ਹਰਿਆਣਾਦੇਸ਼-ਵਿਦੇਸ਼

ਹੈਲਥ ਵੈਲਨੇਸ ਸੈਂਟਰ ਤੇ ਵਿਯਾਮਸ਼ਾਲਾ ਵਿਚ ਯੋਗ ਟ੍ਰੇਨਰਾਂ ਤੇ ਡਾਇਟੀਸ਼ਿਅਨ ਦੀ ਜਰੂਰਤ ਨੂੰ ਜਲਦੀ ਕੀਤਾ ਜਾਵੇਗਾ ਪੂਰਾ – ਮੁੱਖ ਮੰਤਰੀ

ਮੁੱਖ ਮੰਤਰੀ ਨੇ ਖਰਕਾਲੀ ਤੇ ਸਟੌਂਡੀ ਵਿਚ ਹੈਲਥ ਵੈਲਨੈਸ ਸੈਂਟਰ, ਰਸੀਨ ਵਿਚ ਵਿਯਾਤਮਸ਼ਾਲਾ ਅਤੇ ਘਰੌਂਡਾ ਵਿਚ ਸਰਕਾਰੀ ਮਾਡਲ ਸੰਸਕ੍ਰਿਤ ਸਕੂਲ ਦਾ ਕੀਤਾ ਅਚਾਨਕ ਨਿਰੀਖਣ, ਵਿਵਸਥਾਵਾਂ ਦਾ ਲਿਆ ਜਾਇਜਾ

ਅਧਿਕਾਰੀਆਂ ਨੂੰ ਬਿਹਤਰੀਨ ਵਿਵਸਥਾ ਬਨਾਉਣ ਲਈ ਨਿਰਦੇਸ਼

ਚੰਡੀਗੜ੍ਹ, 4 ਅਪ੍ਰੈਲ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਘਰੌਂਡਾ ਵਿਧਾਨਸਭਾ ਖੇਤਰ ਦੇ ਪਿੰਡ ਖਰਕਾਲੀ ਤੇ ਸਟੌਂਡੀ ਵਿਚ ਹੈਲਥ ਵੈਲਨੈਸ ਸੈਂਟਰ, ਰਸੀਨ ਵਿਚ ਵਿਯਾਮਸ਼ਾਲਾ ਅਤੇ ਘਰੌਂਡਾ ਵਿਚ ਸਰਕਾਰੀ ਮਾਡਲ ਸੰਸਕ੍ਰਿਤ ਸਕੂਲ ਦਾ ਅਚਾਨਕ ਨਿਰੀਖਣ ਕੀਤਾ ਅਤੇ ਵਿਵਸਥਾਵਾਂ ਦਾ ਜਾਇਜਾ ਲਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਹੁਇਆ ਕਰਵਾਉਣ ਲਈ ਹਰਿਆਣਾ ਸਰਕਾਰ ਨੇ ਪਿੰਡ ਪੱਧਰ ‘ਤੇ ਹੈਲਥ ਵੈਲਨੈਸ ਸੈਂਟਰ ਵਿਯਾਮਸ਼ਾਲਾਵਾਂ ਸਥਾਪਿਤ ਕੀਤੀਆਂ ਹਨ। ਜਿਨ੍ਹਾ ਸੰਸਥਾਨਾਂ ਵਿਚ ਯੋਗ ਟੀਚਰ ਅਤੇ ਡਾਇਟੀਸ਼ੀਅਨ ਦੀ ਜਰੂਰਤ ਹੈ, ਉਨ੍ਹਾਂ ਨੂੰ ਜਲਦੀ ਪੂਰਾ ਕਰਵਾ ਦਿੱਤਾ ਜਾਵੇਗਾ ਤਾਂ ਜੋ ਲੋਕ ਦਵਾਈਆਂ ਤੋਂ ਬਚਣ ਅਤੇ ਯੋਗ ਤੇ ਧਿਆਨ ਨਾਲ ਜੁੜ ਕੇ ਨਿਰੋਗ ਰਹਿਣ। ਇਕ ਸਿਹਤਮੰਦ ਵਿਅਕਤੀ ਹੀ ਸਮਾਜ ਦੇ ਨਿਰਮਾਣ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮੁੱਖ ਮੰਤਰੀ ਨੇ ਪਿੰਡ ਖਰਕਾਲੀ ਤੇ ਸਟੌਂਡੀ ਦੇ ਹੈਲਥ ਵੈਲਨੈਸ ਸੈਂਟਰ ਅਤੇ ਪਿੰਡ ਰਸੀਨ ਵਿਚ ਵਿਯਾਮਸ਼ਾਲਾ ਵਿਚ ਆਧੁਨਿਕ ਸਹੂਲਤਾਂ ਮਹੁਇਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੇ ਸ਼ਰੀਰਿਕ ਸਿਹਤ ਨੂੰ ਬਿਹਤਰ ਰੱਖਣ ਦੇ ਲਈ ਅਜਿਹਾ ਪ੍ਰਸਤਾਵ ਤਿਆਰ ਕਰਨ, ਜਿਸ ਵਿਚ ਯੋਗ ਤੇ ਮੈਡੀਟੇਸ਼ਨ ਦੀ ਸਹੂਲਤ ਉਪਲਬਧ ਕਰਵਾਉਣ ‘ਤੇ ਵੱਧ ਧਿਆਨ ਕੇਂਦ੍ਰਿਤ ਕੀਤਾ ਜਾਵੇ।

ਮੁੱਖ ਮੰਤਰੀ ਨੇ ਨੌਜੁਆਨਾਂ ਨਾਲ ਵੀ ਗਲਬਾਤ ਕੀਤੀ ਅਤੇ ਕਿਹਾ ਕਿ ਉਹ ਖੇਡਾਂ ਨਾਲ ਜੁੜਨ ਅਤੇ ਪਿੰਡ ਦੀ ਵਿਯਾਮਸ਼ਾਲਾ ਵਿਚ ਪ੍ਰਮੁੱਖ ਖੇਡ ਕਬੱਡੀ ਦੇ ਲਈ ਖੇਫ ਦਾ ਮੈਦਾਨ ਤਿਆਰ ਕਰਨ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਰਗੀ ਬੁਰਾਈ ਤੋਂ ਦੂਰ ਰਹਿਣ ਅਤੇ ਖੇਡਾਂ ਦੇ ਪ੍ਰਤੀ ਦਿਲਚਸਪੀ ਵਧਾਉਣ, ਕਿਉਂਕਿ ਖੇਡਾਂ ਨਾਲ ਅਨੁਸਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਨੇ ਸੀਨੀਅਰ ਵਿਅਕਤੀਆਂ ਨੂੰ ਅਪੀਲ ਕੀਤੀ ਉਹ ਨੌਜੁਆਨਾਂ ਦਾ ਸਹੀ ਮਾਰਗਦਰਸ਼ਨ ਕਰਨ ਅਤੇ ਹੋਨਹਾਰ ਨੌਜੁਆਨਾਂ ਨੂੰ ਲੈ ਕੇ ਸਮਾਜ ਦੇ ਸਮੂਚੇ ਵਿਕਾਸ ਵਿਚ ਆਪਣੀ ਭੁਮਿਕਾ ਨਿਭਾਉਣ। ਮੁੱਖ ਮੰਤਰੀ ਨੇ ਇਸ ਦੇ ਬਾਅਦ ਘਰੌਂਡਾ ਦੇ ਸਰਕਾਰੀ ਮਾਡਲ ਸੰਸਕ੍ਰਿਤ ਸਕੂਲ ਦਾ ਅਚਾਨਕ ਨਿਰੀਖਣ ਕੀਤਾ ਅਤੇ ਜਿਲ੍ਹਾ ਸਿਖਿਆ ਅਧਿਕਾਰੀ ਅਤੇ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕਾਲਿਆ ਤੋਂ ਵਿਵਸਥਾਵਾਂ ਅਤੇ ਵਿਦਿਆਰਥੀਆਂ ਦੇ ਬਾਰੇ ਵਿਚ ਜਾਣਕਾਰੀ ਲਈ।

ਮੁੱਖ ਮੰਤਰੀ ਨੇ ਨਿਰੀਖਣ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਮਾਡਲ ਸੰਸਕ੍ਰਿਤ ਸਕੂਲ ਦੇ ਪ੍ਰਤੀ ਵਿਦਿਆਰਥੀਆਂ ਵਿਚ ਦਾਖਲਾ ਲੈਣ ਦੀ ਰੇਸ ਲੱਗੀ ਹੋਈ ਹੈ। ਹੁਣ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰੀਨ ਸਿਖਿਆ ਦੀ ਵਿਵਸਥਾ ਇੰਨ੍ਹਾ ਸਕੂਲਾਂ ਵਿਚ ਕੀਤੀ ਗਈ ਹੈ। ਹੁਣ ਤਕ ਸੂਬੇ ਵਿਚ 138 ਮਾਡਲ ਸੰਸਕ੍ਰਿਤ ਸਕੂਲ ਸ਼ੁਰੂ ਕੀਤੇ ਜਾ ਚੁੱਕੇ ਹਨ, ਭਵਿੱਖ ਵਿਚ ਇੰਨ੍ਹਾ ਦੇ ਵਿਸਤਾਰ ਦੀ ਯੋਜਨਾ ਬਣਾਈ ਜਾਵੇਗੀ। ਇੰਨ੍ਹਾ ਸਕੂਲਾਂ ਵਿਚ ਡਿਜੀਟਲ ਬੋਰਡ ‘ਤੇ ਪੜਾਈ ਦੇ ਨਾਲ-ਨਾਲ ਨਿਜੀ ਤੇ ਸੀਬੀਐਸਈ ਸਕੂਲਾਂ ਦੇ ਸਾਹਮਣੇ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇੰਨ੍ਹਾ ਸਾਰੀਆਂ ਸਹੂਲਤਾਂ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਮਾਡਲ ਸਕੂਲਾਂ ਵਿਚ ਕਰੀਬ 2.5 ਲੱਖ ਬੱਚਿਆਂ ਨੇ ਦਾਖਲਾ ਲਿਆ ਹੈ ਅਤੇ ਇਸ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 650 ਵਿਯਾਮਸ਼ਾਲਾਵਾਂ ਖੋਲੀਆਂ ਗਈਆਂ ਹਨ, ਇੰਨ੍ਹਾ ਵਿਚ ਆਮਜਨਤਾ ਦੇ ਸਿਹਤ ਨੂੰ ਬਿਹਤਰ ਕਰਨ ਲਈ ਸਹੂਲਤਾਂ ਮਿਲਣ, ਇਸ ਦੇ ਲਈ ਸੂਬਾ ਸਰਕਾਰ ਜਲਦੀ ਹੀ ਇਕ ਹਜਾਰ ਯੋਗ ਟੀਚਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਸ ਮੌਕੇ ‘ਤੇ ਸਾਂਸਦ ਸੰਜੈ ਭਾਟਿਆ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਪੁਲਿਸ ਸੁਪਰਡੈਂਟ ਗੰਗਾਰਾਮ ਪੁਨਿਆ, ਘਰੌਂਡਾ ਦੇ ਐਸਡੀਐਮ ਅਭੈ ਸਿੰਘ ਜਾਗੜਾ, ਸੀਐਮਓ ਡਾ. ਯੋਗੇਸ਼ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *