ਪੰਜਾਬਪਟਿਆਲਾ

ਅਮਲੋਹ ਸ਼ਹਿਰ ਦਾ ਵਿਕਾਸ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ:- ਰਾਜੂ ਖੰਨਾ।

ਅਮਲੋਹ ਦੇ ਵਾਰਡ ਨੰਬਰ 11,12 ਤੇ 13 ਵਿੱਚ ਹੋਇਆ ਭਰਵੀਆਂ ਮੀਟਿੰਗਾਂ।

ਰੌਕੀ ਅਮਲੋਹ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਲ।

ਅਮਲੋਹ,18 ਫਰਵਰੀ (ਮਧੂਸਾਰ ਬਿਊਰੋ) ਜੋ ਵੀ ਅਮਲੋਹ ਸ਼ਹਿਰ ਦਾ ਵਿਕਾਸ ਹੋਇਆ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ। ਜਦੋਂ ਕਿ ਕਾਂਗਰਸ ਤੋਂ ਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕੰਮ ਵੀ ਸੰਭਾਲੇ ਨਹੀ ਗਏ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੇ ਵਾਰਡ ਨੰਬਰ 11,12 ਤੇ 13 ਵਿੱਚ ਭਰਵੀਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਥੇ ਇਹ ਜ਼ਿਕਰਯੋਗ ਹੈ ਕਿ ਰਾਜੂ ਖੰਨਾ ਦੇ ਹੱਕ ਵਿੱਚ ਹੋਈਆਂ ਇਹ ਮੀਟਿੰਗਾਂ ਜਨ ਸੈਲਾਬ ਹੋ ਨਿੱਬੜਿਆ। ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਅਮਲੋਹ ਸ਼ਹਿਰ ਨੂੰ ਨਵੀ ਦਿੱਖ ਪ੍ਰਦਾਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਜਿਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਸੀਵਰੇਜ ਪਾਇਆ ਗਿਆ।ਉਥੇ ਸ਼ਹਿਰ ਦੀ ਹਰ ਗਲੀ ਨੂੰ ਐਟਰਲਾਕਿੰਗ ਟਾਇਲਾਂ ਲਗਾ ਕਿ ਨਵੀ ਦਿੱਖ ਪ੍ਰਦਾਨ ਕੀਤੀ ਗਈ।ਉਸ ਤੋਂ ਇਲਾਵਾ ਰੌਸਨੀ ਦਾ ਪ੍ਰਬੰਧ ਕਰਨ ਲਈ ਲੱਖਾ ਰੁਪਏ ਦੀ ਲਾਗਤ ਨਾਲ ਐਲ ਈ ਡੀ ਲਾਈਟਾਂ ਲਗਾਈਆਂ ਗਈਆਂ। ਰਾਜੂ ਖੰਨਾ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਉਦੋਂ ਤੋਂ ਹੀ ਸ਼ਹਿਰ ਵਿਕਾਸ ਦੀ ਥਾ ਵਿਨਾਸ਼ ਵੱਲ ਵੱਧਿਆ।

ਕਿਉਂਕਿ ਅਕਾਲੀ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜ ਵੀ ਕਾਂਗਰਸ ਤੋਂ ਸਾਂਭ ਨਹੀ ਹੋਏ। ਤੇ ਜੋ ਕਾਂਗਰਸ ਦੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਭ੍ਰਿਸ਼ਟਾਚਾਰ , ਧੱਕੇਸ਼ਾਹੀ, ਝੂਠੇ ਪਰਚੇ ਕਰਵਾਏ ਗਏ ਹਨ ਉਹਨਾਂ ਤੋਂ ਵੀ ਸ਼ਹਿਰ ਵਾਸੀ ਭਲੀ ਭਾਂਤ ਜਾਣੂ ਹਨ। ਉਹਨਾਂ ਆਮ ਆਦਮੀ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 20ਫਰਵਰੀ ਨੂੰ ਅਪਣੀ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਦੇਣ ਤਾ ਜੋ ਅਮਲੋਹ ਸ਼ਹਿਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਸੋਨੇ ਦੀ ਚਿੜੀ ਬਣਾਇਆ ਜਾ ਸਕੇ। ਇਹਨਾਂ ਮੀਟਿੰਗਾਂ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਕੌਂਸਲਰ ਬਲਤੇਜ ਸਿੰਘ, ਸਾਬਕਾ ਕੌਂਸਲਰ ਸੋਹਣ ਸਿੰਘ, ਐਡਵੋਕੇਟ ਚਰਨਜੀਤ ਗੋਲਡੀ, ਸੀਨੀਅਰ ਆਗੂ ਪਰਮਿੰਦਰ ਸਿੰਘ ਨੀਟਾ ਸੰਧੂ , ਬਸਪਾ ਆਗੂ ਹੰਸਰਾਜ ਅਮਲੋਹ,ਦੀ ਅਗਵਾਈ ਵਿੱਚ ਜਿਥੇ ਸਮੁੱਚੇ ਵਾਰਡ ਵਾਸੀਆਂ ਵੱਲੋਂ ਰਾਜੂ ਖੰਨਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਉਂਥੇ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ।

ਇਸ ਮੌਕੇ ਤੇ ਉੱਘੇ ਸਮਾਜ ਸੇਵਕ ਰੌਕੀ ਅਮਲੋਹ ਵੱਲੋਂ ਵੱਡੀ ਗਿਣਤੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਵੀ ਕੀਤੀ ਗਈ।ਇਸ ਮੌਕੇ ਤੇ ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਬੀਬੀ ਸਤਵਿੰਦਰ ਕੌਰ ਗਿੱਲ, ਇਕਬਾਲ ਸਿੰਘ ਰਾਏ, ਸ਼ਹਿਰੀ ਪ੍ਰਧਾਨ ਯੂਥ ਵਿੰਗ ਪੰਕਜ਼ ਅਰੌੜਾ,ਤੰਨੂੰ ਮਿੱਤਲ,ਰਾਜਨ ਅਰੌੜਾ, ਨਵਦੀਪ ਸਿੰਘ ਟਿਵਾਣਾ, ਕਰਮ ਸਿੰਘ,ਮੰਗੀ ਅਮਲੋਹ,ਅੱਛਰ ਸਿੰਘ ਹਲਵਾਈ, ਕਰਮਜੀਤ ਸਿੰਘ ਕਾਨੂੰਗੋ, ਨਿਰਭੈ ਸਿੰਘ, ਜਗਵਿੰਦਰ ਸਿੰਘ, ਡਾ ਅਰਜੁਨ ਸਿੰਘ,ਅਮਰਜੀਤ ਸਿੰਘ,ਕਰਮ ਸਿੰਘ, ਮਨਦੀਪ ਸਿੰਘ,ਬਿੰਕਰ ਸਿੰਘ,ਗੋਲਡੀ ਅਮਲੋਹ, ਡਾ ਜਸਵੰਤ ਸਿੰਘ, ਗੁਰਦੀਪ ਸਿੰਘ ਮੰਡੋਫਲ,ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ,ਪੰਮੀ ਜਿੰਦਲ, ਜਗਤਾਰ ਸਿੰਘ ਜੱਗਾ,ਆਦੇਸ ਪ੍ਰਤਾਪ ਸੰਧੂ,ਬੱਬੀ ਡੰਗ,ਸਿੰਦਰ ਸਿੰਘ,ਬਹਾਦਰ ਸਿੰਘ,ਬੀਬੀ ਊਸਾ ਪੇਸ਼ੀਆਂ,ਬੀਬੀ ਜਸਪਾਲ ਕੌਰ,ਬੀਬੀ ਲਖਵੀਰ ਕੌਰ, ਸੇਵਾ ਸਿੰਘ,ਬੀਬੀ ਗੁਰਦੀਪ ਕੌਰ , ਚਮਕੌਰ ਸਿੰਘ, ਕੇਵਲ ਖਾ ਧਰਮਗੜ,ਬਲਵੰਤ ਸਿੰਘ ਮਾਨ,ਬੇਅੰਤ ਸਿੰਘ ਸਲਾਣਾ, ਤੋਂ ਇਲਾਵਾ ਵੱਡੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *