ਸਿਰ ਦਰਦ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ – ਡਾ. ਰਾਘਵ ਵਾਧਵਾ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) – ਅੰਮ੍ਰਿਤਸਰ ਦੇ ਉਘੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪੇ੍ਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ. ਰਾਘਵ ਵਾਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕਲ ਸਿਰ ਦਰਦ ਦੀ ਸਮੱਸਿਆ ਲੋਕਾਂ ਵਿਚ ਬਹੁਤ ਵਧ ਗਈ ਹੈ ਸਿਰ ਦਰਦ ਦੇ ਬਹੁਤ ਸਾਰੇ ਕਾਰਨ ਹਨ, ਜਿੰਨ੍ਹਾਂ ਵਿਚ ਸਭ ਤੋਂ ਵੱਡਾ ਕਾਰਨ ਹੈ ਮਾਈਗ੍ਰੇਨ ਅੱਗੇ ਗਰਮੀਆਂ ਦੇ ਮੌਸਮ ਵਿਚ ਮਾਈਗੇ੍ਨ ਹੋਰ ਵੀ ਜਿਆਦਾ ਵਧ ਜਾਂਦੀ ਹੈ। ਸਿੱਧਾ ਸਿਰ ਤੇ ਧੁਪ ਪੈਣ ਦੇ ਕਾਰਨ, ਸਿਰ ਦੀਆਂ ਨਸਾਂ ਵਿਚ ਖਿਚਾਅ ਪੈਦਾਂ ਹੈ। ਜਿਸ ਕਾਰਨ ਮਰੀਜ ਨੂੰ ਬਹੁਤ ਜਿਆਦਾ ਦਰਦ ਹੁੰਦੀ ਹੈ ਇਸ ਤੋਂ ਇਲਾਵਾ ਸਿਰ ਦਰਦ ਦੇ ਕਾਰਨਾਂ ਵਿਚ ਲਗਾਤਾਰ ਟੀ.ਵੀ ਜਾ ਮੋਬਾਇਲ ਦੇਖਣਾ, ਜਿਆਦਾ ਸਟਰੈਸ ਲੈਣਾ, ਜਿਆਦਾ ਮਿਰਚ ਮਸਾਲੇ ਵਾਲਿਆ ਚੀਜਾਂ ਦਾ ਸੇਵਨ, ਚਾਕਲੇਟ ਜਿਆਦਾ ਖਾਣਾ, ਨੀਂਦ ਦੀ ਕਮੀ, ਚਸਮੇ ਦਾ ਗੱਲਤ ਨੰਬਰ, ਤੇਜ਼ ਸੋਰ ਸਰਾਬੇ ਵਾਲੀ ਜਗ੍ਹਾਂ ਤੋਂ ਅਤੇ ਔਰਤਾਂ ਨੂੰ ਪੀਰੀਅਡ ਦੇ ਦਿਨਾਂ ਵਿਚ ਜਿਆਦਾ ਮਾਈਗ੍ਰੇਨ ਹੋ ਸਕਦਾ ਹੈ।
ਡਾ. ਵਾਧਵਾ ਨੇ ਦੱਸਿਆ ਮਾਈਗ੍ਰੇਨ ਤੋਂ ਬਚਾਅ ਦੋ ਤਰ੍ਹਾਂ ਨਾਲ ਹੁੰਦਾ ਹੈ ਇਕ ਤਾਂ ਇੰਨ੍ਹਾਂ ਕਾਰਨਾਂ ਦਾ ਪ੍ਰਹੇਜ਼ ਕੀਤਾ ਜਾਵੇ ਦੂਸਰਾ ਦਵਾਈਆਂ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਬਚਾਅ ਦੇ ਲਈ ਟੀ.ਵੀ ਮੋਬਾਇਲ ਦੀ ਵਰਤੋਂ ਘੱਟ ਕੀਤੀ ਜਾਵੇ, ਨੀਂਦ ਪੂਰੀ ਲਈ ਜਾਵੇ, ਧੁੱਪ ਤੋਂ ਬਚਾਅ ਲਈ ਛਤਰੀ ਤੇ ਕਾਲੀਆ ਐਨਕਾਂ ਦਾ ਪ੍ਰਯੋਗ ਕੀਤਾ ਜਾਵੇ, ਸਟਰੈਸ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਸਿਰਦਰਦ ਦੇ ਹੋਰ ਕਾਰਨਾਂ ਵਿਚ ਸਿਰ ਦੀ ਰਸੌਲੀ ਹੋਣਾ, ਸਿਰ ਵਿਚ ਪਾਣੀ ਭਰਨਾ, ਨਾੜਾਂ ਵਿਚ ਬਲਾਕਜ ਆ ਜਾਣਾ, ਦਿਮਾਗ ਵਿਚ ਕੀੜਾ ਹੋਣਾ, ਇੰਨਫੈਕਸ਼ਨ ਹੋਣਾ ਆਦਿ ਹਨ। ਡਾ. ਰਾਘਵ ਵਾਧਵਾ ਨੇ ਕਿਹਾ ਕਿ ਮਰੀਜ ਨੂੰ ਦਿਮਾਗ ਦੀ ਐਮ.ਆਰ.ਆਈ ਕਰਵਾਕੇ ਮਾਹਿਰ ਡਾਕਟਰ ਕੋਲ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ ਅਪਣੇ ਆਪ ਦਰਦ ਨਿਵਾਰਕ ਗੋਲੀਆ ਨਹੀਂ ਲੈਣੀਆਂ ਹਨ ਅਤੇ ਸਿਰ ਦਰਦ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ।

