ਡਾ. ਕਮਲ ਗੁਪਤਾ ਨੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਦੇ ਰਨਵੇ ਪਰਿਸਰ ਦਾ ਕੀਤਾ ਨਿਰੀਖਣ
ਚੰਡੀਗੜ੍ਹ, 9 ਮਾਰਚ (ਮਧੂਸਾਰ ਬਿਊਰੋ)- ਹਰਿਆਣਾ ਦੇ ਸ਼ਹਿਰੀ ਸਥਾਨਕ ਨਿਗਮ ਮੰਤਰੀ ਡਾ. ਕਮਲ ਗੁਪਤਾ ਨੇ ਅੱਜ ਹਿਸਾਰ ਦੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਦੇ ਰਨਵੇ ਪਰਿਸਰ ਦਾ ਨਿਰੀਖਣ ਕੀਤਾ ਅਤੇ ਰਨਵੇ ਪੈਡ ਕੰਕ੍ਰੀਟ ਦੀ ਫਾਈਨਲ ਲੇਅਰ ਦੇ ਕਾਰਜ ਦੀ ਸ਼ੁਰੂਆਤ ਕੀਤੀ। ਨਿਰੀਖਣ ਦੇ ਬਾਅਦ ਸ਼ਹਿਰੀ ਸਥਾਨਕ ਨਿਗਮ ਮੰਤਰੀ ਨੇ ਕਿਹਾ ਕਿ ਰਨਵੇ ਦੇ ਦੂਜੇ ਪੜਾਅ ਦਾ ਕਾਰਜ ਪ੍ਰਗਤੀ ‘ਤੇ ਹੈ। ਕੰਕ੍ਰੀਟ ਦੀ ਫਾਈਨਲ ਲੇਅਰ 340 ਐਮਅੇਸ ਮੋਦੀ ਬਣਾਈ ਜਾਵੇਗੀ। ਇਸ ਤੋਂ ਇਲਾਵਾ, ਚਾਰਦੀਵਾਰੀ ਦੇ ਨਿਰਮਾਣ ਕਾਰਜ ਦੀ ਮੰਜੂਰੀ ਪ੍ਰਾਪਤ ਹੋ ਚੁੱਕੀ ਹੈ ਜਿਸ ‘ਤੇ 17.86 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।
ਉਨ੍ਹਾ ਨੇ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਨੂੰ ਚਾਰਦੀਵਾਰੀ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਡਾ. ਗੁਪਤਾ ਨੇ ਕਿਹਾ ਕਿ ਹਿਸਾਰ ਵਿਚ ਹਵਾਈ ਅੱਡੇ ਬਨਣ ਨਾਲ ਵਿਕਾਸ ਦੇ ਨਵੇਂ ਦਰਵਾਜੇ ਖੁਲਣ ਦੇ ਨਾਲ-ਨਾਲ ਨੌਜੁਆਨਾਂ ਨੂੰ ਰੁਜਗਾਰ ਦੇ ਵੀ ਨਵੇਂ ਮੌਕੇ ਮਿਲਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੂਜੇ ਪੜਾਅ ਦੇ ਤਹਿਤ ਕੀਤੇ ਜਾਣ ਵਾਲੇ ਕੰਮਾਂ ਨੂੰ ਨਿਰਧਾਰਿਤ ਸਮੇਂਸੀ੍ਰਮਾ ਵਿਚ ਪੂਰੇ ਕਰਨ ਦੇ ਵੀ ਨਿਰਦੇਸ਼ ਦਿੱਤੇ।

