਫਿਕਰ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਲੜ ਰਹੀਆਂ ਪਾਰਟੀਆਂ ਪੰਜਾਬੀਆਂ ਦੇ ਅਸਲ ਮੁੱਦਿਆਂ ਤੋਂ ਉਕ ਗਈਆਂ ਹਨ ਜੋ ਚੋਣ ਮਨੋਰਥ ਪੱਤਰਾਂ ਵਿਚੋਂ ਗਾਇਬ ਹੈ।

ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ਸਿਆਸੀ ਭਾਈਚਾਰੇ ਨੂੰ ਰਾਸ ਨਹੀਂ ਆ ਰਿਹਾ।ਪੰਜਾਬ ਅੰਦਰ ਬੇਰੁਜ਼ਗਾਰੀ, ਨਸ਼ਾ, ਵਿਦਿਆ, ਇਲਾਕਾਈ ਖੇਤਰ ਤੇ ਪਾਣੀਆਂ ਦੇ ਮਾਮਲੇ ਸੀਤ ਬਕਸੇ ਵਿੱਚ ਬੰਦ ਹੋ ਗਏ ਹਨ।ਪੰਜਾਬ ਨੂੰ ਦਰਪੇਸ਼ ਸੰਗੀਨ ਚੁਣੌਤੀਆਂ ਨੇ ਘੇਰਿਆ ਹੋਇਆ ਹੈ।ਪੰਜਾਬ ਦੀ ਸਮੁੱਚੀ ਨੌਜੁਵਾਨੀ ਬੇਰੁਜ਼ਗਾਰ ਹੋਣ ਕਾਰਨ ਵਿਦੇਸ਼ਾਂ ਵੱਲ ਪੜ੍ਹਾਈ ਬਹਾਨੇ ਨਿਕਲਦੀ ਜਾ ਰਹੀ ਹੈ।ਇਹ ਰੁਝਾਨ ਏਨਾ ਵੱਧ ਗਿਆ ਹੈ ਕਿ ਸੰਨ 2016 ਵਿੱਚ 4.40 ਲੱਖ ਭਾਰਤੀ ਵਿਦਿਆਰਥੀ, 2019 ਵਿੱਚ 7.70 ਲੱਖ ਤੱਕ ਗਿਣਤੀ ਹੋ ਗਈ।ਸਾਲ 2020 ਵਿੱਚ ਇਹ ਕਰੋਨਾ ਕਾਰਨ ਇਹ ਗਿਣਤੀ ਰੁਕ ਗਈ।ਪਰ ਹੁਣ ਮਾਹਿਰਾਂ ਅਨੁਸਾਰ 2024 ਤੱਕ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ 16 ਲੱਖ ਹੋ ਜਾਵੇਗੀ ਅਤੇ 6 ਅਰਬ ਰੁਪਏ ਫੀਸਾਂ ਆਦਿ ਦੇ ਰੂਪ ਵਿੱਚ ਧੰਨ ਰਾਸ਼ੀ ਏਥੋ ਉੱਡ ਜਾਣਗੀ।ਪੰਜਾਬ ਵਿੱਚ ਬੇਰੁਜਗਾਰੀ ਕਾਰਨ ਨੌਜਵਾਨ ਵੇਹਲੇ ਰੂਪ ਵਿੱਚ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਇਸ ਸਬੰਧੀ ਨਾ ਕੇਂਦਰ ਸਰਕਾਰ, ਨਾ ਸੂਬਾ ਸਰਕਾਰ ਅਤੇ ਨਾ ਹੀ ਕੋਈ ਹੋਰ ਸਿਆਸੀ ਪਾਰਟੀਆਂ ਨੇ ਇਸ ਬਾਰੇ ਨਿਗਰ ਉਪਰਾਲੇ ਕੀਤੇ ਹਨ।ਏਹੀ ਕਾਰਨ ਹੈ ਅੱਜ ਵੋਟਾਂ ਵੇਲੇ ਵੋਟਰ ਆਪਣਾ ਭੇਦ ਦੇਣ ਤੋਂ ਕਤਰਾ ਰਹੇ ਹਨ।ਪੰਜਾਬ ਵਿੱਚ ਭਾਸ਼ਾ, ਧਰਮ ਤੇ ਵੱਖ-ਵੱਖ ਸਭਿਆਚਾਰ ਭਾਈਚਾਰਿਆਂ ਦੇ ਲੋਕ ਵੱਸਦੇ ਹਨ ਜਿਸ ਨੂੰ ਬੁਰੀ ਨਜ਼ਰ ਲੱਗਦੀ ਜਾ ਰਹੀ ਹੈ।ਥੋੜੇ ਸਮੇਂ ਵਿੱਚ ਹੀ ਪੰਜਾਬ ਬਿਰਧ ਆਸ਼ਰਮ ਦਾ ਰੂਪ ਧਾਰ ਜਾਵੇਗਾ।

Leave a Reply

Your email address will not be published. Required fields are marked *