ਭਾਵੇਂ ਚੋਣ ਪ੍ਰਕਿਰਿਆ ਦਾ ਕੰਮ ਖ਼ਤਮ ਹੋ ਚੁੱਕਾ ਹੈ,ਪਰ ਰਾਜੂ ਖੰਨਾ ਦਾ ਸਤਿਕਾਰ ਹਲਕੇ ਦੇ ਲੋਕ ਅੱਜ ਵੀ ਕਰਦੇ ਦਿਖਾਈ ਦਿੱਤੇ।
ਹਲਕੇ ਦੇ ਲੋਕਾਂ ਤੋਂ ਮਿਲਿਆ ਸਤਿਕਾਰ ਮੇਰੇ ਲਈ ਅਹਿਮ ਸੁਗ਼ਾਤ :– ਰਾਜੂ ਖੰਨਾ।

ਵੋਟਾਂ ਦਾ ਕੰਮ ਭਾਵੇ ਕੱਲ ਸ਼ਾਮੀ ਸਮਾਪਤ ਹੋ ਗਿਆ। ਪਰ ਹਲਕੇ ਦੇ ਹਰ ਵਰਗ ਵੱਲੋਂ ਮਾਣ ਸਤਿਕਾਰ ਜਾਰੀ।

ਅਮਲੋਹ,21ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਵੇਂ ਵੋਟਾਂ ਪਾਉਣ ਦਾ ਕੰਮ ਕੱਲ ਸਾਮੀ 6 ਵਜੇ ਸਮਾਪਤ ਹੋ ਚੁੱਕਾਂ ਹੈ।ਪਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਮਾਣ ਸਤਿਕਾਰ ਅੱਜ ਵੀ ਵੱਡੀ ਗਿਣਤੀ ਹਲਕੇ ਦੇ ਲੋਕ ਕਰਦੇ ਦਿਖਾਈ ਦਿੱਤੇ।ਚੋਣ ਪ੍ਰਕਿਰਿਆ ਖਤਮ ਹੁੰਦੇ ਹੀ ਅਕਾਲੀ ਬਸਪਾ ਵਰਕਰ ਤੇ ਆਗੂਆਂ ਵੱਲੋਂ ਮੰਡੀਗੌਬਿੰਦਗੜ, ਅਮਲੋਹ ਤੇ ਵੱਖ ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਇਕੱਠੇ ਹੋ ਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਹੀ ਨਹੀ ਕੀਤਾਂ ਸਗੋਂ ਵੱਡੀ ਜਿੱਤ ਲਈ ਗੱਠਜੋੜ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ। ਰਾਜੂ ਖੰਨਾ ਨੂੰ ਸੰਗਤਪੁਰਾ ਮੁਹੱਲਾ, ਇਕਬਾਲ ਨਗਰ, ਸ਼ਾਸਤਰੀ ਨਗਰ,ਗੁਰੂ ਕੀ ਨਗਰੀ,ਰਾਮ ਨਗਰ,ਪ੍ਰੇਮ ਨਗਰ,ਦਲੀਪ ਨਗਰ, ਸ਼ਾਂਤੀ ਨਗਰ ਮੰਡੀਗੌਬਿੰਦਗੜ ਵਿੱਚ ਜਿਥੇ ਸਮੱਰਥਕਾਂ ਵੱਲੋਂ ਮਾਣ ਸਤਿਕਾਰ ਦਿੱਤਾ ਗਿਆ। ਉਥੇ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੇ ਹਲਕੇ ਦੇ ਪਿੰਡਾਂ ਵਿੱਚ ਰਾਜੂ ਖੰਨਾ ਨੂੰ ਲੈਕੇ ਵਰਕਰਾਂ ਤੇ ਆਗੂਆਂ ਵਿੱਚ ਵਧੇਰੇ ਉਤਸ਼ਾਹ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ। ਰਾਜੂ ਖੰਨਾ ਨੇ ਮੰਡੀਗੌਬਿੰਦਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਹਰ ਵਰਗ ਵੱਲੋਂ ਦਿੱਤਾ ਗਿਆ ਮਾਣ ਸਤਿਕਾਰ ਮੇਰੇ ਲਈ ਅਹਿਮ ਸੁਗ਼ਾਤ ਹੈ।
ਕਿਉਂਕਿ ਜੋ ਉਤਸ਼ਾਹ ਤੇ ਜਜ਼ਬਾ ਮੇਰੀ ਚੋਣ ਵਿੱਚ ਹਲਕੇ ਦੇ ਲੋਕਾਂ ਵੱਲੋਂ ਦਿਖਾਇਆ ਗਿਆ ਹੈ।ਉਹ ਮੇਰੇ ਦਿਲ ਤੇ ਗਹਿਰੀ ਛਾਪ ਛੱਡਦਾ ਹੋਇਆ ਪ੍ਰਮਾਣਿਤ ਹੋਇਆ। ਰਾਜੂ ਖੰਨਾ ਨੇ ਕਿਹਾ ਕਿ ਉਹ ਹਲਕੇ ਦੇ ਹਰ ਵਰਗ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਲੋਕਾਂ ਜਿਥੇ ਪਿਛਲੇ 15 ਸਾਲਾਂ ਤੋ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਂਥੇ ਆਉਣ ਵਾਲੇ ਸਮੇਂ ਵਿੱਚ ਵੀ ਜੋ ਉਮੀਦਾਂ ਹਲਕਾ ਵਾਸੀਆਂ ਨੇ ਮੇਰੇ ਤੇ ਰੱਖਿਆਂ ਹਨ।ਉਹ ਉਹਨਾਂ ਉਮੀਦਾਂ ਨੂੰ ਪ੍ਰਵਾਨ ਚੜਾਉਦੇ ਹੋਏ ਖਰਾ ਉਤਰਨਗੇ। ਉਹਨਾਂ ਅੱਜ ਵੱਖ ਵੱਖ ਵਰਗਾਂ ਵੱਲੋਂ ਦਿੱਤੇ ਮਾਣ ਸਤਿਕਾਰ ਲਈ ਸਮੁੱਚੇ ਹਲਕਾ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਭਾਬਰੀ, ਸੀਨੀਅਰ ਆਗੂ ਰਾਜਿੰਦਰ ਕੁਮਾਰ ਟੀਟੂ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ,ਬਸਪਾ ਆਗੂ ਕੁਲਵੰਤ ਸਿੰਘ ਮਹਿਤੋ, ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ, ਜਗਜੀਵਨ ਸਿੰਘ ਊੱਭੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਕੋਸਲ ਮਿਸ਼ਰਾ,ਰਣਧੀਰ ਸਿੰਘ ਪੱਪੀ,ਬੀਬੀ ਪੂਨਮ ਗੋਸਾਈ, ਕੌਸਲਰ ਰਾਧਿਕਾ ਵਰਮਾ,ਜਗਦੀਸ਼ ਨੀਲਾ, ਸਾਬਕਾ ਕੌਂਸਲਰ ਕਮਲਜੀਤ ਕੌਰ ਭਾਂਬਰੀ, ਬੀਬੀ ਸੁਖਵਿੰਦਰ ਕੌਰ ਸੁੱਖੀ, ਰਣਧੀਰ ਸਿੰਘ ਧੀਰਾ, ਜਸਵਿੰਦਰ ਸਿੰਘ ਛੋਟਾ, ਮਾਧਵ ਜੈਕਾ,ਹਰਚੰਦ ਸਿੰਘ ਨਸਰਾਲੀ,ਬਿਕਰਮ ਸਿੰਘ ਬੀਕਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਬਾਬਾ ਨਿਸ਼ਾਨ ਸਿੰਘ,ਫੋਰਮੈਨ ਬਲਵੀਰ ਸਿੰਘ ਸਿੱਧੂ,ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ,ਵਿਨੋਦ ਕੁਮਾਰ ਗੁੱਜਰ, ਪ੍ਰਧਾਨ ਦਰਸਨ ਸਿੰਘ ਨਸਰਾਲੀ, ਜਥੇਦਾਰ ਨਾਜ਼ਰ ਸਿੰਘ, ਬੀਬੀ ਪਿੰਕੀ ਰਾਣੀ,ਸੁਨੀਲ ਬਰਾੜ,ਜਸਪ੍ਰੀਤ ਸਿੰਘ ਜੱਸੀ,ਹਰਪਾਲ ਸਿੰਘ,ਰਾਮ ਸਿੰਘ, ਗੁਰਪ੍ਰੀਤ ਸਿੰਘ ਨੋਨੀ, ਚਰਨਜੀਤ ਸਿੰਘ ਚੰਨਾ, ਹਰਪਿੰਦਰ ਸਿੰਘ ਭੂਰਾ, ਹਰਜੀਤ ਸਿੰਘ ਸੋਨੂੰ,ਜਗਦੇਵ ਸਿੰਘ,ਰੌਸਨ ਸਿੰਘ, ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਹੈਬਤਪੁਰ,ਯੂਥ ਆਗੂ ਬੰਟੀ ਜੱਸੜਾ, ਇਕਬਾਲ ਸਿੰਘ ਧੀਮਾਨ, ਰਾਕੇਸ਼ ਪੱਪੂ, ਧਰਮਿੰਦਰ ਸਿੰਘ ਸੋਨੂੰ,ਹਰਪਾਲ ਸਿੰਘ ਮੰਗੋ, ਭੁਪਿੰਦਰ ਸਿੰਘ ਮਿੰਟੂ,ਜਗਰੂਪ ਸਿੰਘ ਜੱਸੜਾ,ਨਸ਼ੀਬ ਸਿੰਘ ਸੀਬਾ, ਗੁਰਬਖਸ਼ ਸਿੰਘ, ਸੰਦੀਪ ਸਿੰਘ,ਨਿਰਮਲ ਸਿੰਘ ਨਿੰਮਾ,ਬੀਬੀ ਰੁਪਿੰਦਰ ਕੌਰ,ਕੌਸਲਰ ਸੋਮਨਾਥ ਅਜਨਾਲੀ,ਕਮਲ ਵੜੈਚ,ਗੋਰਾ ਅਜਨਾਲੀ,ਗੁਰਮਨ ਢੀਂਡਸਾ, ਬੀਬੀ ਅੰਗਰੇਜ਼ ਕੌਰ,ਰਾਜਿੰਦਰ ਸਿੰਘ ਨਸਰਾਲੀ,ਯਸ ਵਰਮਾ,ਰਾਜੀਵ ਸਿੰਗਲਾ, ਸੁਭਾਸ਼ ਵਰਮਾ, ਗੁਰਜੀਤ ਸਿੰਘ ਕੋਟਲਾ,ਬਲਜੀਤ ਸਿੰਘ ਸੰਗਤਪੁਰਾ, ਬਲਵੀਰ ਸਿੰਘ ਬੀਰੀ,ਅਮਨ ਸਿੰਘ ਲਾਡਪੁਰ,ਬੀਬੀ ਊਸ਼ਾ ਸਿੰਘ, ਲਖਵਿੰਦਰ ਸਿੰਘ ਲੱਖੀ, ਗੁਰਜੀਤ ਸਿੰਘ ਮੰਗਾ, ਰਾਮੇਸ਼ ਕੁਮਾਰ, ਸਹਿਜਪ੍ਰੀਤ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜ਼ਰ ਸਨ।

