ਪਟਿਆਲਾ

ਸਿਹਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਵੈਨ ਵਿੱਚ ਲਗੇ ਆਡੀਓ ਵਿਜੁਅਲ ਏਡ ਰਾਹੀ ਲੋਕਾਂ ਨੁੰ ਸਿਹਤਮੰਦ ਰਹਿਣ ਲਈ ਕਰੇਗੀ ਜਾਗਰੂਕ

ਪਟਿਆਲਾ 9 ਅਪ੍ਰੈਲ (ਮਧੂਸਾਰ ਬਿਊਰੋ) ਰਾਸ਼ਟਰੀ ਪ੍ਰੋਗਰਾਮ ਫਾਰ ਦੀ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਕੈਂਸਰ, ਡਾਇਬਟੀਜ, ਕਾਰਡੀਓ ਵਾਸਕੁਲਰ ਡਜੀਜ ਐਂਡ ਸਟਰੋਕ ਤਹਿਤ ਬਿਮਾਰੀਆਂ ਦੀ ਜਾਗਰੂਕਤਾ ਅਤੇ ਬਚਾਅ ਸਬੰਧੀ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਭੇਜੀ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋ ਦਫਤਰ ਸਿਵਲ ਸਰਜਨ ਤੋਂ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ ।ਇਸ ਮੋਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ.ਵਿਕਾਸ ਗੋਇਲ, ਜਿਲ੍ਹਾ ਟੀ.ਬੀ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ, ਡਾ. ਵਿਸ਼ਾਲ ਚੋਪੜਾ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੋੋਰ, ਜਿਲਾਂ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੌਰ ਅਤੇ ਬਿੱਟੂ ਵੀ ਹਾਜਰ ਸਨ। ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿਹਤ ਖੇਤਰ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ

ਅਤੇ ਇਸੇ ਕੜੀ ਤਹਿਤ ਲੋਕਾਂ ਨੂੰ ਸਿਹਤ ਮੰਦ ਰੱਖਣ ਲਈ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਪ੍ਰੋਗਰਾਮਾਂ ਦੀ ਜਾਗਰੂਕਤਾ ਲਈ ਚਾਰ ਦਿਨ ਤੱਕ ਜਿਲੇ੍ਹ ਵਿਚ ਰੁਕਣ ਵਾਲੀ ਇਹ ਵੈਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਰਕ ਕਰੇਗੀ। ਉਹਨਾਂ ਕਿਹਾ ਕਿ ਇਸ ਵੈਨ ਵਿੱਚ ਲਗੇ ਫਲੈਕਸ ਬੈਨਰਾ ਰਾਹੀ ਜਿਥੇ ਲੋਕਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ, ਟੀ.ਬੀ.ਦੇ ਮੁਫਤ ਇਲਾਜ, 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਮੁਫਤ ਜਾਂਚ ਅਤੇ ਬਿਮਾਰੀਆ ਦੇ ਲੱਛਣਾ ਕਾਰਨਾ , ਕੁਸ਼ਟ ਰੋਗ ਅਤੇ ਡੇਂਗੁ, ਮਲੇਰੀਆ ਦੇ ਮੁਫਤ ਇਲਾਜ ਤੋਂ ਇਲਾਵਾ ਵਾਤਾਵਰਣ ਨੰੁ ਦੁਸ਼ਿਤ ਹੋਣ ਤੋਂ ਬਚਾਉਣ ਲਈ ਵਰਤੇ ਜਾਣ ਵਾਲੇ ਉਪਰਾਲਿਆ ਦਾ ਸੁਨੇਹਾ ਦਿੱਤਾ ਜਾਵੇਗਾ ਉਥੇ ਵੈਨ ਵਿੱਚ ਲਗੀ ਐਲ.ਈ.ਡੀ ਰਾਹੀ ਸ਼ਾਰਟ ਵੀਡੀਓ ਵੀ ਚਲਾਈਆ ਗਈਆਂ ਤਾਂ ਜੋੋ ਲੋਕਾਂ ਨੁੰ ਉਹਨਾਂ ਦੀ ਭਾਸ਼ਾ ਵਿੱਚ ਬਿਮਾਰੀ ਬਾਰੇ ਸਮਝਾਇਆ ਜਾ ਸਕੇ। ਉਹਨਾਂ ਕਿਹਾ ਕਿ ਅੱਜ ਇਸ ਵੈਨ ਨੁੰ ਹਰੀ ਝੰਡੀ ਦੇਕੇ ਅਗਲੇ ਪੜਾਅ ਲਈ ਪੇਂਡੁ ਅਤੇ ਸ਼ਹਿਰੀ ਖੇਤਰਾ ਵਿੱਚ ਜਾ ਕੇ ਜਾਗਰੂਕਤਾ ਲਈ ਰਵਾਨਾ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *