ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਰੂਸ ਨੇ ਯੂਕਰੇਨ ਦੇ ਪ੍ਰਮਾਣੂ ਪਲਾਂਟ ’ਤੇ ਦਾਗੇ ਗੋਲੇ, ਕੀਤਾ ਕਬਜ਼ਾ !

ਕੀਵ 4 ਮਾਰਚ (ਮਧੂਸਾਰ ਬਿਊਰੋ) ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਏਜੰਸੀ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਨੇ ਯੂਕ੍ਰੇਨ ਦੇ ਇਕ ਪ੍ਰਮਾਣੂ ਪਲਾਂਟ ਨੂੰ ਨਿਸ਼ਾਨਾ ਬਣਾ ਕੇ ਜੋ ਗੋਲੇ ਦਾਗੇ ਸਨ, ਉਹ ਪਲਾਂਟ ’ਚ ਬਣੇ ਪ੍ਰਸ਼ਾਸਨਿਕ ਸਿਖਲਾਈ ਕੇਂਦਰੀ ਨਾਲ ਟਕਰਾਏ ਸਨ। ਪਹਿਲਾਂ ਇਸ ਗੱਲ ਨੂੰ ਲੈ ਕੇ ਵੱਖ-ਵੱਖ ਖਬਰਾਂ ਆ ਰਹੀਆਂ ਸਨ ਕਿ ਹਮਲੇ ਨਾਲ ਲੱਗੀ ਅੱਗ ਨਾਲ ਪਲਾਂਟ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੋਇਆ ਹੈ।

ਪ੍ਰਮਾਣੂ ਪਲਾਂਟ ਦੇ ਬੁਲਾਰੇ ਐਂਡ੍ਰੀ ਤੁਜ ਨੇ ਯੂਕ੍ਰੇਨੀਅਨਟ ਟੀ.ਵੀ. ਨੂੰ ਦੱਸਿਆ ਕਿ ਗੋਲੇ ਸਿੱਧੇ ਪਲਾਂਟ ’ਤੇ ਡਿੱਗੇ ਜਿਸ ਨਾਲ ਉਥੇ ਮੌਜੂਦਾ ਇਕ ਤਬਾਹ ਰਿਐਕਟਰ ਅਤੇ ਪ੍ਰਸ਼ਾਸਨਿਕ ਸਿਖਲਾਈ ਕੇਂਦਰ ਦੀ ਇਮਾਰਤ ਨੂੰ ਅੱਗ ਲੱਗ ਗਈ। ਉਥੇ, ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਡਾਇਰੈਕਟਰ-ਜਨਰਲ ਰਾਫੇਲ ਮਾਰੀਆਨੋ ਗ੍ਰਾਸੀ ਨੇ ਦੱਸਿਆ ਹਮਲੇ ਦੀ ਸ਼ਿਕਾਰ ਇਮਾਰਤ ਇਕ ਸਿਖਲਾਈ ਕੇਂਦਰ ਸੀ ਨਾ ਕਿ ਰਿਐਕਟਰ ਦਾ ਹਿੱਸਾ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਲਾਂਟ ਹੁਣ ਵੀ ਯੂਕ੍ਰੇਨ ਦੇ ਕੰਟਰੋਲ ’ਚ ਹੈ। ਗ੍ਰਾਸੀ ਨੇ ਕਿਹਾ ਕਿ ਸਾਡੀ ਸਮਝ ਨਾਲ ਗੋਲੇ ਰੂਸੀ ਬਲਾਂ ਵੱਲੋਂ ਦਾਗੇ ਜਾ ਰਹੇ ਹਨ। ਇਹ ਕਿਸ ਤਰ੍ਹਾਂ ਦੇ ਗੋਲੇ ਹਨ, ਫਿਲਹਾਲ ਇਸ ਦੀ ਜਾਣਕਾਰੀ ਸਾਡੇ ਕੋਲ ਨਹੀਂ ਹੈ। ਆਈ.ਏ.ਈ.ਏ. ਮੁਖੀ ਮੁਤਾਬਕ ਹਮਲੇ ਦੇ ਚੱਲਦੇ ਜਾਪੋਰੀਜਿੱਆ ਪ੍ਰਮਾਣੂ ਪਲਾਂਟ ਤੋਂ ਰੇਡੀਏਸ਼ਨ ਫੈਲਣ ਦੀ ਕੋਈ ਸੂਚਨਾ ਨਹੀਂ ਹੈ ਅਤੇ ਅੱਗ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਲਗਣ ਕਾਰਨ ਮੌਕੇ ’ਤੇ ਮੌਜੂਦ ਦੋ ਲੋਕ ਜਖਮੀ ਹੋ ਗਏ।

Leave a Reply

Your email address will not be published. Required fields are marked *