ਜਿੱਤ ਤੋਂ ਬਾਅਦ ਪੰਜਾਬ ਵਾਸੀਆਂ ਦੀ ਸੋਚ ਤੇ ਖਰੀ ਉੱਤਰੇ ਆਪ ਦੀ ਸਰਕਾਰ—ਹਿਮਾਂਸ਼ੂ ਵਡੇਰਾ
ਪਟਿਆਲਾ (ਮਧੂਸਾਰ ਬਿਊਰੋ) : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਰਿਕਾਰਡ ਤੋੜ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆ ਚੁੱਕੇ ਹਨ। ਪੰਜਾਬ ਵਾਸੀਆਂ ਨੇ ਹੋਰਨਾਂ ਪਾਰਟੀਆਂ ਨੂੰ ਨਕਾਰਦਿਆ ਆਪ *ਤੇ ਭਰੋਸਾ ਜਤਾਇਆ ਹੈ। ਇਸ ਲਈ ਆਪ ਦੀ ਸਰਕਾਰ ਪੰਜਾਬ ਵਿੱਚ ਬਣਾਉਣ ਤੋਂ ਤੁਰੰਤ ਬਾਅਦ ਹੀ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ ਰੋਜਗਾਰ ਹਿੱਤ ਵਿੱਚ ਪਹਿਲ ਦੇ ਆਧਾਰ ਤੇ ਕਾਰਜ ਕਰੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਵਹਿੱਤ ਯੁਵਾ ਏਕਤਾ ਮੰਚ ਦੇ ਪ੍ਰਧਾਨ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਪੰਜਾਬ ਦੇ ਲੋਕ ਅਨੇਕਾਂ ਸਮੱਸਿਆਵਾਂ ਨਾਲ ਜੁਝਦੇ ਆ ਰਹੇ ਹਨ, ਜਿਨ੍ਹਾਂ ਵਿੱਚ ਅੱਤ ਦੀ ਮਹਿੰਗਾਈ ਅਤੇ ਬੇਰੋਜਗਾਰੀ ਮੁੱਖ ਹਨ।
ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਸਬੰਧੀ ਵੱਖ—ਵੱਖ ਪਾਰਟੀਆਂ ਦੇ ਨੇਤਾਵਾਂ ਮੰਤਰੀਆਂ ਵੱਲੋਂ ਅਨੇਕਾਂ ਝੂਠੇ ਵਾਅਦੇ ਕਰ ਲੋਕਾਂ ਨੂੰ ਸਬਜਬਾਗ ਵਿਖਾਏ ਗਏ। ਲੋਕਾਂ ਦੇ ਇਨ੍ਹਾਂ ਵੱਡੀ—ਵੱਡੀ ਪਾਰਟੀਆਂ ਦੇ ਲੀਡਰਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਂਦਿਆਂ ਇੱਕ ਆਪ ਨੂੰ ਦਿੱਤਾ ਹੈ। ਵਡੇਰਾ ਨੇ ਦੱਸਿਆ ਕਿ ਨੌਜਵਾਨਾਂ ਦਾ ਨਸ਼ਿਆਂ ਵੱਲ ਜਾਣ ਦਾ ਵੱਡਾ ਕਾਰਨ ਬੇਰੋਜਗਾਰੀ ਹੀ ਹੈ, ਇਨ੍ਹਾਂ ਨਸ਼ਿਆਂ ਨੇ ਅਨੇਕਾਂ ਘਰਾਂ ਦੇ ਚਿਹਰਾ ਬੁਝਾ ਦਿੱਤੇ ਹਨ, ਅਤੇ ਅਨੇਕਾਂ ਹੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਆਪਣੇ ਇਲਾਜ ਕਰਵਾ ਰਹੇ ਹਨ। ਇਸ ਲਈ ਪੰਜਾਬ ਵਿੱਚ ਬਨਣ ਜਾ ਰਹੀ ਆਪ ਦੀ ਸਰਕਾਰ ਪੰਜਾਬ ਵਾਸੀਆਂ ਦੀ ਸੋਚ *ਤੇ ਖਰੀ ਉੱਤਰੇ ਅਤੇ ਮਹਿੰਗਾਈ ਤੇ ਬੇਰੋਜਗਾਰੀ ਤੇ ਕਾਬੂ ਪਾਉਣ ਲਈ ਪਹਿਲ ਦੇ ਆਧਾਰ ਤੇ ਕਦਮ ਚੁੱਕੇ।

