ਅੰਮ੍ਰਿਤਸਰ

ਕਮਿਸ਼ਨਰੇਟ ਪੁਲਿਸ ਵੱਲੋਂ ਸਬ ਡਿਵੀਜ਼ਨ ਉੱਤਰੀ ਦੇ ਥਾਣਿਆਂ ਰਣਜੀਤ ਐਵੀਨਿਊ,ਮਜੀਠਾ ਰੋਡ, ਸਦਰ ਤੇ ਸਿਵਲ ਲਾਈਨ ਦੇ ਏਰੀਆਂ ਵਿੱਚ ਕੀਤਾ ਸਰਚ ਓਪਰੇਸ਼ਨ।

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋਂ ਨਸ਼ਾ ਤੱਸਕਰਾ, ਵਹੀਕਲ ਚੋਰੀ, ਸਨੈਚਿੰਗ, ਪੀ.ਓਜ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ ਹੈ। ਜਿਸਦੇ ਤਹਿਤ ਸ੍ਰੀ ਰਛਪਾਲ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਰਾਈਜ਼ ਸਰਚ/ਚੈਕਿੰਗ ਕੀਤੀ ਜਾ ਰਹੀ ਹੈ।

ਅੱਜ ਤੜਕਸਾਰ ਜੋਨ-2 ਦੀ ਸਬ ਡਿਵੀਜ਼ਨ ਉੱਤਰੀ ਦੇ ਥਾਣੇ ਰਣਜੀਤ ਐਵੀਨਿਊ, ਥਾਣਾ ਮਜੀਠਾ ਰੋਡ, ਥਾਣਾ ਸਦਰ ਅਤੇ ਥਾਣਾ ਸਿਵਲ ਲਾਈਨ ਦੇ ਏਰੀਆ ਹਾਊਸਿੰਗ ਬੋਰਡ ਕਾਲੋਨੀ, ਲਾਲ ਕੁਆਰਟਰ, ਕਿਰਨ ਕਾਲੋਨੀ , ਕਰਮਪੁਰਾ, 88 ਫੁੱਟ ਰੋਡ, ਮੁਸਤਫਾਬਾਦ ਬਟਾਲਾ ਰੋਡ, ਯਾਸੀਨ ਰੋਡ ਟੋਕਰੀਆਂ ਵਾਲੀ ਗਲੀ ਆਦਿ ਇਲਾਕਿਆਂ ਵਿੱਚ ਸ੍ਰੀ ਰਵੀ ਕੁਮਾਰ, ਆਈ.ਪੀ.ਐਸ, ਏ.ਡੀ.ਸੀ.ਪੀ ਡਿਟੈਕਟਿਵ (ਵਾਧੂ ਚਾਰਜ਼), ਅੰਮ੍ਰਿਤਸਰ, ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ, ਏ.ਡੀ.ਸੀ.ਪੀ ਸ਼ਹਿਰ-2, ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਰਵਿੰਦਰਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ, PCR, ਸ੍ਰੀ ਹਰਜਿੰਦਰ ਕੁਮਾਰ ਪੀ.ਪੀ.ਐਸ, ਏ.ਸੀ.ਪੀ ਪੀ.ਬੀ.ਆਈ/ਐਨ.ਡੀ.ਪੀ.ਐਸ, ਸ੍ਰੀ ਰਾਜ ਕੁਮਾਰ, ਪੀ.ਪੀ.ਐਸ, ਏ.ਸੀ.ਪੀ ਫਾਇਨੈਂਸ਼ੀਅਲ ਕ੍ਰਾਈਮ, ਸ੍ਰੀ ਸਤਨਾਮ ਸਿੰਘ ਪੀ.ਪੀ.ਐੱਸ, ਏ.ਸੀ.ਪੀ ਏਅਰਪੋਰਟ, ਅੰਮ੍ਰਿਤਸਰ ਤੇ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਥਾਣਾ ਮਜੀਠਾ ਰੋਡ, ਸਦਰ ਅਤੇ ਥਾਣਾ ਸਿਵਲ ਲਾਈਨ ਅਤੇ ਇੰਚਾਰਜ਼ ਐਂਟੀ ਨਾਰਕੋਟਿਕ ਸੈਲ਼ ਅੰਮ੍ਰਿਤਸਰ ਸ਼ਹਿਰ ਸਮੇਤ ਪੁਲਿਸ ਫੋਰਸ ਦੇ 180 ਕਰਮਚਾਰੀਆਂ ਵੱਲੋਂ ਸਪਰਾਈਜ਼ ਸਰਚ ਕੀਤੀ ਗਈ।

ਸਰਚ ਦੌਰਾਨ ਸੱਕੀ ਅਤੇ ਜੁਰਾਇਮ ਪੇਸ਼ਾ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੀ ਬਾਰੀਕੀ ਨਾਲ ਸਰਚ ਕੀਤੀ ਗਈ।ਇਸਤੋ ਇਲਾਵਾ PAIS (punjab artificial intelligence system) app ਰਾਹੀ ਫੋਟੋ ਖਿੱਚ ਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਅਤੇ ਵਾਹਨ ਐਪ ਰਾਹੀ ਘਰਾਂ ਦੇ ਅੰਦਰ ਤੇ ਬਾਹਰ ਲੱਗੇ ਵਹੀਕਲਾ ਦੀ ਮਾਲਕੀ ਬਾਰੇ ਜਾਂਚ ਕੀਤੀ ਗਈ। ਸਰਚ ਦੌਰਾਨ ਕਰੀਬ 27 ਸ਼ੱਕੀ ਵਿਅਕਤੀਆਂ ਪਾਸੋ ਬੜੀ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਥਾਣਾ ਸਦਰ ਵਿਖੇ 02 ਵਿਅਕਤੀਆਂ ਖਿਲਾਫ਼ ਐਕਸਾਈਜ਼ ਐਕਟ ਅਧੀਨ ਦੋ ਮੁਕੱਦਮੇ ਦਰਜ ਕੀਤੇ ਗਏ ਤੇ ਇੱਕ ਵਿਅਕਤੀ ਪਾਸੋਂ 20 ਬੋਤਲਾਂ ਸ਼ਰਾਬ ਦੇਸੀ ਤੇ ਦੂਸਰੇ ਵਿਅਕਤੀ ਪਾਸੋਂ 12 ਬੋਤਲਾਂ ਕੈਸ਼ ਵਿਸਕੀ ਬਰਾਮਦ ਕੀਤੀ ਗਈ ਤੇ 04 ਵਿਅਕਤੀਆਂ ਖ਼ਿਲਾਫ਼ 110 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਅਤੇ 01 ਪੀ.ਓ. ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ । ਸਰਚ ਦੌਰਾਨ ਥਾਣਾ ਸਿਵਲ ਲਾਈਨ ਵੱਲੋਂ ਇਕ ਵਿਅਕਤੀ ਖ਼ਿਲਾਫ਼ 109 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਗਈ ।

Leave a Reply

Your email address will not be published. Required fields are marked *