ਪੰਜਾਬਪਟਿਆਲਾ

ਮੰਡੀਗੌਬਿੰਦਗੜ ਦੇ ਵਾਸੀ ਸਾਫ਼ ਸੁਥਰਾ ਪ੍ਰਸ਼ਾਸਨ ਤੇ ਭ੍ਰਿਸ਼ਟਾਚਾਰ ਤੋ ਮੁਕਤ ਹੋਣ ਲਈ ਰਾਜੂ ਖੰਨਾ ਦੇ ਹੱਕ ਵਿੱਚ ਡੱਟੇ।

ਦਲੀਪ ਨਗਰ ਵਿੱਚ ਰਾਜੂ ਖੰਨਾ ਦੇ ਹੱਕ ਵਿੱਚ ਲੋਕਾਂ ਦਾ ਆਇਆ ਜਨ ਸੈਲਾਬ।

ਮੰਡੀਗੌਬਿੰਦਗੜ,18 ਫਰਵਰੀ )ਮਧੂਸਾਰ ਬਿਊਰੋ) ਮੰਡੀਗੌਬਿੰਦਗੜ ਦਾ ਹਰ ਵਾਸੀ ਸਾਫ਼ ਸੁਥਰੇ ਪ੍ਰਸ਼ਾਸਨ ਤੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿੱਚ ਡੱਟ ਚੁੱਕੇ ਹਨ ਕਿਉਂਕਿ ਰਾਜੂ ਖੰਨਾ ਤੋਂ ਸਮੁੱਚੇ ਹਲਕਾ ਵਾਸੀਆਂ ਨੂੰ ਵੱਡੀਆਂ ਆਸਾਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿੱਚ ਦਲੀਪ ਨਗਰ ਮੰਡੀਗੌਬਿੰਦਗੜ ਵਿਖੇ ਸੀਨੀਅਰ ਆਗੂ ਰਾਜਿੰਦਰ ਕੁਮਾਰ ਟੀਟੂ ਤੇ ਯੂਥ ਆਗੂ ਰਾਕੇਸ਼ ਕੁਮਾਰ ਪੱਪੂ ਸੋਫ਼ਤ ਵੱਲੋਂ ਕਰਵਾਈ ਗਈ ਭਰਵੀਂ ਮੀਟਿੰਗ ਸਮੇਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੀਤਾ। ਇਸ ਮੀਟਿੰਗ ਨੂੰ ਨਗਰ ਕੌਂਸਲ ਮੰਡੀਗੌਬਿੰਦਗੜ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਭਾਬਰੀ , ਬਸਪਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ,ਪੀ ਏ ਸੀ ਕਮੇਟੀ ਮੈਂਬਰ ਰਾਜਿੰਦਰ ਕੁਮਾਰ ਟੀਟੂ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਸਾਫ਼ ਸੁਥਰਾ ਪ੍ਰਸ਼ਾਸਨ ਚਾਹੀਦਾ ਹੈ ਤਾ ਰਾਜੂ ਖੰਨਾ ਨੂੰ ਜਿਤਾਉਣਾ ਜ਼ਰੂਰੀ ਹੈ। ਤਾ ਜੋ ਉਹ ਜਿੱਤਣ ਉਪਰੰਤ ਸਾਡੀਆਂ ਆਸਾਂ ਉਮੀਦਾਂ ਤੇ ਖਰਾ ਉੱਤਰ ਸਕੇ। ਦਲੀਪ ਨਗਰ ਵਿੱਚ ਕੀਤੀ ਇਹ ਮੀਟਿੰਗ ਲੋਕਾਂ ਦੇ ਵੱਡੇ ਇਕੱਠ ਕਾਰਨ ਜਨ ਸੈਲਾਬ ਦਾ ਰੂਪ ਧਾਰਨ ਕਰ ਗਈ।

ਰਾਜੂ ਖੰਨਾ ਨੇ ਆਪਣੇ ਸੰਬੋਧਨ ਵਿਚ ਮੰਡੀਗੌਬਿੰਦਗੜ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਤਰੱਕੀ ਤੇ ਖੁਸ਼ਹਾਲੀ ਲਈ ਉਹਨਾਂ ਦਾ ਸਾਥ ਦੇਣ ਤਾ ਜੋ ਜਿਥੇ ਮੰਡੀਗੌਬਿੰਦਗੜ ਦੇ ਪ੍ਰਸ਼ਾਸਨ ਨੂੰ ਹੀ ਨਹੀ ਸਗੋਂ ਸਮੁੱਚੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਉਹ ਨਵੀ ਸਵੇਰ ਲੈ ਕੇ ਆਉਣਗੇ। ਜਿਸ ਲਈ ਸ਼ਹਿਰ ਵਾਸੀਆਂ ਦੇ ਵੱਡੇ ਸਹਿਯੋਗ ਦੀ ਲੋੜ ਹੈ।ਤੇ 20 ਫਰਵਰੀ ਨੂੰ ਸਮੁੱਚੇ ਸ਼ਹਿਰ ਵਾਸੀ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਦੇਣ ਤਾ ਜੋ ਸਮੁੱਚੇ ਹਲਕਾ ਵਾਸੀਆਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਿਆ ਜਾ ਸਕੇ। ਉਹਨਾਂ ਰਾਜਿੰਦਰ ਕੁਮਾਰ ਟੀਟੂ ਤੇ ਰਾਕੇਸ਼ ਕੁਮਾਰ ਪੱਪੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਵੱਡਾ ਇਕੱਠ ਕਰਕੇ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ।ਇਸ ਮੌਕੇ ਤੇ ਸਮੁੱਚੇ ਦਲੀਪ ਨਗਰ ਵਾਸੀਆਂ ਵੱਲੋਂ ਰਾਜੂ ਖੰਨਾ ਨੂੰ ਲੱਡੂਆਂ ਨਾਲ ਤੋਲਦੇ ਹੋਏ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਤੇ ਯੂਥ ਆਗੂ ਰੋਹਿਤ ਕੁਮਾਰ ਰੌਕੀ ਮੰਡੀ, ਹਰਜੀਤ ਸਿੰਘ ਕਲਸੀ, ਜਥੇਦਾਰ ਨਾਜਰ ਸਿੰਘ,ਹਰਪਿੰਦਰ ਸਿੰਘ ਭੂਰਾ, ਜਸਪਾਲ ਸਿੰਘ ਹਰਮਨ ਟਿਵਾਣਾ, ਗੁਰਬਚਨ ਸਿੰਘ ਬੱਲ,ਮਾਧਵ ਜੈਕਾ,ਰਾਮ ਸਿੰਘ, ਹਰਜੀਤ ਸਿੰਘ ਸੋਨੂੰ, ਫੋਰਮੈਨ ਬਲਵੀਰ ਸਿੰਘ ਸਿੱਧੂ,ਬਾਬਾ ਨਿਸ਼ਾਨ ਸਿੰਘ,ਇਕਬਾਲ ਸਿੰਘ ਧੀਮਾਨ, ਯਸ਼ ਵਰਮਾ,ਮਦਨ ਵਰਮਾ,ਬੀਬੀ ਸੁਖਵਿੰਦਰ ਕੌਰ ਸੁੱਖੀ,ਬੀਬੀ ਪੂਨਮ ਗੋਸਾਈ, ਰਣਧੀਰ ਸਿੰਘ ਧੀਰਾ, ਰਣਧੀਰ ਸਿੰਘ ਪੱਪੀ, ਚਰਨਜੀਤ ਸਿੰਘ ਰਾਜੂ, ਚਰਨਜੀਤ ਚੰਨਾ ਮਾਸਟਰ ਸੱਜਣ ਸਿੰਘ,ਦੀਪ ਸਿੰਘ, ਗੁਰਮੇਲ ਸਿੰਘ,ਦਲੇਰ ਸਿੰਘ,ਕਰਨੈਲ ਜੱਜੜ, ਗ਼ੁਲਾਬ ਪਹਿਲਵਾਨ,ਰਿੰਕੂ ਸ਼ਰਮਾ,ਸੁੰਦਰ ਮਾਨ, ਬਨਾਰਸੀ ਦਾਸ,ਵਿੱਕੀ ਡੇਅਰੀ, ਸੁਭਾਸ਼ ਪ੍ਰਧਾਨ, ਗੁਰਦੀਪ ਬਰਵਾਲੀ, ਪ੍ਰਧਾਨ ਮਿੰਦਾ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਲੀਪ ਨਗਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *