ਸਾਇੰਕਲਿੰਗ ਖਿਡਾਰੀਆ ਦਾ ਅੰਮ੍ਰਿਤਸਰ ਪੁੱਜੇ ਖਿਡਾਰੀਆਂ ਦਾ ਵਿਧਾਇਕ ਡਾ. ਸੰਧੂ ਨੇ ਕੀਤਾ ਸਨਮਾਨ
ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਵਿਖੇ ਭਾਰਤੀ ਰੇਲਵੇ ਦੇ ਵੱਲੋਂ ਕਰਵਾਈ ਗਈ ਆੱਲ ਇੰਡੀਆ ਇੰਟਰ ਰੇਲਵੇ ਸਾਇਕਲਿੰਗ ਚੈਂਪੀਅਨਸ਼ਿਪ 2022 ਦੋਰਾਨ ਫਿਰੋਜਪੁਰ ਡਵੀਜਨ ਵੱਲੋਂ ਸ਼ਮੂਲੀਅਤ ਕਰਨ ਵਾਸਤੇ ਗਏ ਕੌਮਾਂਤਰੀ ਸਾਇਕਲਿਸਟ ਅਮਰਜੀਤ ਸਿੰਘ ਭੋਮਾ ਟੀਟੀਈ ਰੇਲਵੇ, ਗੁਰਪ੍ਰੀਤ ਸਿੰਘ ਰੇਲਵੇ, ਕਰਨਬੀਰ ਸਿੰਘ ਰੇਲਵੇ ਨੇ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਗੋਲਡ, ਸਿਲਵਰ ਤੇ ਬਰਾਊਂਜ ਮੈਡਲ ਹਾਸਲ ਕੀਤੇ ਹਨ। ਵਾਪਿਸ ਪਰਤੇ ਰੇਲਵੇ ਦੇ ਇੰਨਾਂ ਤਿੰਨਾਂ ਖਿਡਾਰੀਆਂ ਦਾ ਹਲਕਾ ਪੱਛਮੀ ਵਿਧਾਇਕ ਡਾ. ਜਸਬੀਰ ਸੰਧੂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਵਿਸ਼ੇਸ਼ ਤੋਰ ਤੇ ਸਨਮਾਨ ਤੇ ਹੋਂਸਲਾ ਅਫਜਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲਾਂ ਸਾਇਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਕੌਮਾਂਤਰੀ ਸਾਇਕਲਿਸਟ ਸੀਆਈਟੀ ਰੇਲਵੇ (ਰਿਟਾ.) ਬਾਵਾ ਸਿੰਘ ਭੋਮਾ ਨੇ ਦੱਸਿਆ ਕਿ ਹੈਦਰਾਬਾਦ ਵਿਖੇ ਭਾਰਤੀ ਰੇਲਵੇ ਵੱਲੋਂ ਕਰਵਾਏ ਗਏ ਆੱਲ ਇੰਡੀਆ ਇੰਟਰ ਰੇਲਵੇ ਸਾਇਕਲਿੰਗ ਮੁਕਾਬਲਿਆ ਦੇ ਟਰੈਕ ਸਾਇਕਲਿੰਗ ਇਵੈਂਟ ਵਿਚ ਅਮਰਜੀਤ ਸਿੰਘ ਨੇ ਗੋਲਡ, ਗੁਰਪ੍ਰੀਤ ਸਿੰ,ਘ ਨੇ ਸਿਲਵਰ ਤੇ ਕਰਨਬੀਰ ਸਿੰਘ ਨੇ ਬਰਾਊਂਜ ਮੈਡਲ ਹਾਸਲ ਕੀਤਾ ਹੈ। ਇਸ ਮੋਕੇ ਯੂਟੀ ਮਾਰਕਿਟ ਸਾਹਮਣੇ ਜੀਐਨਡੀਯੂ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਹਲਕਾ ਵਿਧਾਇਕ ਡਾ. ਜਸਬੀਰ ਸੰਧੂ ਨੇ ਉਪਰੋਕਤ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਖਿਡਾਰੀ ਪੰਜਾਬ ਦੇ ਨੋਜਵਾਨਾਂ ਲਈ ਪ੍ਰੇਰਣਾ ਸਰੋਤ ਹਨ, ਇੰਨ੍ਹਾਂ ਦੀ ਸ਼ਾਨਦਾਰ ਤੇ ਬੇਮਿਸਾਲ ਖੇਡਸ਼ੈਲੀ ਦੇ ਕਾਰਨ ਸੂਬੇ ਦਾ ਨਾਂ ਕੌਮੀ ਪੱਧਰ ਤੇ ਉਚਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਇੰਨਾਂ ਖਿਡਾਰੀਆ ਦੀ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੋਕੇ ਕੋਚ ਤਰਲੋਚਨ ਸਿੰਘ, ਵੇਦ ਪ੍ਰਕਾਸ਼ ਬੱਬਲੂ, ਕੁਲਬੀਰ ਮਾਨ, ਲਾਲੀ ਸਾਰੰਗੜਾ, ਅਮਰਜੀਤ ਸਿੰਘ ਸ਼ੇਰਗਿੱਲ, ਕਵਲਜੀਤ ਸਿੰਘ ਰਿੰਪੀ ਆਦਿ ਹਾਜਰ ਸਨ।

