ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਕ ਮੀਟਿੰਗ
ਪੈਨਸ਼ਨਰਾਂ ਨੇ ਮੈਨੇਜਮੈਂਟ ਵੱਲੋਂ ਸਮੇਂ ਸਿਰ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੇ ਕੀਤਾ ਤਸੱਲੀ ਦਾ ਪ੍ਰਗਨਟਾਵਾ।
ਪਟਿਆਲਾ (ਮਧੂਸਾਰ ਬਿਊਰੋ) ਅੱਜ : ਪੀ.ਆਰ.ਟੀ.ਸੀ. ਪੈਨਸ਼ਨਰ ਐਸੋਸੀਏਸ਼ਨ ਦੀ ਮਾਸਕ ਮੀਟਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਅਤੇ ਜਨਰਲ ਸਕੱਤਰ ਬਚਨ ਸਿੰਘ ਅਰੋੜਾ ਦੀ ਅਗਵਾਈ ਵਿੱਚ ਬਸ ਸਟੈਂਡ ਪਟਿਆਲਾ ਵਿਖੇ ਹੋਈ। ਜਿਸ ਵਿੱਚ ਸਾਰੇ ਡਿਪੂਆਂ ਦੇ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਪੀ.ਆਰ.ਟੀ.ਸੀ. ਮੈਨੇਜਮੈਂਟ ਵਲੋਂ ਪੈਲਸ਼ਨਰਾਂ ਉਪਰ ਪੇਅ ਕਮਿਸ਼ਨ ਦੀ ਰਿਪੋਰਟ ਸਮੇਂ ਸਿਰ ਲਾਗੂ ਕਰਨ ਦੀ ਸਲਾਘਾ ਕੀਤੀ। ਇਸ ਦੇ ਨਾਲ ਹੀ ਉਹਨਾਂ ਆਸ ਪ੍ਰਗਟ ਕੀਤੀ ਕਿ ਪੈਨਸ਼ਨਰਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਜਿਵੇਂ ਮੈਡੀਕਲ ਬਿੱਲਾਂ ਦਾ ਨਿਪਟਾਰਾ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਦਾ ਰਹਿੰਦਾ ਬਕਾਇਆ ਮੈਨੇਜਮੈਂਟ ਜਲਦੀ ਅਦਾਇਗੀ ਕਰੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਸਪਸ਼ਟ ਕੀਤਾ ਕਿ ਐਸੋਸੀਏਸ਼ਨ ਕਿਸੇ ਵੀ ਸਿਆਸੀ ਪਾਰਟੀ ਦਾ ਵਿੰਗ ਨਹੀਂ। ਐਸੋਸੀਏਸ਼ਨ ਸਿਰਫ ਪੈਨਸ਼ਨਰਾਂ ਦੀਆਂ ਮੰਗਾਂ ਲਈ ਜਥੇਬੰਦ ਕੀਤੀ ਗਈ ਹੈ ਅਤੇ ਇਸ ਗੱਲ ਤੇ ਸਪਸ਼ਟ ਪਹਿਰਾ ਦਿੰਦੀ ਹੈ ਕਿ ਮੰਗਾ ਨੂੰ ਪ੍ਰਾਪਤ ਕਰਨ ਲਈ ਜਥੇਬੰਦੀ ਦੀ ਸਿਰਫ ਸੰਘਰਸ਼ਾ ਤੇ ਟੇਕ ਹੈ। ਉਹਨਾਂ ਸਪਸ਼ਟ ਕੀਤਾ ਕਿ ਪਿਛਲੇ ਸਮੇਂ ਵਿੱਚ ਪੈਨਸ਼ਨ ਐਸੋਸੀਏਸ਼ਨ ਨੇ ਲੰਮੀ ਲੜਾਈ ਲੜ ਕੇ ਜਿੱਥੇ ਪੈਨਸ਼ਨ ਨੂੰ ਰੈਗੂਲਰ ਕਰਵਾਇਆ ਹੈ ਉੱਥੇ ਰਹਿੰਦੇ ਬਕਾਇਆਂ ਦੀ ਵੀ ਪ੍ਰਾਪਤੀ ਕੀਤੀ ਹੈ। ਉਹਨਾਂ ਪੈਨਸ਼ਨਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਕਿਸੇ ਸਿਆਸੀ ਪਾਰਟੀ ਨਾਲ ਲਗਣ ਦੀ ਬਜਾਏ ਸੰਘਰਸ਼ਾ ਤੇ ਟੇਕ ਰੱਖਣ ਲਈ ਕਿਹਾ।
ਜਥੇਬੰਦੀ ਦੇ ਜਨਰਲ ਸਕੱਤਰ ਬਚਨ ਸਿੰਘ ਅਰੋੜਾ ਨੇ ਪੈਨਸ਼ਨਰਾਂ ਦੀ ਏਕਤਾ ਤੇ ਜੋਰ ਦਿੱਤਾ। ਉਹਨਾ ਕਿਹਾ ਕਿ ਐਸੋਸੀਏਸ਼ਨ ਨੇ ਜੋ ਸੰਘਰਸ਼ਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਉਹ ਏਕੇ ਸਦਕਾ ਹੀ ਹੈ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਬਚਿੱਤਰ ਸਿੰਘ ਲੁਧਿਆਣਾ, ਮਦਨ ਮੋਹਨ ਬਰਨਾਲਾ, ਜੋਗਿੰਦਰ ਸਿੰਘ, ਸਿਵ ਕੁਮਾਰ ਪਟਿਆਲਾ, ਸੁਰਜੀਤ ਸਿੰਘ ਵਾਲੀਆ ਸੰਗਰੂਰ, ਸੁਖਜੀਤ ਸਿੰਘ ਬਠਿੰਡਾ, ਤਰਸੇਮ ਸਿੰਘ ਕਪੂਰਥਲਾ, ਹਰਦੇਵ ਸਿੰਘ ਬੁਢਲਾਡਾ, ਸੁਰਮੁੱਖ ਸਿੰਘ ਚੰਡੀਗੜ੍ਹ, ਜਲੌਰ ਸਿੰਘ ਫਰੀਦਕੋਟ ਨੇ ਸੰਬੋਧਨ ਕੀਤਾ। ਮੀਟਿੰਗ ਦੀ ਕਾਮਯਾਬੀ ਵਿੱਚ ਬਖਸ਼ੀਸ ਸਿੰਘ, ਸੋਹਨ ਸਿੰਘ, ਅਮੋਲਕ ਸਿੰਘ, ਪ੍ਰੀਤਮ ਸਿੰਘ, ਬਲਵੰਤ ਸਿੰਘ ਆਦਿ ਨੇ ਭਰਪੂਰ ਯੋਗਦਾਨ ਪਾਇਆ।

