ਪਟਿਆਲਾ

ਅੰਤਰ-ਰਾਸ਼ਟਰੀ ਪੰਜਾਬੀ ਥੇਟਰ ਡੇ ਮੋਕੇ ਨਾਟਕ ਸੁਰੂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਟਰਾਜ ਆਰਟਸ ਥੇਟਰ ਪਟਿਆਲਾ ਵਲੋਂ ਅੰਤਰ ਰਾਸ਼ਟਰੀ ਪੰਜਾਬੀ ਥੈਲੇ ਡੇ ਨੂੰ ਸਮਰਪਿਤ ਸਿਹਤ ਵਾਤਾਵਰਣ ਪਾਣੀ ਦਰਖਤ ਬਚਾਉਣ ਸਬੰਧੀ ਨਾਟਕ ਸ੍ਰੀ ਗੋਪਾਲ ਸਰਮਾ ਉਘੇ ਨਾਟਕਕਾਰ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਯੂ ਪਾਵਰ ਹਾਊਸ ਪਟਿਆਲਾ ਵਿਖੇ ਖੇਡਿਆ ਗਿਆ। ਪ੍ਰਿੰਸੀਪਲ ਜੀ ਸੁਖਵਿੰਦਰ ਖੋਸਲਾ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਨੇ ਦੱਸਿਆ ਕਿ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਖਤਮ ਹੋ ਰਹੇ ਜੰਗਲਾਂ, ਘਟ ਰਹੇ ਪੀਣ ਵਾਲੇ ਪਾਣੀ, ਵੱਧ ਰਹੀ ਗਲੋਬਲ ਵਾਰਮਿੰਗ, ਤਪਸ ਗਰਮੀਆ ਪ੍ਰਦੂਸ਼ਣ ਘਟ ਰਹੀਆਂ ਬਰਸਾਤਾਂ ਸਰਦੀਆਂ ਸਬੰਧੀ ਸੂਚੈਤ ਹੋਕੇ ਸਮਾਜ ਦੇਸ ਮਾਨਵਤਾ ਪ੍ਰਤੀ ਆਪਣੇ ਫਰਜ ਵਫਾਦਾਰੀਆਂ ਸਬੰਧੀ ਸੁਨੇਹਾ ਦੇਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੋ ਪ੍ਰਣ ਕਰਵਾਇਆ ਕਿ ਧਰਤੀ ਨੂੰ ਤਬਾਹੀ ਬਰਬਾਦੀ ਤੋ ਬਚਾਉਣ ਲਈ ਵੱਧ ਤੋਂ ਵੱਧ ਜੰਗਲ ਵਧਾਓ, ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕੋ ਅਤੇ ਹਰ ਪ੍ਰਕਾਰ ਦੇ ਪ੍ਰਦੂਸ਼ਣ ਘਟਾਉਣ ਦੇ ਯਤਨ ਕੀਤੇ ਜਾਣ। ਸਕੂਲ ਦੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਇੰਦੂ ਜੀ ਸਟਾਫ ਮੈਂਬਰਾਂ ਉਪਕਾਰ ਸਿੰਘ ਕਾਕਾ ਰਾਮ ਵਰਮਾ ਨੇ ਨਾਟਕ ਕਲਾਕਾਰ ਸ੍ਰੀ ਗੋਪਾਲ ਸ਼ਰਮਾ ਹਰਪਾਲ ਸਿੰਘ ਮਾਨ, ਜਸਵਿੰਦਰ ਸਿੰਘ ਜੱਸੀ ਨਵਦੀਪ ਸਿੰਘ ਅਤੇ ਸੰਨੀ ਸਿੱਧੂ ਨੂੰ ਸਨਮਾਨਿਤ ਕੀਤਾ ਅਤੇ ਉਨਾਂ ਦੀ ਚੰਗੀ ਸਿਹਤ ਤੰਦਰੁਸਤੀ ਸੁਰੱਖਿਆ ਖੁਸ਼ਹਾਲੀ ਸਨਮਾਨ ਉਨੱਤੀ ਹਿਤ ਅਰਦਾਸ ਕੀਤੀ।

Leave a Reply

Your email address will not be published. Required fields are marked *