ਐਫਡੀ ਦੀ ਟੀਮ ਨੇ ਕਰਨਾਲ ਦੇ ਇੰਦਰੀ ਵਿਚ ਬਿਨ੍ਹਾ ਦਵਾਈ ਪਰਚੀ ਤੇ ਬਿੱਲ ਦੇ ਦਵਾਈਆਂ ਦੀ ਵਿਕਰੀ ਦੇ ਸਬੰਧ ਵਿਚ ਇਕ ਕੈਮਿਸਟ ਦੁਕਾਨ ਨੂੰ ਕੀਤਾ ਸੀਲ – ਸਿਹਤ ਮੰਤਰੀ
ਚੰਡੀਗੜ੍ਹ, 9 ਮਾਰਚ (ਮਧੂਸਾਰ ਬਿਊਰੋ)- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਖੁਰਾਕ ਅਤੇ ਔਸ਼ਧ ਪ੍ਰਸਾਸ਼ਨ ਵਿਭਾਗ ਦੀ ਟੀਮ ਨੇ ਕਰਨਾਲ ਦੇ ਇੰਦਰੀ ਵਿਚ ਬਿਨ੍ਹਾ ਦਵਾਈ ਦੀ ਪਰਚੀ ਤੇ ਬਿੱਲ ਦੇ ਦਵਾਈਆਂ ਦੀ ਵਿਕਰੀ ਦੇ ਸਬੰਧ ਵਿਚ ਇਕ ਕੈਮਿਸਟ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਹਿਸਾਰ ਜੋਨ ਦੀ ਇਕ ਖੁਦਰਾ ਵਿਕਰੀ ਡਰੱਗ ਲਾਇਸੇਂਸ ਨੂੰ ਕੈਂਸਿਲ ਅਤੇ ਦੋ ਖੁਦਰਾ ਵਿਕਰੀ ਡਰੱਗ ਲਾਇਸੈਂਸ ਤੇ ਇਕ ਥੋਕ ਵਿਕਰੀ ਡਰੱਗ ਲਾਇਸੈਂਸ ਦਾ ਸਸਪੈਂਸ਼ਨ, ਸਿਰਸਾ ਜੋਨ ਦੀ 3 ਖੁਦਰਾ ਵਿਕਰੀ ਡਰੱਗ ਲਾਇਸੈਂਸ ਅਤੇ ਫਰੀਦਾਬਾਦ ਵਿਚ 4 ਖੁਦਰਾ ਵਿਕਰੀ ਡਰੱਗ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਖੁਰਾਕ ਅਤੇ ਔਸ਼ਧ ਪ੍ਰਸਾਸ਼ਨ ਵਿਭਾਗ ਦੇ ਇਥ ਬੁਲਾਰੇ ਨੇ ਦਸਿਆ ਕਿ ਕਰਨਾਲ ਦੇ ਇੰਦਰੀ ਵਿਚ ਸਿਵਲ ਹਸਪਤਾਲ ਦੇ ਨੇੜੇ ਮੈਸਰਜ ਰਾਜੇਸ਼ ਮੈਡੀਕਲ ਹਾਲ ਨੂੰ ਬਿਨ੍ਹਾ ਕੈਸ਼ ਮੈਮੋ ਅਤੇ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੇ ਬਿਨ੍ਹਾ ਦਵਾਈਆਂ ਦੀ ਵਿਕਰੀ ਦੇ ਸਬੰਧ ਵਿਚ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਦੁਕਾਨ ਭਵਿੱਖ ਵਿਚ ਇਸ ਤਰ੍ਹਾ ਬਿਨ੍ਹਾ ਕੈਸ਼ ਮੌਮੋ ਅਤੇ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੇ ਬਿਨ੍ਹਾ ਦਵਾਈਆਂ ਦੀ ਵਿਕਰੀ ਨਾ ਕਰ ਸਕੇ।
ਉਨ੍ਹਾਂ ਨੇ ਦਸਿਆ ਕਿ ਹਿਸਾਰ ਜੋਨ ਦੇ ਤਹਿਤ ਭਿਵਾਨੀ ਵਿਚ ਪੀਟੀਐਮ ਕਾਲੋਨੀ ਦੀ ਮੇਜਸਰਜ ਦਾਦੂ ਦਿਆਲ ਮੈਡੀਕਲ ਹਾਲ ਦੇ ਖੁਦਰਾ ਵਿਕਰੀ ਡਰੱਗ ਲਾਇਸੈਂਸ ਨੂੰ ਕੈਂਸਿਲ ਕਰ ਦਿੱਤਾ ਗਿਆ ਹੈ। ਇਸੀ ਤਰ੍ਹਾ ਹਿਸਾਰ ਜੋਨ ਦੇ ਤਹਿਤ ਕਾਟਲਾ ਰਾਮਲੀਲਾ ਖੇਤਰ ਦੀ ਮੈਸਰਜ ਦਿਵਆਂਸ਼ੀ ਲਾਇਫਕੇਅਰ ਦੇ ਹੋਲਸੇਲ ਡਰੱਗ ਲਾਇਸੈਂਸ ਨੂੰ 7 ਦਿਨਾਂ ਦੇ ਲਈ, ਭਿਵਾਨੀ ਦੇ ਬਾਮਲਾ ਦੀ ਮੈਸਰਜ ਸ਼ੀਲਗਰ ਮੈਡੀਸਨ ਸੈਂਟਰ ਨੂੰ 10 ਦਿਨਾਂ ਦੇ ਲਈ ਅਤੇ ਭਿਵਾਨੀ ਦੇ ਗੋਪਾਲਵਾਸ ਦੇ ਮੈਸਰਜ ਚਾਂਗਿਆ ਮੈਡੀਕਲ ਸਟੋਰ ਲਾਇਸੈਂਸ ਨੂੰ ਸਸਪੈਂਡ ਕਰ ਦਿੱਤਾ ਹੈ।
ਇੰਦਾਂ ਹੀ, ਸਿਰਸਾ ਜੋਨ ਦੇ ਤਹਿਤ ਸਿਰਸਾ ਦੇ ਪਿੰਡ ਪੋਹਰਕਨ ਦੇ ਮੈਸਰਜ ਜਾਖੜ ਮੈਡੀਕਲ ਸਟੋਰ ਨੂੰ 7 ਦਿਨਾਂ ਦੇ ਲਈ, ਸਿਰਸਾ ਦੇ ਪਿੰਡ ਬਿਰੁਬਾਲਾ ਗੁਡਾ ਦੇ ਮੈਸਰਜ ਸਹਾਰਨ ਮੈਡੀਕੋਜ ਨੂੰ 15 ਦਿਨਾਂ ਲਈ ਅਤੇ ਸਿਰਸਾ ਦੇ ਪਿੰਡ ਜੋੜੀ ਦੇ ਮੈਸਰਜ ਸ੍ਰੀਰਾਮ ਮੈਡੀਕੋਜ ਦੇ ਰਿਟੇਲ ਵਿਕਰੀ ਡਰੱਗ ਲਾਇਸੈਂਸ ਨੂੰ 20 ਦਿਨਾਂ ਦੇ ਸਸਪੈਂਡ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦਸਿਆ ਕਿ ਫਰੀਦਾਬਾਦ ਜੋਨ ਦੇ ਤਹਿਤ ਫਰੀਦਾਬਾਦ ਦੇ ਵਲੱਭਗੜ੍ਹ ਦੇ ਮੈਸਰਜ ਵਿਕਰਮ ਮੈਡੀਕੋਜ ਨੂੰ 3 ਦਿਨਾਂ ਦੇ ਲਈ, ਫਰੀਦਾਬਾਦ ਦੇ ਸੈਕਟਰ-14 ਦੇ ਮੈਸਰਜ ਵੈਲਕਮ ਮੈਡੀਕਲ ਸਟੋਰ ਨੂੰ 7 ਦਿਨਾਂ ਦੇ ਲਈ ਫਰੀਦਾਬਾਦ ਦੇ ਤਿਗਾਂਓ ਦੇ ਮੈਸਰਜ ਸ਼ਰਮਾ ਮੈਡੀਕਲ ਹਾਲ ਨੂੰ 7 ਦਿਨਾਂ ਦੇ ਲਈ ਅਤੇ ਫਰੀਦਾਬਾਦ ਦੇ ਪਿੰਡ ਤਿਗਾਂਓ ਦੇ ਮੈਸਰਜ ਰਿਆ ਮੈਡੀਕੋਜ ਦੇ ਰਿਟੇਲ ਵਿਰਕੀ ਡਰੱਗ ਲਾਇਸੈਂਸ ਨੂੰ 7 ਦਿਨਾਂ ਦੇ ਲਈ ਸਸਪੈਂਡ ਕੀਤਾ ਗਿਆ ਹੈ।

