ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਵਲੋਂ ਨਵੇਂ ਰਜਿਸਟਰਾਰ ਦਾ ਸੁਆਗਤ
ਐਸ.ਸੀ ਭਾਈਚਾਰੇ ਨਾ ਹੋਵੇ ਬੇਇਨਸਾਫੀ :ਡਾ. ਜਤਿੰਦਰ ਸਿੰਘ ਮੱਟੂ
ਪਟਿਆਲਾ 1 ਅਪ੍ਰੈਲ (ਮਧੂਸਾਰ ਬਿਊਰੋ) ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਅਤੇ ਇਕਾਈ ਦੇ ਰਾਜਸੀ ਵਿੰਗ ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਗਰੁੱਪ ਵਲੋਂ ਮਹਾਂਸੰਘ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਰਮਚਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਨਵ ਨਿਯੁਕਤ ਰਜਿਸਟਰਾਰ ਡਾ. ਨਵਜੋਤ ਕੌਰ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਰਮਚਾਰੀ ਮਹਾਂਸੰਘ ਦੇ ਸੂਬਾਈ ਤੇ ਯੂਨੀਵਰਸਿਟੀ ਇਕਾਈ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕੁਝ ਅਧਿਕਾਰੀਆਂ ਦੀ ਐਸ.ਸੀ ਸਮਾਜ ਪ੍ਰਤੀ ਨੀਅਤ ਸਾਫ ਨਾ ਹੋਣ ਕਾਰਣ ਐਸ.ਸੀ ਕਰਮਚਾਰੀਆਂ ਨੂੰ ਉਨਾਂ ਦੇ ਬਣਦੇ ਹੱਕ ਨਹੀਂ ਮਿਲ ਰਹੇ।
ਇਸ ਲਈ ਨਵੇਂ ਰਜਿਸਟਰਾਰ ਤੋਂ ਆਸ ਹੈ ਕਿ ਉਹ ਸਾਰੇ ਵਰਗਾਂ ਦੇ ਕਰਮਚਾਰੀਆਂ ਨੂੰ ਉਨਾਂ ਦਾ ਬਣਦਾ ਹੱਕ ਦੇ ਕੇ ਕਰਮਚਾਰੀਆਂ ਨਾਲ ਇਨਸਾਫ ਕਰਨਗੇ। ਇਸ ਮੌਕੇ ਨਵ ਨਿਯੁਕਤ ਰਜਿਸਟਰਾਰ ਡਾ. ਨਵਜੋਤ ਕੌਰ ਨੇ ਹਾਜਰ ਕਰਮਚਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਲਈ ਸਾਰੇ ਕਰਮਚਾਰੀ ਇਕ ਸਮਾਨ ਹੋਣਗੇ ਕਿਸੇ ਵੀ ਕਰਮਚਾਰੀ ਨਾਲ ਭੇਦਭਾਵ ਨਹੀਂ ਹੋਵੇਗਾ ਬਲਕਿ ਹਰ ਕਰਮਚਾਰੀ ਨੂੰ ਉੁਸਦਾ ਬਣਦਾ ਹੱਕ ਮਿਲੇਗਾ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਸੁਪਰਡੈਂਟ ਦੇਵਕੀ ਦੇਵੀ, ਸ੍ਰੀ ਰਾਕੇਸ਼ ਕੁਮਾਰ, ਸ. ਬਲਬੀਰ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ, ਗੁਰਜੀਤ ਸਿੰਘ ਭੈਣੀ, ਬਲਵਿੰਦਰ ਕੌਰ, ਮੀਨਾ ਕੁਮਾਰੀ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਦੀਪਕ ਗੋਗੀ, ਸੁੱਚਾ ਸਿੰਘ, ਦਵਿੰਦਰ ਸਿੰਘ, ਰਿਸਰਚ ਸਕਾਲਰ ਹਰਨੇਕ ਸਿੰਘ, ਹਰਦੀਪ ਸਿੰਘ ਆਦਿ ਹਾਜਰ ਸਨ ।

