ਅੰਮ੍ਰਿਤਸਰ

ਆਪ ਸਰਕਾਰ ਨੇ ਬਿਜਲੀ ਰੇਟਾਂ ਵਿਚ ਵਾਧਾ ਕਰਕੇ ਪੰਜਾਬ ਨਿਵਾਸੀਆ ਨਾਲ ਕੀਤਾ ਧੋਖਾ- ਆਸ਼ੂ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੁਜਰਾਤ ਵਿਖੇ ਗਾਂਧੀ ਆਸ਼ਰਮ ਵਿਖੇ ਜਾ ਕੇ ਚਰਖਾ ਕੱਤੇ ਜਾਣ ਤੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਹਲਕਾ ਪੱਛਮੀ ਦੇ ਯੂਥ ਕਾਂਗਰਸ ਪ੍ਰਧਾਨ ਰਵੀ ਪ੍ਰਕਾਸ਼ ਆਸ਼ੂ ਨੇ ਕਿਹਾ ਕਿ ਭਗਵੰਤ ਮਾਨ ਦੀ ਇਸ ਕਾਰਜਸ਼ੈਲੀ ਨਾਲ ਆਮ ਆਦਮੀ ਪਾਰਟੀ ਦੇ ਭਾਜਪਾ, ਆਰਐਸਐਸ ਦੇ ਨਾਲ ਸੰਬੰਧ ਜਗਜਾਹਿਰ ਹੋ ਕੇ ਰਹਿ ਗਏ ਹਨ, ਉਨਾਂ ਕਿਾ ਕਿ ਪੰਜਾਬ ਵਿਚ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਸਰਕਾਰੀ ਦਫਤਰਾਂ ਵਿਚ ਭਾਰਤ ਦੇ ਪਲੇਠੇ ਕਾਨੂੰਨ ਮੰਤਰੀ ਤੇ ਕਾਨੂੰਨ ਰਚਨਹਾਰੇ ਬਾਬਾ ਸਾਹਿਬ ਬੀਆਰ ਅੰਬੇਦਕਰ ਤੇ ਸ਼ਹੀਦ ਏ ਆਜਮ ਭਗਤ ਸਿੰਘ ਦੀ ਤਸਵੀਰ ਲਗਾਉਣਾ ਸਲਾਘਾਯੋਗ ਹੈ, ਪਰ ਰਾਸ਼ਟਰ ਪਿਤਾ ਮਹਾਤਾਮਾ ਗਾਂਧੀ ਦੀ ਤਸਵੀਰ ਹਟਵਾ ਕੇ ਗੁਜਰਾਤ ਵਿਖੇ ਗਾਂਧੀ ਆਸ਼ਰਮ ਵਿਖੇ ਜਾ ਕੇ ਚਰਖਾ ਚਲਾਉਣਾ ਇਕ ਰਾਜਨੀਤੀ ਸਟੰਟ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ, ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੁਰਾ ਨਹੀ ਹੋਇਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ 300 ਯੂਨਿਟ ਫ੍ਰੀ ਬਿਜਲੀ, ਇਕ ਹਜਾਰ ਰੁਪਏ ਪ੍ਰਤੀ ਮਹੀਨਾ ਔਰਤ ਨੂੰ ਦੇਣ ਤੌਂ ਇਲਾਵਾ ਕਈ ਹੋਰ ਗਾਰੰਟੀਆਂ ਦਿੱਤੀਆਂ ਸਨ। ਉਨਾਂ ਕਿਹਾ ਕਿ ਸਬਾਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਨਿਵਾਸੀਆਂ ਨੂੰ ਰਾਤ ਪ੍ਰਦਾਨ ਕਰਨ ਲਈ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕਰਨ ਦੇ ਨਾਲ ਨਾਲ ਬਿਜਲੀ ਰੇਟ ਵੀ ਘਟਾਏ ਸਨ, ਪਰ ਹਾਲ ਹੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਤਾ ਵਿਚ ਆਉਂਦੇ ਹੀ ਫਿਰ ਤੋਂ ਬਿਜਲੀ ਰੇਟਾਂ ਵਿਚ ਵਾਧਾ ਕਰਕੇ ਪੰਜਾਬ ਨਿਵਾਸੀਆ ਨਾਲ ਧੋਖਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਦਿਨੋ ਦਿਨ ਪੰਜਾਬ ਵਿਚ ਮਹਿੰਗਾਈ ਬੇਤਹਾਸ਼ਾ ਤਰੀਕੇ ਨਾਲ ਪੈਰ ਪਸਾਰ ਰਹੀ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਜਨਤਾ ਨੂੰ ਆਪਣੀ ਚਿਕਣੀ ਚੋਪੜੀ ਬਿਆਨਬਾਜੀ ਵਿਚ ਉਲਝਾ ਕੇ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਰਹੇ ਹਨ। ਇਸ ਮੋਕੇ ਅੰਮ੍ਰਿਤਪਾਲ ਪੱਧਰੀ, ਹਰਪਾਲ ਸਿੰਘ, ਮਨੂੰ ਬਾਵਾ, ਪ੍ਰਦੀਪ ਸਿੰਘ, ਹਰਮਨ, ਜਸਬੀਰ ਸੰਧੂ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *