ਪਟਿਆਲਾ

ਪੰਜਾਬੀ ਵਿਭਾਗ ਵੱਲੋਂ ਪੰਜਾਬੀ ਨਾਵਲ ਬਾਰੇ ਸੈਮੀਨਾਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਯੂ.ਜੀ.ਸੀ ਦੀ ਸੈਪ ਸਕੀਮ ਅਧੀਨ 2 ਅਤੇ 3 ਮਾਰਚ ਨੂੰ ‘ਪੰਜਾਬੀ ਨਾਵਲ: ਨਾਰੀ, ਦਲਿਤ ਅਤੇ ਪਰਵਾਸ’ ਦੇ ਸੰਦਰਭ ਵਿਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਦਾ ਮੁੱਖ-ਭਾਸ਼ਣ ਪ੍ਰਸਿੱਧ ਨਾਵਲ ਆਲੋਚਕ ਅਤੇ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਡਾ. ਮਹਿਲ ਸਿੰਘ ਦੇਣਗੇ। ਉਦਘਾਟਨੀ ਬੈਠਕ ਵਿਚ ਪੰਜਾਬੀ ਗਲਪ ਨੂੰ ਆਧਾਰ ਬਣਾ ਕੇ ਮਿਆਰੀ ਫ਼ਿਲਮਾਂ ਬਣਾਉਣ ਵਾਲੇ ਗੁਰਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਇਸ ਦੀ ਪ੍ਰਧਾਨਗੀ ਪ੍ਰੋਫ਼ੈਸਰ ਵਾਈਸ ਚਾਂਸਲਰ ਅਰਵਿੰਦ ਕਰਨਗੇ।

ਸੈਮੀਨਾਰ ਦੌਰਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਹੱਥ-ਲਿਖਤ ਖਰੜਿਆਂ, ਪ੍ਰਕਾਸ਼ਿਤ ਸਮੱਗਰੀ ਅਤੇ ਤਸਵੀਰਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ | ਸੈਮੀਨਾਰ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਗੁਰਵਿੰਦਰ ਸਿੰਘ ਦੁਆਰਾ ਨਿਰਦੇਸ਼ਤ ਫ਼ਿਲਮ ‘ਅੱਧ ਚਾਨਣੀ ਰਾਤ’ ਦਿਖਾਈ ਜਾਵੇਗੀ। ਇਹ ਫ਼ਿਲਮ ਗੁਰਦਿਆਲ ਸਿੰਘ ਦੇ ਇਸੇ ਨਾਂ ਦੇ ਨਾਵਲ ਤੋਂ ਪ੍ਰੇਰਿਤ ਹੈ। ਉਦਘਾਟਨੀ ਅਤੇ ਵਿਦਾਇਗੀ ਬੈਠਕ ਤੋਂ ਇਲਾਵਾ ਸੱਤ ਅਕਾਦਮਿਕ ਬੈਠਕਾਂ ਵਿਚ ਸੰਜੋਏ ਇਸ ਸੈਮੀਨਾਰ ਵਿਚ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਤੋਂ ਵਿਦਵਾਨ ਅਤੇ ਲੇਖਕ ਸ਼ਮੂਲੀਅਤ ਕਰਨਗੇ।

Leave a Reply

Your email address will not be published. Required fields are marked *