ਪੰਜਾਬਪਟਿਆਲਾ

ਹਰਪਾਲ ਜੁਨੇਜਾ ਦੇ ਰੋਡ ਸ਼ੋ ਨੇ ਵਿਰੋਧੀਆਂ ਨੂੰ ਪਾਈਆਂ ਭਾਜੜਾਂ

ਸਰਵੇ ਏਜੰਸੀਆਂ ਦੀਆਂ ਰਿਪੋਰਟਾਂ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਤੋਂ ਫਤਵਾ ਹਰਪਾਲ ਜੁਨੇਜਾ ਦੇ ਹੱਕ ਵਿਚ ਦੇਣ ਦਾ ਦਿੱਤਾ ਸੰਕੇਤ

ਮੈਂ ਪਟਿਆਲਾ ਦੇ ਲੋਕਾ ਦਾ ਸੇਵਾਦਾਰ ਹਾਂ ਫੈਸਲਾ ਲੋਕਾਂ ਦੇ ਹੱਥ ’ਚ : ਹਰਪਾਲ ਜੁਨੇਜਾ

ਪਟਿਆਲਾ, 18 ਫਰਵਰੀ (ਮਧੂਸਾਰ ਬਿਊਰੋ) : ਪਟਿਆਲਾ ਸ਼ਹਿਰੀ ਹਲਕੇ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਪਟਿਆਲਾ ਸ਼ਹਿਰ ’ਚ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਪੈਦਲ ਦੁਪਹਿਆ ਵਾਹਨ ਅਤੇ ਚਾਰ ਪਹਿਆ ਵਾਹਨਾਂ ਰਾਹੀਂ ਭਾਗ ਲਿਆ। ਹਰਪਾਲ ਜੁਨੇਜਾ ਨੇ ਪਹਿਲਾਂ ਸ੍ਰੀ ਕਾਲੀ ਮਾਤਾ ਮੰਦਰ ਅਤੇ ਫਿਰ ਸ਼ੇਰਾਂਵਾਲਾ ਗੇਟ ਵਿਖੇ ਸ਼ਿਵ ਮੰਦਰ ਵਿਖੇ ਭਗਵਾਨ ਦਾ ਆਸ਼ੀਰਵਾਦ ਲੈ ਕੇ ਜਿਵੇਂ ਹੀ ਉਹ ਰੋਡ ਸ਼ੋਅ ਵਾਲੀ ਗੱਡੀ ਵਿਚ ਬੈਠੇ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਘਰ ਦੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ । ਅਹਿਮ ਗੱਲ ਇਹ ਸੀ ਕਿ ਲੋਕਾਂ ਨੇ ਦੁਕਾਨਾਂ ਅਤੇ ਘਰਾਂ ਤੋਂ ਬਾਹਰ ਆ ਕੇ ਹਰਪਾਲ ਜੁਨੇਜਾ ’ਤੇ ਫੁੱਲਾਂ ਦੀ ਵਰਖਾ ਕੀਤੀ। ਕਈ ਥਾਵਾਂ ’ਤੇ ਬਜੁਰਗਾਂ ਨੇ ਇੰਨੀ ਭੀੜ ਵਿਚ ਖੜੇ ਹੋ ਕੇ ਹਰਪਾਲ ਜੁਨੇਜਾ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਰਾਜਨੀਤੀ ਦੇ ਇਸ ਹਨੇਰੇ ਯੁਗ ਵਿਚ ਪਟਿਆਲਾ ਦੇ ਲੋਕਾਂ ਲਈ ਸਿਰਫ਼ ਹਰਪਾਲ ਜੁਨੇਜਾ ਹੀ ਆਸ ਦੀ ਕਿਰਨ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕ ਹਰਪਾਲ ਜੁਨੇਜਾ ਤੋਂ ਦਿਲੋਂ ਆਸ ਲਾ ਕੇ ਬੈਠੇ ਹਨ ਕਿ ਅਜਿਹਾ ਕੋਈ ਆਗੂ ਲੋਕਾਂ ਦੀ ਸੇਵਾ ਲਈ ਆਵੇ ਨਹੀਂ ਤਾਂ ਇਥੇ ਦਲਬਦਲੁਆਂ ਦੀ ਭਰਮਾਰ ਹੈ।

ਇਕ ਬਜੁਰਗ ਨੇ ਤਾਂ ਆ ਕੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਲੋਕ ਆਪਣੀ ਪਾਰਟੀ ਦੇ ਨਹੀਂ ਹੋ ਸਕਦੇ ਉਹ ਲੋਕਾਂ ਦੇ ਕੀ ਹੋਣਗੇ? ਭੀੜ ਵਿਚ ਖੜੇ ਬਜੁਰਗ ਸਰਦਾਰ ਹਰਬਖਸ਼ ਸਿੰਘ ਨੇਤਾ ਆਪਣੀ ਜੇਬ ਵਿਚੋਂ ਇਕ 50 ਦਾ ਨੋਟ ਕੱਢ ਕੇ ਹਰਪਾਲ ਜੁਨੇਜਾ ਨੂੰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿਚੋਂ ਇਸ ਦਲਬਦਲੁਆਂ ਦੀ ਰਾਜਨੀਤੀ ਤੋਂ ਛੁਟਕਾਰਾ ਦਿਵਾਉਣ ਲਈ ਵਿੱਢੇ ਗਏ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਰੱਖਿਆ ਸੀ ਅਤੇ ਮੈਨੂੰ ਸਮੁੱਚੇ ਉਮੀਦਵਾਰਾਂ ਵਿਚੋਂ ਇਕ ਤੂੰ ਹੀ ਅਜਿਹਾ ਦਿਖਾਈ ਦੇ ਰਿਹਾ ਹੈ ਜੋ ਇਸ ਸਮੇਂ ਪਟਿਆਲਾ ਜੋ ਕਿ ਦਿਸ਼ਾਹੀਨ ਰਾਜਨੀਤੀ ਦਾ ਸ਼ਿਕਾਰ ਹੋ ਚੁੱਕਾ ਹੈ, ਉਸ ਨੂੰ ਕੋਈ ਰਾਹ ਦਿਖਾ ਸਕਦਾ ਹੈ। ਇਕ ਬਜਾਰ ਵਿਚ ਵਿਸ਼ੇਸ਼ ਤੌਰ ’ਤੇ ਰੇਹੜੀ ਵਾਲਿਆਂ ਅਤੇ ਰਿਕਸ਼ੇ ਵਾਲਿਆਂ ਨੇ ਇਕੱਠ ਕੀਤਾ ਹੋਇਆ ਸੀ ਅਤੇ ਉਨ੍ਹਾਂ ਕਿਹਾ ਕਿ ਅਸਲ ਲੋਕਾਂ ਦਾ ਲੀਡਰ ਇਹ ਆ ਗਿਆ ਹੈ। ਕਈ ਲੋਕ ਉਰੇ ਆਮ ਆਦਮੀ ਪਾਰਟੀ ਦਾ ਮੁਖੌਟਾ ਪਾ ਕੇ ਖੁਦ ਅਰਬਪਤੀ ਹਨ ਅਤੇ ਲੋਕਾਂ ਨੂੰ ਆਮ ਆਦਮੀ ਕਹਿ ਕੇ ਭੁਲੇਖੇ ’ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਰੇਹੜੀ ਚਾਲਕ ਦੀਨ ਦਿਆਲ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਪਟਿਆਲਾ ਦੇ ਲੋਕ ਜਾਣਦੇ ਹਨ ਕਿ ਅਸਲ ਆਮ ਆਦਮੀ ਕੌਣ ਹੈ। ਟਾਂਗੇ ਤੋਂ ਸ਼ੁਰੂ ਹੋ ਕੇ 500 ਟਰਾਲਿਆਂ ਦੇ ਮਾਲਕ ਲੋਕਾਂ ਦੇ ਸਿਰ ’ਤੇ ਸ਼ਿਪ ਖਰੀਦਣ ਵਾਲੇ ਇੰਡਲੈਂਡ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਪ੍ਰਾਪਰਟੀਆਂ ਖਰੀਦਣ ਵਾਲੇ। ਲੋਕਾਂ ਨੂੰ ਜਦੋਂ ਲੋੜ ਪਵੇ ਤਾਂ ਉਨ੍ਹਾਂ ਲੋਕਾਂ ਤੋਂ ਮੂੰਹ ਫੇਰਨ ਵਾਲੇ ਕੌਣ ਹਨ, ਜਿਹੜੇ ਮੁਖੌਟੇ ਪਾ ਕੇ ਲੋਕਾਂ ਨੂੰ ਗੰੁਮਰਾਹ ਕਰਨ ਲਈ ਆ ਗਏ ਹਨ।

ਇਸ ਮੌਕੇ ਹਰਪਾਲ ਜੁਨੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਕੈ. ਅਮਰਿੰਦਰ ਸਿੰਘ, ਅਜੀਤਪਾਲ ਸਿੰਘ ਕੋਹਲੀ, ਵਿਸ਼ਨੂੰ ਸ਼ਰਮਾ ਤੋਂ ਪੁੱਛਣ ਕੀ ਜਦੋਂ ਪਟਿਆਲਾ ਦੇ ਲੋਕਾਂ ਨੂੰ ਲੋੜ ਸੀ ਤਾਂ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜੇ ਬੰਦ ਕਰ ਲਏ ਸਨ ਅਤੇ ਅੱਜ ਇਹ ਕਿਸ ਮੂੰਹ ਨਾਲ ਵੋਟ ਮੰਗਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੈ. ਅਮਰਿੰਦਰ ਸਿੰਘ ਹੋਵੇ, ਵਿਸ਼ਨੂੰ ਸ਼ਰਮਾ ਹੋਵੇ ਜਾਂ ਅਜੀਤਪਾਲ ਸਿੰਘ ਕੋਹਲੀ 2 ਸਾਲ ਤੱਕ ਚਲੇ ਕੋਰੋਨਾ ਕਾਲ ਦੌਰਾਨ ਆਪਣੀਆਂ 2 ਤਸਵੀਰਾਂ ਸਬੂਤ ਦੇ ਵਜੋਂ ਦਿਖਾ ਦੇਣ ਤਾਂ ਉਹ ਮੰਨ ਜਾਣਗੇ ਕੀ ਉਨ੍ਹਾਂ ਨੂੰ ਵੋਟ ਮੰਗਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਹੜੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਦੀਆਂ ਟਾਹਰਾਂ ਮਾਰ ਰਹੇ ਹਨ ਉਹ ਤਾਂ ਆਪਣਾ ਚੋਣ ਮੈਨੀਫੈਸਟੋ ਤੱਕ ਜਾਰੀ ਨਹੀਂ ਕਰ ਸਕੇ ਤਾਂ ਫਿਰ ਲੋਕ ਅਜਿਹੀਆਂ ਪਾਰਟੀਆਂ ਤੇ ਕੀ ਵਿਸ਼ਵਾਸ ਕਰਨਗੇ। ਰਹੀ ਗੱਲ ਕੈ. ਅਮਰਿੰਦਰ ਸਿੰਘ ਦੀ ਉਨ੍ਹਾਂ ਨੂੰ ਤਾਂ ਪਟਿਆਲਾ ਦੇ ਲੋਕ ਉਂਝ ਹੀ ਨਕਾਰ ਚੁੱਕੇ ਹਨ।

Leave a Reply

Your email address will not be published. Required fields are marked *