ਪਟਿਆਲਾ

ਐਸ. ਡੀ. ਐਸ. ਈ ਸੀਨੀਅਰ ਸੈਕੰਡਰੀ ਸਕੂਲ ਦੀ ਨਾਨ ਬੋਰਡ ਜਮਾਤਾਂ ਦਾ ਨਤੀਜਾ ਰਿਹਾ ਸੋ ਫ਼ੀਸਦੀ

ਪਟਿਆਲਾ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਐਸ. ਡੀ. ਐਸ. ਈ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਨਾਨ ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਸੋ ਫ਼ੀਸਦੀ ਰਿਹਾ। ਇਸ ਸ਼ਾਨਦਾਰ ਨਤੀਜਾ ’ਤੇ ਆਪਣੀ ਪ੍ਰਤੀਕਿਰਆ ਦਿੰਦੇ ਹੋਏ ਸਕੂਲ ਨੂੰ ਸੰਚਲਾਣ ਕਰਨ ਵਾਲੀ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਅਤੇ ਮਹਾ ਮੰਤਰੀ ਅਨਿਲ ਗੁਪਤਾ ਨੇ ਸਕੂਲ ਦੇ ਪਿ੍ਰੰਸੀਪਲ ਰਿਪੁਦਮਨ ਸਿੰਘ, ਅਤੇ ਸਾਰੇ ਸਟਾਫ ਮੈਬਰਾਂ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ।

ਸਕੂਲ ਦੇ ਮੈਨੇਜਰ ਨਰੇਸ਼ ਕੁਮਾਰ ਜੈਨ ਅਤੇ ਪਿ੍ਰੰਸੀਪਲ ਰਿਪੁਦਮਨ ਸਿੰਘ ਨੇ ਮੌਕੇ ’ਤੇ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਦੱਸਿਆ ਕਿ ਸਨਾਤਨ ਧਰਮ ਸੰਸਕਿ੍ਰਤ ਇੰਗਲਿਸ਼ (ਐਸ. ਡੀ. ਐਸ. ਈ ਸੀਨੀਅਰ ਸੈਕੰਡਰੀ ਸਕੂਲ) 1924 ਈਸਵੀ ਵਿੱਚ ਸਥਾਪਤ ਇੱਕ ਇਤਿਹਾਸਿਕ ਸਕੂਲ ਹੈ। ਜਿਸ ਵਿੱਚ ਸਿੱਖਿਆ ਪ੍ਰਾਪਤ ਕਰਕੇ ਹਜਾਰਾਂ ਵਿਦਿਆਰਥੀ ਦੇਸ਼ ਵਿਦੇਸ਼ ਵਿੱਚ ਆਪਣੇ ਆਪਣੇ ਅਹੁਦਿਆ ਤੇ ਚੰਗੇ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੇ ਹਨ। ਇਸ ਮੌਕੇ ਸਾਰੇ ਨਾਨ ਬੋਰਡ ਜਮਾਤਾਂ ਵਿੱਚ ਪਹਿਲਾਂ ਅਤੇ ਦੂਸਰਾ ਸਥਾਨ ਹਾਸਲ ਕਰਣ ਵਾਲੇ ਵਿਦਿਆਰਥੀਆਂ ਨੂੰ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਵਾਈਸ ਪਿ੍ਰੰਸੀਪਲ ਦਿਨੇਸ਼ ਸ਼ਰਮਾ ਅਤੇ ਚਰਣਜੀਤ ਸਿੰਘ ਨੇ ਮੰਚ ਸੰਚਾਲਨ ਕੀਤਾ। ਪੰਕਜ ਕੌਸ਼ਲ, ਰਮਨ ਕੁਮਾਰ, ਆਸ਼ੁ ਗੁਪਤਾ, ਮਨੀਸ਼ ਸਚਦੇਵਾ, ਯਤਿੰਦਰ ਕਮਾਰ, ਲਾਲ ਬਹਾਦੁਰ ਅਤੇ ਅਨਿਲ ਕੁਮਾਰ ਭਾਰਤੀ ਨੇ ਸਾਰੇ ਪ੍ਰਬੰਧ ਨੂੰ ਸਫਲ ਬਣਾਉਣ ਲਈ ਮਹੱਤਵਪੂਰਣ ਯੋਗਦਾਨ ਦਿੱਤਾ।

Leave a Reply

Your email address will not be published. Required fields are marked *