ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ
ਪਟਿਆਲਾ 4 ਅਪ੍ਰੈਲ (ਮਧੂਸਾਰ ਬਿਊਰੋ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਜਿਲਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵੱਖ—ਵੱਖ ਬਲਾਕਾਂ ਦੇ ਪ੍ਰਧਾਨ ਜਿਲੇ ਭਰ *ਚੋਂ ਵੱਡੀ ਗਿਣਤੀ ਕਿਸਾਨ ਹਾਜਰ ਹੋਏ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਚਿੱਪ ਵਾਲੇ ਮੀਟਰ ਲਾਏ ਜਾਣ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਵਿੱਤ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਸਪਸ਼ਟ ਕੀਤਾ। ਪੰਜਾਬ ਦੀ ਸਰਕਾਰ ਇੱਕ ਪਾਸੇ ਤਿੰਨ ਸੋ ਯੂਨਿਟ ਮਾਫ ਕਰਨ ਤੇ ਸਸਤੀ ਬਿਜਲੀ ਦੇਣ ਦੇ ਐਲਾਨ ਕਰ ਰਹੀ ਹੈ। ਅਸਲ ਵਿੱਚ ਕੇਂਦਰ ਵੱਲੋਂ ਬਿਜਲੀ ਦਾ ਨੀਜੀਕਰਨ ਲਈ ਮੀਟਰਾਂ ਵਿੱਚ ਚਿੱਪ ਪਾ ਕੇ ਪਹਿਲਾਂ ਪੈਸੇ ਫੇਰ ਬਿਜਲੀ ਉਹ ਵੀ ਮਹਿੰਗੇ ਮੁੱਲ ਇਸ ਤਰ੍ਹਾਂ ਗਰੀਬ ਲੋਕ ਬਿਜਲੀ ਤੋਂ ਵਾਂਝੇ ਕੀਤੇ ਜਾਣਗੇ। ਉਹਨਾਂ ਵਿਸਥਾਰ ਨਾਲ ਮੌਜੂਦਾ ਰਾਜ ਪ੍ਰਬੰਧ ਕਾਰਪੋਰੇਟ ਪੂੰਜੀਪਤੀਆਂ ਦਾ ਜਿਸਦਾ ਉਦੇਸ਼ ਜਨਤਾ ਨੂੰ ਦਿੱਤੀ ਜਾਂਦੀ ਹਰ ਲੋੜੀਂਦੀ ਸਹੂਲਤ ਤੋਂ ਮੁਨਾਫਾ ਕਮਾਉਣਾ ਹੈ। ਹਰ ਖੇਤਰ ਵਿੱਚ ਹਰ ਮਹਿਨਤਕਸ਼ ਲੋਕਾਂ ਕਿਸਾਨਾ ਦੀ ਕਮਾਈ ਲੁੱਟ ਕੇ ਮੁਨਾਫੇ ਕਮਾਉਣਾ ਹੈ। ਇਸ ਹਾਲਤ ਵਿੱਚ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਦੇ ਇਸ ਹਮਲੇ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਘੋਲ ਦੀ ਪ੍ਰਾਪਤੀ ਹੈ। ਸੰਘਰਸ਼ ਕਰਕੇ ਆਪਣੇ ਮੰਗਾਂ ਮਸਲੇ ਹੱਲ ਕਰਾਉਣਾ ਜਰੂਰੀ ਹੋ ਗਏ ਹਨ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ਦੀਆਂ ਮੰਗਾਂ ਦਾ ਮੰਗ ਪੱਤਰ ਤਿਆਰ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ। ਇਨ੍ਹਾਂ ਮੰਗਾਂ ਤੇ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਮੰਗਾਂ ਦੀ ਪੂਰਤੀ ਤੇ ਲੋਹ ਦਿੱਤਾ ਜਾਵੇਗਾ। ਸਰਕਾਰ ਇਹ ਮੰਗਾਂ ਪੂਰੀਆਂ ਨਾ ਕਰਨ ਦੀ ਹਾਲਾਤ ਵਿੱਚ ਹਾੜੀ ਦੇ ਸੀਜਨ ਤੋਂ ਤੁਰੰਤ ਬਾਅਦ ਚੰਡੀਗੜ੍ਹ ਵਿਖੇ ਲੰਮਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਇਸ ਸੀਜਨ ਵਿੱਚ ਬਿਜਲੀ ਸਬੰਧੀ ਜਿਲਾ ਤੇ ਸੂਬਾ ਪੱਧਰਾ ਮੰੰਗਾਂ ਬਿਜਲੀ ਬੋਰਡ ਅਧਿਕਾਰ ਨੂੰ ਦੇ ਕੇ ਮੀਟਿੰਗ ਕੀਤੀ ਜਾਵੇਗੀ। ਇਸ ਨਾਲ ਫੌਰੀ ਤੌਰ ਤੇ ਖਾਦ ਦੀ ਕਿਲਤ ਲਈ ਡੀ.ਸੀ. ਖੇਤੀਬਾੜੀ ਅਫਸਰਾਂ ਨਾਲ ਮੀਟਿੰਗ ਕੀਤੀ ਜਾਵੇ। ਖਾਦਾਂ ਦੇ ਵੱਧੇ ਰੇਟ ਬਲੈਕ ਮਾਰਕੀਟ ਨੂੰ ਰੋਕਣ ਲਈ ਇਹਨਾ ਅਧਿਕਾਰੀਆਂ ਤੇ ਜੋਰ ਪਾਇਆ ਜਾਵੇਗਾ। ਸੂਬਾ ਪ੍ਰਧਾਨ ਨੂੰ ਕਿਸਾਨ ਦੇ ਕਰਜੇ ਸੂਦਖੋਰ ਤੇ ਕਾਨੂੰਨ ਜਾਬਤਾ ਲਾਉਣ।
ਕਿਸਾਨ ਦੇ ਦਰਜੇ ਤੇ ਲੀਕ ਫੇਰਨ ਦੀ ਮੰਗ ਦਿੱਲੀ ਘੋਰ ਦੀਆਂ ਰਹਿੰਦੀਆਂ ਮੰਗਾਂ ਐਮ.ਐਸ.ਪੀ. ਲਖਮੀਰਪੁਰ ਖੀਰੀ ਕਾਂਡ ਆਦਿ ਪੁਰੀਆਂ ਕਰਵਾਉਣ ਲਈ ਘੋਰ ਛੇੜਿਆ ਜਾਵੇਗਾ। ਯੂਨੀਅਨ ਦੀ ਪਿੰਡਾਂ ਇਕਾਈਆਂ ਬਣਾਦੇ ਮਜਬੂਤੀ ਕਰਨਾ ਅਗਲੇ ਘੋਲ ਦੀ ਲਾਮਬੰਦੀ ਕਰਨ ਲਈ ਪ੍ਰਚਾਰ ਕਲਾ ਅਗਲੇ ਕਾਰਜ ਉਲੀਕੇ ਗਏ ਹਨ। ਮੀਟਿੰਗ ਵਿੱਚ ਬਲਾਕ ਪ੍ਰਧਾਨ ਟੇਕ ਸਿੰਘ ਅਸਰਪੁਰ, ਸੁਖਵਿੰਦਰ ਸਿੰਘ ਤੁੱਲੇਵਾਲ, ਦਵਿੰਦਰ ਸਿੰਘ ਮਝਾਲ, ਗੁਰਧਿਆਨ ਸਿੰਘ ਬੰਨਾ, ਅਵਤਾਰ ਸਿੰਘ ਕੌਰਜੀਵਾਲਾ, ਚਰਨ ਸਿੰਘ ਫਤਹਿਪੁਰ, ਹਰਭਜਨ ਸਿੰਘ ਬੁੱਟਰ, ਸਨਦੀਪ ਕੌਰ ਸਿੱਧੂਵਾਲ, ਚਰਨਜੀਤ ਕੌਰ ਧੂੜੀਆ, ਸੁਖਵਿੰਦਰ ਕੌਰ ਜੱਸੋਵਾਲ, ਸਰਬਜੀਤ ਕੌਰ ਸਿੱਧੂਵਾਲ ਤੋਂ ਇਲਾਵਾ ਨਿਸ਼ਾਨ ਸਿੰਘ ਧਰਮਹੇੜੀ, ਗੁਰਲਾਲ ਸਿੰਘ ਖੇੜੀ ਹਾਜਰ ਸਨ।

