ਥਾਣਾ ਕੰਨਟੋਨਮੈਂਟ ਵੱਲੋਂ 2 ਵੱਖ ਵੱਖ ਮੁਕੱਦਮਿਆਂ ਵਿੱਚ ਹੈਰੋਇਨ ਸਮੇਤ 2 ਕਾਬੂ।
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਡਾ.ਸੁਖਚੈਨ ਸਿੰਘ ਗਿੱਲ,ਆਈ.ਪੀ.ਐਸ. ਜੀ ਵੱਲੋਂ ਨਸ਼ੇ ਦੇ ਤੱਸਕਰਾਂ ਖਿਲਾਫ਼ ਕਾਰਵਾਈ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸਦੇ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸ਼ਹਿਰ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਤੁਸ਼ਾਰ ਗੁਪਤਾ, ਆਈ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ ਦੀ ਅਗਵਾਈ ਹੇਠ ਏ.ਐਸ.ਆਈ ਸਤਨਾਮ ਸਿੰਘ, ਇੰਚਾਰਜ਼ ਚੋਕੀ ਲੋਹਾਰਕਾ ਰੋਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਲੋਹਾਰਕਾਂ ਰੋਡ ਤੋਂ ਪਿੰਡ ਗੁਮਟਾਲਾ ਨੂੰ ਜਾ ਰਹੇ ਸੀ ਤਾਂ ਔਰਚਿਡ ਸਿਟੀ ਦੇ ਤਰਫੋ ਇੱਕ ਕਾਰ ਸਵਿਫਟ ਡਿਜਾਇਰ ਜਿਸਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ, ਆਉਦ ਦਿਖਾਈ ਦਿੱਤਾ।
ਜਿਸਨੂੰ ਪੁਲਿਸ ਪਾਰਟੀ ਨੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਚਾਦ ਪੁੱਤਰ ਵਿਲਿਅਮ ਮਸੀਹ ਵਾਸੀ ਮਕਾਨ ਨੂੰ 28, ਈਸਾ ਨਗਰ, ਵਾਰਡ ਨੰਬ 6, ਬੰਦੋਵਾਲ ਰੋਡ, ਫਤਿਹਗੜ ਚੂੜੀਆ, ਜਿਲਾ ਗੁਰਦਾਸਪੁਰ ਦੱਸਿਆ ਅਤੇ ਇਸ ਪਾਸੋਂ 15 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਗ੍ਰਿਫ਼ਤਾਰ ਦੋਸ਼ੀ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸਤੋਂ ਇਲਾਵਾ ਥਾਣਾ ਕੰਨਟੇਨਮੈਂਟ,ਅੰਮ੍ਰਿਤਸਰ ਵਿੱਚ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਪੋਪਲੀ ਪੁੱਤਰ ਭੋਲਾ ਸਿੰਘ ਵਾਸੀ ਗਲੀ ਮੋਚੀਆਂ ਵਾਲੀ,ਪਿੰਡ ਗੁਮਟਾਲਾ, ਅੰਮ੍ਰਿਤਸਰ ਨੂੰ ਏ.ਐਸ.ਆਈ ਸਤਪਾਲ ਸਿੰਘ ਇੰਚਾਰਜ਼ ਚੋਕੀ ਗੁਮਟਾਲਾ ਬਾਈਪਾਸ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।

